ਸੀਜ਼ਨ ਦਾ ਸਭ ਤੋਂ ਗਰਮ ਦਿਨ ਹੋਇਆ ਰਿਕਾਰਡ, 40 ਡਿਗਰੀ ਪੰਹੁਚਿਆ ਵੱਧ ਤੋਂ ਵੱਧ ਤਾਪਮਾਨ

05/18/2023 5:30:28 PM

ਚੰਡੀਗੜ੍ਹ (ਪਾਲ) : ਬੁੱਧਵਾਰ ਦਾ ਦਿਨ ਇਸ ਸੀਜ਼ਨ ਦਾ ਸਭ ਤੋਂ ਗਰਮ ਦਿਨ ਰਿਕਾਰਡ ਹੋਇਆ। ਪਿਛਲੇ ਕੁਝ ਦਿਨਾਂ ਤੋਂ ਦਿਨ ਦਾ ਪਾਰਾ ਲਗਾਤਾਰ ਉੱਪਰ ਜਾ ਰਿਹਾ ਸੀ। ਬੁੱਧਵਾਰ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਪਹੁੰਚ ਗਿਆ, ਉਥੇ ਹੀ ਘੱਟੋ-ਘੱਟ ਤਾਪਮਾਨ 24.2 ਡਿਗਰੀ ਰਿਕਾਰਡ ਹੋਇਆ। ਚੰਡੀਗੜ੍ਹ ਮੌਸਮ ਕੇਂਦਰ ਦੇ ਡਾਇਰੈਕਟਰ ਮਨਮੋਹਨ ਸਿੰਘ ਮੁਤਾਬਿਕ ਵੀਰਵਾਰ ਤਾਪਮਾਨ ਵਿਚ ਥੋੜੀ ਕਮੀ ਵੇਖੀ ਜਾਵੇਗੀ। ਵੈਸਟਰਨ ਡਿਸਟਰਬੈਂਸ ਸ਼ਹਿਰ ਵਿਚ ਸਰਗਰਮ ਹੈ ਪਰ ਉਹ ਜ਼ਿਆਦਾ ਮਜ਼ਬੂਤ ਨਹੀਂ ਹੈ। ਅਜਿਹੇ ਵਿਚ ਬੱਦਲ ਰਹਿਣ ਦੀ ਸੰਭਾਵਨਾ ਬਣੀ ਹੋਈ ਹੈ। 19 ਮਈ ਤੋਂ ਬਾਅਦ ਇਕ ਵਾਰ ਫਿਰ ਤਾਪਮਾਨ ਵਿਚ ਥੋੜਾ ਵਾਧਾ ਹੋਣਾ ਸ਼ੁਰੂ ਹੋਵੇਗਾ। ਤਾਪਮਾਨ ਜ਼ਿਆਦਾ ਉੱਪਰ ਜਾਣ ਦੇ ਆਸਾਰ ਨਹੀਂ ਹਨ ਕਿਉਂਕਿ 22 ਮਈ ਤੋਂ ਫਿਰ ਵੈਸਟਰਨ ਡਿਸਟਰਬੈਂਸ ਅਸੀਂ ਵੇਖ ਰਹੇ ਹਾਂ। ਮਈ ਦੇ ਮਹੀਨੇ ਵਿਚ ਜਿੰਨਾ ਜ਼ਿਆਦਾ ਤਾਪਮਾਨ ਅਸੀਂ ਆਮ ਤੌਰ ’ਤੇ ਵੇਖਦੇ ਹਾਂ, ਓਨਾ ਇਸ ਵਾਰ ਦੇਖਣ ਨੂੰ ਨਹੀਂ ਮਿਲ ਰਿਹਾ ਹੈ। ਅਗਲੇ ਦਿਨਾਂ ਦੀ ਫਾਰਕਾਸਟ ਮੁਤਾਬਿਕ ਮਈ ਮਹੀਨੇ ਵਿਚ ਸ਼ਾਇਦ ਇਸ ਵਾਰ ਗਰਮ ਹਵਾਵਾਂ ਦੇਖਣ ਨੂੰ ਨਹੀਂ ਮਿਲਣਗੀਆਂ। ਅਗਲੇ ਦੋ ਦਿਨ ਤਾਪਮਾਨ ਵਿਚ ਇਕ ਤੋਂ ਦੋ ਡਿਗਰੀ ਦੀ ਕਮੀ ਹੋ ਸਕਦੀ ਹੈ, ਜਦੋਂ ਕਿ 20 ਤੋਂ 22 ਮਈ ਤਕ ਵੱਧ ਤੋਂ ਵੱਧ ਤਾਪਮਾਨ 41 ਡਿਗਰੀ ਤਕ ਜਾ ਸਕਦਾ ਹੈ। ਚੰਡੀਗੜ੍ਹ ਮੌਸਮ ਕੇਂਦਰ ਦੇ ਡਾਟਾ ਨੂੰ ਵੇਖੀਏ ਤਾਂ 2013 ਵਿਚ ਮਈ ਦੀ 23 ਤਰੀਕ ਨੂੰ 43.8 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਹੋਇਆ ਸੀ, ਜੋ ਕਿ ਹੁਣ ਤਕ ਸਭ ਤੋਂ ਜ਼ਿਆਦਾ ਤਾਪਮਾਨ ਹੈ।

ਇਹ ਵੀ ਪੜ੍ਹੋ : ਠੇਕਾ ਮੁਲਾਜ਼ਮਾਂ ਨੂੰ ਜਲਦੀ ਹੀ ਰੈਗੂਲਰ ਕੀਤਾ ਜਾਵੇਗਾ, ਕੈਬਨਿਟ ਸਬ ਕਮੇਟੀ ਵੱਲੋਂ ਮੁਲਾਜ਼ਮ ਯੂਨੀਅਨਾਂ ਨੂੰ ਭਰੋਸਾ

ਅੱਗੇ ਕਿੰਝ ਰਹੇਗਾ ਮੌਸਮ
► ਵੀਰਵਾਰ ਬੱਦਲਾਂ ਦੇ ਆਸਾਰ ਹਨ। ਵੱਧ ਤੋਂ ਵੱਧ ਤਾਪਮਾਨ 39 ਡਿਗਰੀ, ਜਦੋਂ ਕਿ ਘੱਟੋ-ਘੱਟ ਤਾਪਮਾਨ 25 ਡਿਗਰੀ ਰਹਿਣ ਦੇ ਅਸਾਰ ਹਨ।
► ਸ਼ੁੱਕਰਵਾਰ ਬੱਦਲ ਰਹਿਣ ਦੇ ਆਸਾਰ ਹਨ। ਵੱਧ ਤੋਂ ਵੱਧ ਤਾਪਮਾਨ 39 ਡਿਗਰੀ, ਜਦੋਂ ਕਿ ਘੱਟੋ-ਘੱਟ 24 ਡਿਗਰੀ ਰਹਿਣ ਦੇ ਆਸਾਰ ਹਨ।
► ਸ਼ਨੀਵਾਰ ਆਸਮਾਨ ਸਾਫ਼ ਰਹੇਗਾ, ਵੱਧ ਤੋਂ ਵੱਧ ਤਾਪਮਾਨ 40 ਡਿਗਰੀ, ਜਦੋਂ ਕਿ ਘੱਟੋ-ਘੱਟ 24 ਡਿਗਰੀ ਰਹਿਣ ਦੇ ਆਸਾਰ ਹਨ।

ਹੁਣ ਤਕ ਦਾ ਵੱਧ ਤੋਂ ਵੱਧ ਤਾਪਮਾਨ
►  17 ਮਈ ਨੂੰ ਵੱਧ ਤੋਂ ਵੱਧ ਤਾਪਮਾਨ 40 ਡਿਗਰੀ
►  16 ਮਈ ਨੂੰ ਵੱਧ ਤੋਂ ਵੱਧ ਤਾਪਮਾਨ 39.7 ਡਿਗਰੀ
►  ਹੁਣ ਤਕ ਦਾ ਸਭ ਤੋਂ ਜ਼ਿਆਦਾ ਘੱਟੋ-ਘੱਟ ਤਾਪਮਾਨ : 14 ਮਈ 24.6 ਡਿਗਰੀ

ਇਹ ਵੀ ਪੜ੍ਹੋ : ਗੁਰਦਾਸਪੁਰ ਸਿਵਲ ਹਸਪਤਾਲ ’ਚ ਔਰਤ ਨੇ 9ਵੇਂ ਬੱਚੇ ਨੂੰ ਦਿੱਤਾ ਜਨਮ, 20 ਸਾਲ ਦੀ ਹੈ ਵੱਡੀ ਕੁੜੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Anuradha

Content Editor

Related News