ਸ਼ਾਲੀਮਾਰ ਬਾਗ ''ਚ ਪਾਣੀ ਭਰਨ ਵਾਲਾ ਵਾਟਰ ਪੁਆਇੰਟ ਤਬਦੀਲ ਕਰਨ ਦੀ ਲੋੜ
Monday, Oct 30, 2017 - 05:30 AM (IST)
ਕਪੂਰਥਲਾ, (ਸੇਖੜੀ)- ਸ਼ਾਲੀਮਾਰ ਬਾਗ ਵਿਚ ਪਿਛਲੇ ਕੁਝ ਮਹੀਨਿਆਂ ਤੋਂ ਫਾਇਰ ਬ੍ਰਿਗੇਡ ਦੀਆਂ ਬੱਸਾਂ ਅਤੇ ਵਾਟਰ ਟੈਂਕਰਾਂ ਵਿਚ ਪਾਣੀ ਭਰਨ ਵਾਲਾ ਵਾਟਰ ਪੁਆਇੰਟ ਬਿਨਾਂ ਕਿਸੇ ਕਾਰਨ ਤੋਂ ਕਥਿਤ ਰੂਪ ਵਿਚ 2 ਨੰ. ਵਾਲੇ ਪੰਪ ਤੋਂ ਹਟਾ ਕੇ ਚਿਲਡਰਨ ਪਾਰਕ ਦੇ ਬਾਹਰ ਤਬਦੀਲ ਕਰ ਦਿੱਤਾ ਗਿਆ ਹੈ, ਜਿਸ ਕਾਰਨ ਸਾਰਾ ਵੇਸਟ ਪਾਣੀ ਸੜਕ 'ਤੇ ਫਾਇਰ ਬ੍ਰਿਗੇਡ ਦਫਤਰ ਤਕ ਪਹੁੰਚ ਕੇ 100 ਮੀਟਰ ਸੜਕ ਨੂੰ ਖਰਾਬ ਕਰ ਰਿਹਾ ਹੈ। ਇਸ ਨਾਲ ਸਵੇਰੇ-ਸ਼ਾਮ ਸੈਰ ਕਰਨ ਵਾਲੇ ਸੈਂਕੜਿਆਂ ਨਗਰ ਵਾਸੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਗਰ ਪਾਲਿਕਾ ਦਾ ਦਫਤਰ ਵੀ ਸ਼ਾਲੀਮਾਰ ਬਾਗ 'ਚ ਹੀ ਹੋਣ ਦੇ ਬਾਵਜੂਦ ਵੀ ਇਸ ਸਮੱਸਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ, ਜਿਸ ਕਾਰਨ ਲੱਖਾਂ ਰੁਪਿਆਂ ਦੀ ਸੜਕ ਵਿਭਾਗ ਦੀ ਅਣਗਹਿਲੀ ਕਾਰਨ ਦਿਨ-ਰਾਤ ਖਰਾਬ ਹੋ ਰਹੀ ਹੈ।
