24 ਫਸਲਾਂ ’ਤੇ MSP ਦੇਣ ਵਾਲਾ ਹਰਿਆਣਾ ਦੇਸ਼ ਦਾ ਪਹਿਲਾ ਸੂਬਾ: ਅਮਿਤ ਸ਼ਾਹ

Thursday, Dec 25, 2025 - 12:43 AM (IST)

24 ਫਸਲਾਂ ’ਤੇ MSP ਦੇਣ ਵਾਲਾ ਹਰਿਆਣਾ ਦੇਸ਼ ਦਾ ਪਹਿਲਾ ਸੂਬਾ: ਅਮਿਤ ਸ਼ਾਹ

ਚੰਡੀਗੜ੍ਹ (ਬਾਂਸਲ) - ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਪੰਚਕੂਲਾ ’ਚ ਆਯੋਜਿਤ ‘ਸਹਿਕਾਰ ਸੇ ਸਮ੍ਰਿਧੀ’ ਪ੍ਰੋਗਰਾਮ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਹਰਿਆਣਾ ਅੱਜ ਦੇਸ਼ ’ਚ ਕਿਸਾਨ ਭਲਾਈ, ਪਾਰਦਰਸ਼ੀ ਸ਼ਾਸਨ ਅਤੇ ਤੇਜ ਫ਼ੈਸਲਾ ਸਮਰੱਥਾ ਦਾ ਆਦਰਸ਼ ਬਣ ਚੁੱਕਿਆ ਹੈ।

ਸ਼ਾਹ ਨੇ ਕਿਹਾ ਕਿ ਮੁੱਖ ਮੰਤਰੀ ਨਾਇਬ ਸੈਣੀ ਨੇ ਉਹ ਕਰ ਵਿਖਾਇਆ ਹੈ, ਜਿਸ ਦੀ ਹਿੰਮਤ ਬਹੁਤ ਘੱਟ ਸਰਕਾਰਾਂ ਕਰ ਸਕਦੀਆਂ ਹਨ। ਚੋਣ ਐਲਾਨ-ਪੱਤਰ ਦੌਰਾਨ ਜਦੋਂ 24 ਫਸਲਾਂ ਨੂੰ ਐੱਮ. ਐੱਸ. ਪੀ. ’ਤੇ ਖਰੀਦਣ ਦੀ ਤਜਵੀਜ਼ ਸਾਹਮਣੇ ਆਈ, ਤਾਂ ਉਨ੍ਹਾਂ ਨੇ ਰਾਤ ਨੂੰ ਫੋਨ ਕਰ ਕੇ ਇਸ ਐਲਾਨ ਦੀ ਦੁਬਾਰਾ ਪੁਸ਼ਟੀ ਕੀਤੀ ਤਾਂ ਮੁੱਖ ਮੰਤਰੀ ਸੈਣੀ ਨੇ ਪੂਰੇ ‍ਆਤਮਵਿਸ਼ਵਾਸ ਨਾਲ ਕਿਹਾ ਕਿ ਤੁਸੀਂ ਐਲਾਨ ਕਰੋ, ਖਰੀਦ ਦੀ ਜ਼ਿੰਮੇਵਾਰੀ ਮੇਰੀ ਹੈ। ਕੇਂਦਰੀ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਅੱਜ ਹਰਿਆਣਾ ਦੇਸ਼ ਦਾ ਪਹਿਲਾ ਸੂਬਾ ਹੈ, ਜਿੱਥੇ 24 ਫਸਲਾਂ ਦੀ ਐੱਮ. ਐੱਸ. ਪੀ. ’ਤੇ ਖਰੀਦ ਯਕੀਨੀ ਬਣਾਈ ਜਾ ਰਹੀ ਹੈ। ਸਿਰਫ ਖਰੀਦ ਹੀ ਨਹੀਂ, ਸਗੋਂ 48 ਘੰਟਿਆਂ ਦੇ ਅੰਦਰ ਕਿਸਾਨਾਂ ਦੇ ਬੈਂਕ ਖਾਤਿਆਂ ’ਚ ਫਸਲਾਂ ਦਾ ਭੁਗਤਾਨ ਕਰ ਕੇ ਹਰਿਆਣਾ ਸਰਕਾਰ ਨੇ ਇਕ ਨਵੀਂ ਪ੍ਰਬੰਧਕੀ ਕ੍ਰਾਂਤੀ ਵੀ ਲਿਆਂਦੀ ਹੈ।

ਉਨ੍ਹਾਂ ਕਿਹਾ ਕਿ ਕਮਾਦ ਕਾਸ਼ਤਾਕਾਰਾਂ ਨੂੰ ਦੇਸ਼ ’ਚ ਸਭ ਤੋਂ ਵੱਧ ਮੁੱਲ ਦੇਣ ਦਾ ਕੰਮ ਵੀ ਮੁੱਖ ਮੰਤਰੀ ਨਾਇਬ ਸੈਣੀ ਨੇ ਕੀਤਾ ਹੈ ਜਿਸ ਨਾਲ ਪੂਰੇ ਦੇਸ਼ ਦੀਆਂ ਸਰਕਾਰਾਂ ’ਤੇ ਹਾਂ-ਪੱਖੀ ਦਬਾਅ ਬਣਿਆ ਹੈ।


author

Inder Prajapati

Content Editor

Related News