ਪਿੰਡ ਕੁਰੜ ਵਿਖੇ ਕੜਕਦੀ ਠੰਡ ''ਚ ਪਾਣੀ ਵਾਲੀ ਟੈਂਕੀ ''ਤੇ ਚੜ੍ਹੇ ਦੋ ਲੋਕ

Tuesday, Dec 30, 2025 - 06:54 PM (IST)

ਪਿੰਡ ਕੁਰੜ ਵਿਖੇ ਕੜਕਦੀ ਠੰਡ ''ਚ ਪਾਣੀ ਵਾਲੀ ਟੈਂਕੀ ''ਤੇ ਚੜ੍ਹੇ ਦੋ ਲੋਕ

ਮਹਿਲ ਕਲਾਂ (ਹਮੀਦੀ): ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਿੰਡ ਕੁਰੜ ਵਿਖੇ ਪਿਛਲੇ ਦਿਨੀ ਦੋ ਧਿਰਾ ਵਿੱਚ ਹੋਈ ਲੜਾਈ ਨੂੰ ਲੈ ਕੇ ਪੁਲਿਸ ਵੱਲੋਂ ਇੱਕ ਧਿਰ ਤੇ ਪਰਚਾ ਦਰਜ ਕੀਤੇ ਜਾਣ ਨੂੰ ਲੈ ਕੇ ਕਿਰਨਜੀਤ ਕੌਰ ਪਤਨੀ ਹਰਜਿੰਦਰ ਸਿੰਘ ਗੱਬਰ ਵਾਸੀ ਕੁਰੜ ਨੇ ਆਪਣੇ ਪਰਿਵਾਰ ਦੇ ਜੀਆਂ ਤੇ ਪਰਚਾ ਦਰਜ ਕਰਨ ਨੂੰ ਲੈ ਕੇ ਰੋਸ ਜਤਾਉਂਦਿਆਂ ਪਾਣੀ ਵਾਲੀ ਟੈਕੀ ਤੇ ਚੜਕੇ ਨਾਅਰੇਬਾਜੀ ਕਰਕੇ ਇਨਸਾਫ ਦਿਵਾਉਣ ਦੀ ਮੰਗ ਕੀਤੀ। ਟੈਂਕੀ ਤੇ ਚੜ੍ਹੀ ਔਰਤ ਦੇ ਹੱਕ ਚ ਪਿੰਡ ਦਾ ਹੀ ਇਕ ਹੋਰ ਵਿਅਕਤੀ ਜਗਸੀਰ ਸਿੰਘ ਉਰਫ਼ ਵੱਡਾ ਵੀ ਪਾਣੀ ਵਾਲੀ ਟੈਂਕੀ ਤੇ ਚੜ੍ਹ ਗਿਆ । 

ਇਸ ਘਟਨਾ ਦਾ ਪਤਾ ਲੱਗਦਿਆਂ ਹੀ ਪੁਲਸ ਸਬ ਡਵੀਜ਼ਨ ਮਹਿਲ ਕਲਾਂ ਦੇ ਡੀਐਸਪੀ ਜਸਪਾਲ ਸਿੰਘ ਧਾਲੀਵਾਲ ਅਤੇ ਥਾਣਾ ਠੁੱਲੀਬਾਲ ਦੇ ਮੁਖੀ ਗੁਰਪਾਲ ਸਿੰਘ ਨੇ ਪੁਲਿਸ ਪਾਰਟੀ ਨਾਲ ਪੁੱਜ ਕੇ ਪਰਿਵਾਰਕ ਮੈਬਰਾਂ ਅਤੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਅਤੇ ਕਿਰਨਜੀਤ ਕੌਰ ਨੂੰ ਪਾਣੀ ਵਾਲੀ ਟੈਕੀ ਤੋਂ ਥੱਲੇ ਉਤਰ ਕੇ ਗੱਲਬਾਤ ਕਰਨ ਲਈ ਕਿਹਾ ਗਿਆ। ਇਸ ਮੌਕੇ ਟੈਕੀ ਤੇ ਚੜੀ ਕਿਰਨਜੀਤ ਕੌਰ ਨੇ ਦੱਸਿਆ ਕਿ ਮੇਰੇ ਪਰਿਵਾਰ ਨਾਲ ਪਿੰਡ ਦੇ ਸਰਪੰਚ ਦੀ ਸਹਿ ਕੁਝ ਲੋਕਾਂ ਵੱਲੋਂ ਸਾਡੇ ਨਾਲ ਧੱਕੇਸਾਹੀ ਕੀਤੀ ਜਾ ਰਹੀ ਹੈ। ਸਾਡੇ ਪਰਿਵਾਰ ਤੇ ਘਰ ਆ ਕੇ ਕੁਝ ਵਿਅਕਤੀਆਂ ਨੇ ਹਮਲਾ ਕੀਤਾ ਪੁਲਿਸ ਨੇ ਸਾਡੀ ਕੁੱਟਮਾਰ ਕਰਨ ਵਾਲੇ ਵਿਅਕਤੀਆਂ ਤੇ ਕਾਰਵਾਈ ਕਰਨ ਦੀ ਬਜਾਏ ਮੇਰੇ ਪਤੀ ਹਰਜਿੰਦਰ ਸਿੰਘ ਅਤੇ ਮੇਰੇ ਪੁੱਤਰ ਤੇ ਹੀ ਪਰਚਾ ਦਰਜ ਕਰ ਦਿੱਤਾ ਗਿਆ ਹੈ। ਜਦੋ ਹੁਣ ਅਸੀ ਇਨਸਾਫ ਮੰਗ ਰਹੇ ਹਾਂ ਸਾਡੇ ਤੇ ਹੀ ਧੱਕ ਨਾਲ ਸਮਝੋਤਾ ਕਰਨ ਲਈ ਦਬਾਅ ਬਣਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਾਡੀ ਮੰਗ ਹੈ ਕਿ ਹਮਲਾ ਕਰਨ ਵਾਲੇ ਜਿੰਮੇਵਾਰ ਵਿਅਕਤੀਆਂ ਤੇ ਪਰਚਾ ਦਰਜ ਕੀਤਾ ਜਾਵੇ। ਇਸ ਮੌਕੇ ਸਾਬਕਾ ਸਰਪੰਚ ਸੁਰਜੀਤ ਸਿੰਘ ਅਤੇ ਜਸਪਾਲ ਸਿੰਘ ਫੌਜੀ ਨੇ ਕਿਹਾ ਕਿ ਪਿੰਡ ਵਿੱਚ ਅਜਿਹੀਆਂ ਮੁਸਕਲਾਂ ਦੇ ਹੱਲ ਲਈ ਪ੍ਰਸਾਸਨ ਨੂੰ ਅਹਿਮ ਭੂਮਿਕਾ ਨਿਭਾਕੇ ਮਸਲੇ ਨੂੰ ਤੁਰੰਤ ਹੱਲ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਉਹਨਾਂ ਡੀਐਸਪੀ ਮਹਿਲ ਕਲਾਂ ਜਸਪਾਲ ਸਿੰਘ ਧਾਲੀਵਾਲ ਨੂੰ ਪੂਰੇ ਘਟਨਾਕਰਮ ਤੋਂ ਜਾਣੂ ਕਰਵਾਦਿਆ ਪਰਿਵਾਰ ਨੂੰ ਇਨਸਾਫ ਦੇਣ ਦੀ ਮੰਗ ਕੀਤੀ। ਇਸ ਮੌਕੇ ਡੀਐਸਪੀ ਮਹਿਲ ਕਲਾਂ ਜਸਪਾਲ ਸਿੰਘ ਧਾਲੀਵਾਲ ਨੇ ਕਿਹਾ ਕਿ ਪਿੰਡ ਕੁਰੜ ਦੇ ਇਸ ਮਾਮਲੇ ਵਿੱਚ ਪੂਰੀ ਜਾਚ ਕੀਤੀ ਜਾਵੇਗੀ। ਅਤੇ ਕਿਸੇ ਨਾਲ ਵੀ ਧੱਕਾ ਨਹੀ ਹੋਣ ਦਿੱਤਾ ਜਾਵੇਗਾ। ਉਹਨਾ ਕਿਹਾ ਕਿ ਟੈਕੀ ਤੇ ਚੜਨ ਵਾਲੀ ਕਿਰਨਜੀਤ ਕੌਰ ਦੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਦੀ ਜਾਵੇਗੀ।

ਕੀ ਕਹਿੰਦੇ ਨੇ ਸਰਪੰਚ 

ਦੂਜੇ ਪਾਸੇ ਸਰਪੰਚ ਸੁਖਵਿੰਦਰ ਦਾਸ ਬਾਵਾ ਨੇ ਕਿਹਾ ਕਿ ਉਕਤ ਔਰਤ ਵੱਲੋਂ ਸਾਡੇ ਦੇ ਝੂਠੇ ਦੋਸ਼ ਲਗਾਏ ਜਾ ਰਹੇ ਹਨ ।ਇੰਨਾ ਵੱਲੋਂ ਜਿਹੜੇ ਹਰਪ੍ਰੀਤ ਸਿੰਘ ਨਾਮੀ ਵਿਅਕਤੀ ਦੀ ਕੁੱਟਮਾਰ ਕੀਤੀ ਗਈ ਹੈ ਉਸ ਤੇ ਡੂੰਘੇ ਸੱਟਾ ਦੇ ਨਿਸਾਨ ਹਨ । ਡਾਕਟਰ ਵੱਲੋ ਦਿੱਤੀ ਰਿਪੋਰਟ ਦੇ ਆਧਾਰ ਤੇ ਹੀ ਪੁਲਿਸ ਵਲੋਂ ਕਾਰਵਾਈ ਕੀਤੀ ਗਈ ਹੈ । ਇਸ ਮੌਕੇ ਹਰਪ੍ਰੀਤ ਸਿੰਘ ਨੇ ਕਿਹਾ ਕਿ ਮੈ ਕੋਈ ਆਪਣੇ ਨਿੱਜੀ ਕੰਮ ਲਈ ਸਰਪੰਚ ਦੇ ਘਰ ਆਇਆ ਸੀ। ਉਕਤ ਔਰਤ ਦੇ ਪਰਿਵਾਰ ਨੇ ਮੈਨੂੰ ਸਰਪੰਚ ਦੇ ਘਰੋਂ ਧੱਕੇ ਨਾਲ ਬਾਹਰ ਲਿਜਾ ਕੇ ਕੁੱਟਮਾਰ ਕੀਤੀ ਤੇ ਸਿਰ ਤੇ ਸਰੀਰ ਤੇ ਸੱਟਾ ਮਾਰੀਆਂ | ਸਰਪੰਚ ਸੁਖਵਿੰਦਰ ਦਾਸ ਬਾਵਾ ਤੇ ਪੰਚ ਸਮਨਦੀਪ ਸਿੰਘ ਨੇ ਕਿਹਾ ਕਿਹਾ ਕਿ ਸਾਡੇ ਵੱਲੋਂ ਕਿਸੇ ਨਾਲ ਕੋਈ ਵਿਕਤਰਾ ਨਹੀਂ ਕੀਤਾ ਜਾ ਰਿਹਾ । ਖ਼ਬਰ ਲਿਖੇ ਜਾਣ ਤੱਕ ਔਰਤ ਤੇ ਇੱਕ ਹੋਰ ਵਿਅਕਤੀ ਟੈਂਕੀ ਤੇ ਚੜੇ ਹੋਏ ਸਨ ।   


author

Anmol Tagra

Content Editor

Related News