ਦੋ ਧੀਆਂ ਤੋਂ ਬਾਅਦ ਫਿਰ ਧੀ ਨੇ ਲਿਆ ਜਨਮ, ਮਾਂ ਨੇ ਉਹ ਕੀਤਾ ਜੋ ਸੋਚਿਆ ਨਾ ਸੀ

Sunday, Aug 07, 2022 - 06:35 PM (IST)

ਦੋ ਧੀਆਂ ਤੋਂ ਬਾਅਦ ਫਿਰ ਧੀ ਨੇ ਲਿਆ ਜਨਮ, ਮਾਂ ਨੇ ਉਹ ਕੀਤਾ ਜੋ ਸੋਚਿਆ ਨਾ ਸੀ

ਬਟਾਲਾ (ਸਾਹਿਲ, ਯੋਗੀ, ਅਸ਼ਵਨੀ) : ‘ਧੀਆਂ ਦਾ ਸਤਿਕਾਰ ਕਰੋ, ਪੁੱਤਾਂ ਵਾਂਗ ਪਿਆਰ ਕਰੋ’ ਇਹ ਕਹਾਵਤ ਅੱਜ ਉਸ ਵੇਲੇ ਸਾਰਥਕ ਹੁੰਦੀ ਨਾ ਦਿਖਾਈ ਦਿੱਤੀ, ਜਦੋਂ ਇਕ ਮਾਂ ਵਲੋਂ ਆਪਣੇ ਘਰ ਤੀਜੀ ਧੀ ਪੈਦਾ ਹੋਣ ’ਤੇ ਉਹ ਆਪਣਾ ਘਰ ਅਤੇ ਪਤੀ ਨੂੰ ਛੱਡ ਕੇ ਕਿਤੇ ਚਲੀ ਗਈ। ਇਸ ਸਬੰਧੀ ਜਸਪ੍ਰੀਤ ਸਿੰਘ ਵਾਸੀ ਨਵੀਂ ਆਬਾਦੀ ਉਮਰਪੁਰਾ ਨੇ ਦੱਸਿਆ ਕਿ ਮੇਰੀਆਂ ਪਹਿਲਾਂ 2 ਲੜਕੀਆਂ ਹਨ, ਜੋ ਇਕ ਡੇਢ ਸਾਲ ਦੀ ਅਤੇ ਇਕ ਤਿੰਨ ਸਾਲ ਦੀ ਹੈ ਅਤੇ ਕੁਝ ਦਿਨ ਪਹਿਲਾਂ ਮੇਰੀ ਪਤਨੀ ਸੁਖਵਿੰਦਰ ਕੌਰ ਨੇ ਸਿਵਲ ਹਸਪਤਾਲ ਬਟਾਲਾ ਵਿਖੇ ਇਕ ਹੋਰ ਬੱਚੀ ਨੂੰ ਜਨਮ ਦਿੱਤਾ ਅਤੇ ਜਦੋਂ ਉਸ ਨੂੰ ਪਤਾ ਚੱਲਿਆ ਕਿ ਮੇਰੇ ਘਰ ਤੀਜੀ ਵਾਰ ਵੀ ਲੜਕੀ ਨੇ ਜਨਮ ਲਿਆ ਹੈ ਤਾਂ ਉਸ ਨੇ ਰੌਣਾ ਸ਼ੁਰੂ ਕਰ ਦਿੱਤਾ ਅਤੇ ਕਹਿਣ ਲੱਗੀ ਕਿ ਇਹ ਮੈਂ ਇਸ ਬੱਚੀ ਨੂੰ ਆਪਣੇ ਕੋਲ ਨਹੀਂ ਰੱਖਣਾ ਚਾਹੁੰਦੀ ਤੇ ਤੁਸੀਂ ਇਹ ਬੱਚੀ, ਜਿਸ ਨੂੰ ਮਰਜ਼ੀ ਦੇ ਦਿਓ।

ਇਹ ਵੀ ਪੜ੍ਹੋ : ਗੁਰਪਤਵੰਤ ਪੰਨੂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਤੀ ਧਮਕੀ, ਪੁਲਸ ਪ੍ਰਸ਼ਾਸਨ ਅਲਰਟ

ਜਸਪ੍ਰੀਤ ਸਿੰਘ ਨੇ ਦੱਸਿਆ ਕਿ ਜਦੋਂ ਮੈਂ ਆਪਣੇ ਸਹੁਰੇ ਘਰ ਫੋਨ ਕਰ ਕੇ ਆਪਣੀ ਪਤਨੀ ਸੁਖਵਿੰਦਰ ਕੌਰ ਬਾਰੇ ਪਤਾ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਇਥੇ ਨਹੀਂ ਆਈ। ਅੱਜ ਨਵਜੰਮੀ ਬੱਚੀ 12 ਦਿਨਾਂ ਦੀ ਹੋ ਗਈ ਹੈ, ਜੋ ਮਾਂ ਦੇ ਦੁੱਧ ਤੋਂ ਵਾਂਝੀ ਹੈ ਪਰ ਪਤਨੀ ਮੈਨੂੰ ਦੱਸੇ ਬਿਨਾਂ ਬੱਚੀ ਨੂੰ ਰੌਂਦੇ ਹੋਏ ਛੱਡ ਕੇ ਕਿੱਧਰੇ ਚਲੀ ਗਈ ਹੈ। ਇਸ ਸਬੰਧੀ ਐੱਸ. ਐੱਸ. ਪੀ. ਬਟਾਲਾ ਅਤੇ ਥਾਣਾ ਸਿਵਲ ਲਾਈਨ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਇਕ ਹੋਰ ਵੱਡਾ ਖ਼ੁਲਾਸਾ, ਪੁਲਸ ਨੇ ਬਰਾਮਦ ਕੀਤੇ ਹਥਿਆਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

 


author

Gurminder Singh

Content Editor

Related News