ਬਾਜ਼ਾਰਾਂ ''ਚ ਨਾਜਾਇਜ਼ ਕਬਜ਼ੇ, ਨਿਗਮ ਅੱਖਾਂ ਬੰਦ ਕਰੀ ਬੈਠਾ

Thursday, Oct 05, 2017 - 06:00 AM (IST)

ਬਾਜ਼ਾਰਾਂ ''ਚ ਨਾਜਾਇਜ਼ ਕਬਜ਼ੇ, ਨਿਗਮ ਅੱਖਾਂ ਬੰਦ ਕਰੀ ਬੈਠਾ

ਚੰਡੀਗੜ੍ਹ,  (ਰਾਏ)—  ਪੂਰੇ ਸ਼ਹਿਰ ਦੀਆਂ ਮਾਰਕੀਟਾਂ ਵਿਚ ਦੁਕਾਨਦਾਰਾਂ ਨੇ ਸਰਕਾਰੀ ਜ਼ਮੀਨ 'ਤੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ, ਜਿਨ੍ਹਾਂ ਨੂੰ ਨਗਰ ਨਿਗਮ ਵੇਖ ਕੇ ਵੀ ਅੱਖਾਂ ਬੰਦ ਕਰੀ ਬੈਠਾ ਹੈ। ਸੈਕਟਰ-19 ਦੀ ਰੇਹੜੀ ਮਾਰਕੀਟ ਵਿਚ ਵੀ ਦੁਕਾਨਦਾਰਾਂ ਨੇ ਦੁਕਾਨਾਂ ਦੇ ਬਾਹਰ ਸਰਕਾਰੀ ਜ਼ਮੀਨ 'ਤੇ ਕਬਜ਼ੇ ਕੀਤੇ ਹੋਏ ਹਨ, ਜਿਸ ਨਾਲ ਮਾਰਕੀਟ ਵਿਚ ਆਉਣ-ਜਾਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਇਥੇ ਖਾਣ-ਪੀਣ ਦਾ ਸਾਮਾਨ ਪਰੋਸਣ ਵਾਲੇ ਢਾਬਾ ਮਾਲਕਾਂ ਨੇ ਲੋਕਾਂ ਦੇ ਆਉਣ-ਜਾਣ ਵਾਲੇ ਰਸਤੇ ਵਿਚ ਹੀ ਟੇਬਲ-ਕੁਰਸੀਆਂ ਲਾਈਆਂ ਹੋਈਆਂ ਹਨ ਅਤੇ ਉਥੇ ਲੋਕਾਂ ਨੂੰ ਬਿਠਾ ਕੇ ਖਾਣਾ ਪਰੋਸਿਆ ਜਾ ਰਿਹਾ ਹੈ।  ਇਸ ਨਾਲ ਇਕ ਤਾਂ ਰਸਤਾ ਬੰਦ ਹੋਇਆ ਪਿਆ ਹੈ ਤੇ ਉਪਰੋਂ ਇਥੇ ਕੋਈ ਹਾਦਸਾ ਹੁੰਦਾ ਹੈ ਤਾਂ ਲੋਕਾਂ ਨੂੰ ਇਥੋਂ ਕੱਢਣ ਲਈ ਕੋਈ ਰਸਤਾ ਨਹੀਂ ਮਿਲੇਗਾ। 
ਮਾਰਕੀਟ ਵਿਚ ਪਾਰਕਿੰਗ ਦੀ ਥਾਂ ਵੀ ਰੇਹੜੀ-ਫੜ੍ਹੀ ਵਾਲਿਆਂ ਨੇ ਕਬਜ਼ੇ ਵਿਚ ਲਈ ਹੋਈ ਹੈ। ਇਥੇ ਮਾਰਕੀਟ ਵਿਚ ਆਉਣ ਵਾਲੇ ਲੋਕਾਂ ਲਈ ਥਾਂ ਨਾ ਮਿਲਣ ਕਾਰਨ ਉਨ੍ਹਾਂ ਨੂੰ ਆਪਣੇ ਵਾਹਨ ਮਜਬੂਰੀ ਵਿਚ ਸੜਕ ਦੇ ਕੰਢੇ ਹੀ ਖੜ੍ਹੇ ਕਰਨੇ ਪੈਂਦੇ ਹਨ, ਜਿਸ ਨਾਲ ਸੜਕ ਹੋਰ ਤੰਗ ਹੋ ਜਾਂਦੀ ਹੈ। ਨਿਗਮ ਹਾਲਾਂਕਿ ਇਹ ਦਾਅਵੇ ਕਰਦਾ ਹੈ ਕਿ ਉਹ ਪਾਰਕਿੰਗ ਅਤੇ ਬਰਾਂਡਿਆਂ ਵਿਚ ਨਾਜਾਇਜ਼ ਕਬਜ਼ੇ ਨਹੀਂ ਹੋਣ ਦਿੰਦਾ ਪਰ ਸੈਕਟਰ-19 ਦੀ ਇਸ ਮਾਰਕੀਟ ਨੂੰ ਵੇਖ ਕੇ ਇਹ ਨਹੀਂ ਲੱਗਦਾ ਕਿ ਨਿਗਮ ਇਸ ਸਬੰੰਧੀ ਗੰਭੀਰ ਹੈ।


Related News