ਮੰਗਲਵਾਰ ਬਿਜਲੀ ਰਹੇਗੀ ਬੰਦ! ਪੰਜਾਬ ਦੇ ਇਨ੍ਹਾਂ ਇਲਾਕਿਆਂ ''ਚ ਲੱਗੇਗਾ ਲੰਬਾ Power Cut
Monday, Apr 20, 2026 - 06:37 PM (IST)
ਜਲੰਧਰ (ਵੈੱਬ ਡੈਸਕ)- ਪੰਜਾਬ ਦੇ ਕਈ ਇਲਾਕਿਆਂ ਵਿਚ ਭਲਕੇ ਯਾਨੀ ਕਿ ਮੰਗਲਵਾਰ ਨੂੰ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ ਵਿਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ। ਕਰੀਬ 8 ਘੰਟਿਆਂ ਤੱਕ ਬਿਜਲੀ ਬੰਦ ਰਹਿਣ ਕਾਰਨ ਪਰੇਸ਼ਾਨੀ ਝਲਣੀ ਪਵੇਗੀ।
ਨੂਰਪੁਰਬੇਦੀ ਵਿਖੇ ਸਰਾਏ ਫੀਡਰ ਦੇ ਪਿੰਡਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ
ਨੂਰਪੁਰਬੇਦੀ (ਸੰਜੀਵ ਭੰਡਾਰੀ)-ਵਧੀਕ ਸਹਾਇਕ ਇੰਜੀਨੀਅਰ ਪੰਜਾਬ ਰਾਜ ਪਾਵਰਕਾਮ ਲਿਮਟਿਡ ਉੱਪ ਦਫ਼ਤਰ ਤਖ਼ਤਗੜ੍ਹ ਵੱਲੋਂ ਜਾਰੀ ਕੀਤੇ ਗਏ ਇਕ ਬਿਆਨ ਰਾਹੀਂ ਦਿੱਤੀ ਗਈ ਜਾਣਕਾਰੀ ਮੁਤਾਬਕ 21 ਅਪ੍ਰੈਲ ਮੰਗਲਵਾਰ ਨੂੰ 11 ਕੇ. ਵੀ. ਸਰਾਂ ਫੀਡਰ ਦੀ ਬਿਜਲੀ ਸਪਲਾਈ ਜ਼ਰੂਰੀ ਮੁਰੰਮਤ ਅਤੇ ਦਰੱਖ਼ਤਾਂ ਦੀ ਕਟਾਈ ਨੂੰ ਲੈ ਕੇ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਵੱਖ-ਵੱਖ ਪਿੰਡਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਇਸ ਕਾਰਨ ਉਕਤ ਫੀਡਰ ਅਧੀਨ ਪੈਂਦੇ ਬਜਰੂੜ, ਸਰਾਂ, ਭਾਓਵਾਲ, ਛੱਜਾ, ਚੌਂਤਾ ਅਤੇ ਨੰਗਲ ਦੇ ਮੰਡ ਖੇਤਰ ਦੀ ਬਿਜਲੀ ਸਪਲਾਈ ਬੰਦ ਰੱਖੀ ਜਾਵੇਗੀ। ਚੱਲਦੇ ਕੰਮ ਕਾਰਨ ਬਿਜਲੀ ਬੰਦ ਰਹਿਣ ਦਾ ਸਮਾਂ ਘੱਟ ਜਾਂ ਵੱਧ ਵੀ ਹੋ ਸਕਦਾ ਹੈ, ਜਿਸ ਕਰਕੇ ਖ਼ਪਤਕਾਰ ਆਪਣੀ ਲੋੜ ਅਨੁਸਾਰ ਬਿਜਲੀ ਦਾ ਬਦਲਵਾਂ ਪ੍ਰਬੰਧ ਕਰ ਕੇ ਰੱਖਣ।
ਇਹ ਵੀ ਪੜ੍ਹੋ: ED ਪੰਜਾਬ 'ਚ ਕਰ ਸਕਦੀ ਹੈ ਵੱਡੀ ਕਾਰਵਾਈ! ਮਿਲੇ ਕਈ ਸੰਕੇਤ, ਬੁੱਕੀਆਂ ਦੇ ਛੁੱਟੇ ਪਸੀਨੇ
ਦਸੂਹਾ ਵਿਚ ਬਿਜਲੀ ਬੰਦ ਰਹੇਗੀ
ਦਸੂਹਾ (ਝਾਵਰ)-ਸ਼ਹਿਰੀ ਉੱਪ ਮੰਡਲ ਅਫ਼ਸਰ ਇੰਜੀਨੀਅਰ ਸਤਨਾਮ ਸਿੰਘ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ 11 ਕੇ. ਵੀ. ਆਰਮੀ ਗਰਾਊਂਡ ਅਤੇ 11 ਕੇ. ਵੀ. ਮਿਲਕ ਪਲਾਂਟ ਦੀ ਜ਼ਰੂਰੀ ਮੇਨਟੀਨੈਂਸ ਕਰਨ ਲਈ 21 ਅਪ੍ਰੈਲ ਨੂੰ ਬਿਜਲੀ ਸਪਲਾਈ ਸਵੇਰੇ 10.00 ਵਜੇ ਤੋਂ ਸ਼ਾਮ 4.00 ਵਜੇ ਤੱਕ ਬੰਦ ਰਹੇਗੀ। ਇਸ ਨਾਲ ਸੁਪਰ ਮਾਰਕਿਟ, ਹੁਸ਼ਿਆਰਪੁਰ ਰੋਡ, ਪੈਰਾਡਾਈਜ਼ ਕਲੋਨੀ, ਜਪਾਨੀ ਕਾਲੋਨੀ, ਕਹਿਰਵਾਲੀ, ਕ੍ਰਿਸ਼ਨਾ ਕਾਲੋਨੀ, ਪੰਨਵਾ ਰੋਡ, ਆਰਜਨਾ ਕਾਲੋਨੀ, ਬੰਤਾ ਸਿੰਘ ਕਾਲੋਨੀ, ਡੀ. ਏ. ਵੀ. ਕਾਲਜ ਰੋਡ, ਬਲੱਗਨ ਚੌਕ, ਖੇੜਾ ਕੋਟਲੀ, ਭਗਤ ਸਿੰਘ ਮਾਰਕਿਟ, ਮੋਤੀ ਨਗਰ, ਸਾਊਥ ਸਿਟੀ, ਜੀ. ਟੀ. ਰੋਡ, ਬੱਸ ਸਟੈਂਡ, ਕਿਰਪਾਲ ਕਾਲੋਨੀ, ਥਾਣਾ ਦਸੂਹਾ, ਡੀ. ਐੱਸ. ਪੀ. ਦਫ਼ਤਰ, ਹਾਜੀਪੁਰ ਚੌਕ, ਸਿਨੇਮਾ ਚੌਕ, ਹਰਦੋਥਲਾ ਰੋਡ, ਅਦਰਸ਼ ਨਗਰ, ਹਾਈਵੇਅ ਪਲਾਜ਼ਾ, ਮਿਲਕ ਪਲਾਂਟ ਅਤੇ ਨਿਰਵਾਣਾ ਕੰਪਲੈੱਕਸ ਆਦਿ ਦੀ ਬਿਜਲੀ ਸਪਲਾਈ ਬੰਦ ਰਹੇਗੀ। ਇਸ ਦੌਰਾਨ ਉੱਪ ਮੰਡਲ ਅਫ਼ਸਰ ਨੇ ਉਪਰੋਕਤ ਖੇਤਰਾਂ ਦੇ ਸਾਰੇ ਉਪਭੋਗਤਾਵਾਂ ਕੋਲੋਂ ਸਹਿਯੋਗ ਦੀ ਅਪੀਲ ਕੀਤੀ ।
ਇਹ ਵੀ ਪੜ੍ਹੋ: ਪੰਜਾਬ: ਪ੍ਰੇਮ ਸੰਬੰਧਾਂ ਨੇ ਉਜਾੜਿਆ ਘਰ! ਪਿਤਾ ਦਾ ਬੇਰਹਿਮੀ ਨਾਲ ਕੀਤਾ ਕਤਲ
ਨੰਗਲ ਵਿਚ ਬਿਜਲੀ ਬੰਦ ਰਹੇਗੀ
ਨੰਗਲ (ਸੈਣੀ)-ਸਹਾਇਕ ਕਾਰਜਕਾਰੀ ਇੰਜੀਨੀਅਰ ਸੰਚਾਲਨ ਸਬ ਡਿਵੀਜ਼ਨ ਪੀ. ਐੱਸ. ਪੀ. ਸੀ. ਐੱਲ. ਨੰਗਲ ਨੇ ਦੱਸਿਆ ਕਿ 21 ਅਪ੍ਰੈਲ ਨੂੰ ਜਨਰਲ ਮੇਨਟੀਨੈਂਸ ਕਾਰਨ 11 ਕੇ. ਵੀ. ਵਿਭੋਰ ਸਾਹਿਬ ਫੀਡਰ ਦੀ ਸਪਲਾਈ ਮੰਗਲਵਾਰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਇਸ ਕਾਰਨ ਵਿਭੋਰ ਸਾਹਿਬ ਫੀਡਰ ਅਧੀਨ ਪੈਂਦੇ ਕਲਸੇੜਾ, ਬਾਸ, ਵਿਭੋਰ ਸਾਹਿਬ, ਪੀਂਘਵੜੀ, ਖੇੜਾ ਬਾਗ, ਸਵਾਮੀਪੁਰ ਆਦਿ ਇਲਾਕਿਆਂ ਦੀ ਬਿਜਲੀ ਸਪਲਾਈ ਬੰਦ ਰਹੇਗੀ। ਬਿਜਲੀ ਬੰਦ ਕਰਨ ਦਾ ਸਮਾਂ ਵਧਾਇਆ ਜਾਂ ਘਟਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਚਿਤਾਵਨੀ! 21, 22, 23 ਤਾਰੀਖ਼ ਲਈ 12 ਜ਼ਿਲ੍ਹਿਆਂ 'ਚ Alert ਜਾਰੀ
ਸ੍ਰੀ ਮੁਕਤਸਰ ਸਾਹਿਬ ਵਿਚ ਬਿਜਲੀ ਸਪਲਾਈ ਰਹੇਗੀ ਪ੍ਰਭਾਵਿਤ
ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ)- ਇੰਜੀਨੀਅਰ ਬਲਜੀਤ ਸਿੰਘ ਸਹਾਇਕ ਇੰਜੀਨੀਅਰ ਸ਼ਹਿਰੀ ਸਬ ਡਿਵੀਜ਼ਨ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ 21 ਅਪ੍ਰੈਲ ਨੂੰ 11ਕੇ. ਵੀ. ਕਾਲਜ ਰੋਡ ਫੀਡਰ ਅਤੇ 11 ਕੇ. ਵੀ. ਥਾਂਦੇਵਾਲਾ ਯੂ.ਪੀ. ਐੱਸ. ਫੀਡਰ ਜ਼ਰੂਰੀ ਮੁਰੰਮਤ ਕਾਰਨ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਬੰਦ ਰਹੇਗੀ। ਇਹ ਖ਼ਪਤਕਾਰਾਂ ਦੀ ਜਾਣਕਾਰੀ ਹਿੱਤ ਹੈ।
ਸੁਰਸਿੰਘ ਵਿਚ ਬਿਜਲੀ ਰਹੇਗੀ ਬੰਦ
ਸੁਰਸਿੰਘ (ਗੁਰਪ੍ਰੀਤ ਢਿੱਲੋਂ)-ਪੀ. ਐੱਸ. ਪੀ. ਸੀ. ਐੱਲ. ਸਬ-ਡਿਵੀਜ਼ਨ ਸੁਰਸਿੰਘ ਦੇ ਐੱਸ. ਡੀ. ਓ. ਜਰਨੈਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 66 ਕੇ. ਵੀ. ਸੁਰਸਿੰਘ ਤੋਂ ਚੱਲਦੇ ਸੁਰ ਸਿੰਘ ਨਿਊ ਅਰਬਨ ਅਤੇ ਪੁਰਾਣਾ ਅਰਬਨ ਮੰਗਲਵਾਰ 21 ਅਪ੍ਰੈਲ ਨੂੰ ਜ਼ਰੂਰੀ ਮੁਰੰਮਤ ਕਾਰਨ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਬੰਦ ਰਹਿਣਗੇ।
ਇਹ ਵੀ ਪੜ੍ਹੋ: ਜਲੰਧਰ: ਵਿਆਹ ਸਮਾਗਮ 'ਚ ਪੈ ਗਿਆ ਭੜਥੂ! ਬਰਾਤ ਜਾਣ ਮੌਕੇ ਵਰ੍ਹਿਆ ਇੱਟਾਂ ਦਾ ਮੀਂਹ, ਭਿਆਨਕ ਬਣੇ ਹਾਲਾਤ
ਬਨੂੜ ਵਿਚ ਸਪਲਾਈ ਬੰਦ ਰਹੇਗੀ
ਬਨੂੜ (ਗੁਰਪਾਲ)-ਉੱਪ ਮੰਡਲ ਅਫ਼ਸਰ ਸਬ ਡਿਵੀਜ਼ਨ ਗੱਜੂ ਖੇੜਾ ਪ੍ਰਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 66 ਕੇ. ਵੀ. ਸਬ ਸਟੇਸ਼ਨ ਗੱਜੂ ਖੇੜਾ ਅਤੇ 66 ਕੇ. ਵੀ. ਸਬ ਸਟੇਸ਼ਨ ਭਗੜਾਣਾ ਅਧੀਨ ਆਉਂਦੇ ਉੱਪ ਮੰਡਲ ਗੱਜੂ ਖੇੜਾ ਦੇ ਅਧੀਨ ਪੈਂਦੇ ਪਿੰਡਾਂ ਅਤੇ ਕਸਬਿਆਂ ਦੀ ਬਿਜਲੀ ਦੀ ਸਪਲਾਈ 21 ਅਪ੍ਰੈਲ ਦਿਨ ਮੰਗਲਵਾਰ ਨੂੰ ਜ਼ਰੂਰੀ ਮੁਰੰਮਤ ਕਾਰਨ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਉਨ੍ਹਾਂ ਦੱਸਿਆ ਕਿ ਸਮਾਂ ਘੱਟ ਵੱਧ ਹੋ ਸਕਦਾ ਹੈ।
ਇਹ ਵੀ ਪੜ੍ਹੋ: ਨਵਾਂਸ਼ਹਿਰ ਜ਼ਿਲ੍ਹੇ 'ਚ ਨਵੀਆਂ ਹਦਾਇਤਾਂ ਜਾਰੀ! 14 ਜੂਨ ਤੱਕ ਲੱਗੀਆਂ ਇਹ ਪਾਬੰਦੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
