ਸਾਰਾ ਦਿਨ ਬਿਜਲੀ ਰਹੇਗੀ ਬੰਦ! Punjab ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ Power Cut

Wednesday, Apr 22, 2026 - 05:50 PM (IST)

ਸਾਰਾ ਦਿਨ ਬਿਜਲੀ ਰਹੇਗੀ ਬੰਦ! Punjab ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ Power Cut

ਨਵਾਂਸ਼ਹਿਰ (ਤ੍ਰਿਪਾਠੀ) : ਸਹਾਇਕ ਇੰਜੀਨੀਅਰ ਸ਼ਹਿਰੀ ਉਪਮੰਡਲ ਨਵਾਂਸ਼ਹਿਰ ਨੇ ਦੱਸਿਆ ਕਿ ਮਿਤੀ 23-04-2026 ਦਿਨ ਵੀਰਵਾਰ ਨੂੰ 66 ਕੇਵੀ ਸਬ ਸਟੇਸ਼ਨ ਤੋਂ ਚੱਲਦੇ ਬੈਸਮਪੁਰ ਫੀਡਰ ਦੀ ਜ਼ਰੂਰੀ ਮੁਰੰਮਤ ਹੋਣ ਕਰ ਕੇ ਬਿਜਲੀ ਦੀ ਸਪਲਾਈ ਸਵੇਰੇ 10:00 ਤੋਂ ਸ਼ਾਮ 05:00 ਵਜੇ ਤੱਕ ਬੰਦ ਰਹੇਗੀ। ਜਿਸ ਨਾਲ ਹੇਠ ਲਿਖੇ ਇਲਾਕੇ ਪ੍ਰਭਾਵਿਤ ਹੋਣਗੇ ਜਿਵੇਂ ਕਿ ਬੈਸਮਪੁਰ, ਖਾਰਾ ਕਲੋਨੀ ਰਾਹੋਂ ਰੋਡ, ਕਰਿਆਮ ਰੋਡ, ਕੇ.ਸੀ ਸਟੇਟ, ਆਦਿ। ਇਸ ਫੀਡਰ ਤੋਂ ਚੱਲਦੇ ਹੋਰ ਇਲਾਕਿਆਂ ਦੀ ਸਪਲਾਈ ਪ੍ਰਭਾਵਿਤ ਹੋਵੇਗੀ।

ਨੂਰਪੁਰ ਬੇਦੀ (ਅਵਿਨਾਸ਼ ਸ਼ਰਮਾ) : ਵਧੀਕ ਸਹਾਇਕ ਇੰਜੀਨੀਅਰ ਕੁਲਵਿੰਦਰ ਸਿੰਘ ਝੱਜ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਮਿਤੀ 23 ਅਪ੍ਰੈਲ 2026 ਦਿਨ ਵੀਰਵਾਰ ਨੂੰ ਟਿੱਬਾ ਟੱਪਰੀਆਂ ਫ਼ੀਡਰ ਅਧੀਨ ਪੈਂਦੇ ਪਿੰਡਾਂ ਅਬਿਆਣਾ, ਨੰਗਲ, ਹਰੀਪੁਰ, ਫੂਲੜੇ, ਖਟਾਣਾ, ਟਿੱਬਾ ਟੱਪਰੀਆਂ, ਖੱਡ ਬਠਲੌਰ, ਰਾਜਗਿਰੀ, ਨੀਲੀ ਰਾਜਗਿਰੀ ਦੀ ਮੋਟਰਾਂ ਦੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ। ਪਰੰਤੂ ਉਪਰੋਕਤ ਪਿੰਡਾਂ ਦੀ ਘਰਾਂ ਦੀ ਸਪਲਾਈ ਆਮ ਵਾਂਗ ਚੱਲਦੀ ਰਹੇਗੀ। ਇਸ ਦੇ ਨਾਲ ਹੀ ਖਟਾਣਾ, ਮਾਧੋਪੁਰ, ਦਹੀਰਪੁਰ, ਬਟਾਰਲਾ ਆਦਿ ਪਿੰਡਾਂ ਦੀ ਘਰੇਲੂ ਸਪਲਾਈ ਬੰਦ ਰਹੇਗੀ। ਬਿਜਲੀ ਬੰਦ ਰਹਿਣ ਦਾ ਸਮਾਂ ਘੱਟ ਵੱਧ ਵੀ ਹੋ ਸਕਦਾ ਹੈ। ਉਨ੍ਹਾਂ ਵੱਲੋਂ ਖਪਤਕਾਰਾਂ ਨੂੰ ਬਦਲਵੇਂ ਪ੍ਰਬੰਧ ਕਰਨ ਦੀ ਅਪੀਲ ਕੀਤੀ ਗਈ।

ਮੋਗਾ (ਬਿੰਦਾ) : 220 ਕੇ. ਵੀ. ਸਿੰਘਾਂਵਾਲਾ ਗ੍ਰਿਡ ਤੋਂ ਚੱਲ ਰਹੇ 11 ਕੇ. ਵੀ. ਨਿਊ ਗੀਤਾ ਕਾਲੋਨੀ ਫੀਡਰ ਦੀ ਸਪਲਾਈ 23 ਅਪ੍ਰੈਲ ਦਿਨ ਵੀਰਵਾਰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਜ਼ਰੂਰੀ ਮੈਂਟੀਨੈਂਸ ਕਰਨ ਲਈ ਬਿਜਲੀ ਸਪਲਾਈ ਬੰਦ ਰਹੇਗੀ। ਇਸ ਦੌਰਾਨ ਢਿਲੋਂ ਪੱਤੀ, ਹਾਕਮ ਕਾ ਅਗਵਾੜ, ਨਿਊ ਗੀਤਾ ਕਾਲੋਨੀ, ਸਟੇਡੀਅਮ ਰੋਡ, ਨਿਊ ਟਾਊਨ ਗਲੀ ਨੰਬਰ 9, ਕਿਸ਼ਨਪੁਰਾ ਮੁਹੱਲਾ ਆਦਿ ਇਲਾਕੇ ਦੀ ਬਿਜਲੀ ਸਪਲਾਈ ਬੰਦ ਰਹੇਗੀ, ਇਹ ਜਾਣਕਾਰੀ ਐੱਸ. ਡੀ. ਓ. ਮਨਦੀਪ ਸਿੰਘ ਅਤੇ ਜੇਈ ਸੁਸ਼ੀਲ ਕਪੂਰ ਨੇ ਦਿੱਤੀ।

ਸ੍ਰੀ ਮੁਕਤਸਰ ਸਹਿਬ (ਪਵਨ ਤਨੇਜਾ, ਖੁਰਾਣਾ) : ਇੰਜ. ਬਲਜੀਤ ਸਿੰਘ ਸਹਾਇਕ ਇੰਜੀਨੀਅਰ ਬਰੀਵਾਲਾ/ ਸਹਾਇਕ ਇੰਜੀਨੀਅਰ ਸਿਟੀ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਗਿਆ ਹੈ ਕਿ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਅਨੁਸਾਰ 11ਕੇਵੀ ਵੜਿੰਗ ਯੂਪੀਐੱਸ ਅਤੇ 11ਕੇਵੀ ਗੋਨਿਆਣਾ ਫੀਡਰਾਂ ਤੇ ਜ਼ਰੂਰੀ ਮੈਂਟੀਨੈਸ ਕਰਨ ਲਈ 23 ਅਪ੍ਰੈਲ ਨੂੰ 11 ਕੇਵੀ ਵੜਿੰਗ ਯੂਪੀਐੱਸ ਫੀਡਰ ਤੇ ਸਵੇਰੇ 11 ਵਜੇ ਤੋਂ 3 ਵਜੇ ਤੱਕ ਅਤੇ 11ਕੇਵੀ ਗੋਨਿਆਣਾ ਫੀਡਰ ’ਤੇ 10 ਵਜੇ ਤੋਂ 1 ਵਜੇ ਤੱਕ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News