ਵੱਡੀ ਖ਼ਬਰ: 27 ਅਪ੍ਰੈਲ ਨੂੰ ਪੰਜਾਬ ਭਰ 'ਚ ਖਾਦਾਂ, ਬੀਜਾਂ ਤੇ ਕੀਟਨਾਸ਼ਕਾਂ ਦੀਆਂ ਦੁਕਾਨਾਂ ਰਹਿਣਗੀਆਂ ਮੁਕੰਮਲ ਬੰਦ
Sunday, Apr 26, 2026 - 12:43 AM (IST)
ਅੰਮ੍ਰਿਤਸਰ (ਸਰਬਜੀਤ) : ਰਾਸ਼ਟਰੀ ਆਲ ਇੰਡੀਆ ਐਗਰੋ ਇਨਪੁਟਸ ਡੀਲਰਜ਼ ਐਸੋਸੀਏਸ਼ਨ ਦੇ ਸੱਦੇ 'ਤੇ ਦੇਸ਼ ਭਰ ਦੇ ਵਪਾਰੀਆਂ ਵਲੋਂ 27 ਅਪ੍ਰੈਲ ਨੂੰ ਇਕ ਦਿਨ ਦੀ ਪ੍ਰਤਿਕਾਤਮਕ ਹੜਤਾਲ ਕੀਤੀ ਜਾਵੇਗੀ, ਜਿਸ ਅਧੀਨ ਅੰਮ੍ਰਿਤਸਰ ਜ਼ਿਲ੍ਹੇ ਦੀਆਂ ਸਾਰੀਆਂ ਹੀ ਖਾਦਾਂ, ਕੀਟਨਾਸ਼ਕ ਦਵਾਈਆਂ ਅਤੇ ਬੀਜਾਂ ਦੀਆਂ ਦੁਕਾਨਾਂ ਪੂਰਨ ਤੌਰ 'ਤੇ ਬੰਦ ਕੀਤੀਆਂ ਜਾਣਗੀਆਂ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਜਾਬ ਸੀਡਜ਼, ਪੈਸਟੀਸਾਈਡਜ਼ ਅਤੇ ਫਰਟੀਲਾਇਜ਼ਰ ਐਸੋਸੀਏਸ਼ਨ, ਚਿਤਰਾ ਟਾਕੀਜ਼ ਮਾਰਕੀਟ ਦੇ ਪ੍ਰਧਾਨ ਪਰਮਿੰਦਰ ਸਿੰਘ ਥਿੰਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਖਾਦਾਂ ਬਣਾਉਣ ਅਤੇ ਵੇਚਣ ਵਾਲੀਆਂ ਕੰਪਨੀਆਂ ਡੀਲਰਾਂ ਨੂੰ ਧੱਕੇ ਨਾਲ ਹੋਰ ਵੀ ਗੈਰ ਜ਼ਰੂਰੀ ਚੀਜ਼ਾਂ ਲੈਣ ਲਈ ਮਜਬੂਰ ਕਰਦੀਆਂ ਹਨ, ਜੋ ਕਿ ਨਹੀਂ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਕੋਈ ਵੀ ਸੈਂਪਲ ਫੇਲ੍ਹ ਹੋਣ 'ਤੇ ਕਾਨੂੰਨੀ ਕਾਰਵਾਈ ਕੰਪਨੀ ਉਪਰ ਹੋਵੇ ਅਤੇ ਡੀਲਰ ਦੀ ਸਿਰਫ ਗਵਾਹੀ ਹੋਵੇ।
ਇਹ ਵੀ ਪੜ੍ਹੋ : ਲੁਧਿਆਣਾ ਦੇ ਮੰਦਰ 'ਚ ਬੇਅਦਬੀ! ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋਈ ਵਾਰਦਾਤ
ਉਨ੍ਹਾਂ ਕਿਹਾ ਕਿ ਬੀਜ ਸਾਥੀ ਪੋਰਟਲ ਸਿਰਫ ਕੰਪਨੀਆਂ ਤੱਕ ਸੀਮਿਤ ਹੋਵੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਪੈਸਟੀਸਾਇਡ ਡੀਲਰ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦਾ ਲਾਇਸੈਂਸ ਉਸ ਦੇ ਵਾਰਿਸ ਨੂੰ ਦੇ ਦਿੱਤਾ ਜਾਂਦਾ ਹੈ, ਪਰ ਇਹ ਖਾਦਾਂ ਦੀਆਂ ਦੁਕਾਨਾਂ ਵਿੱਚ ਨਹੀਂ ਹੈ, ਜੇਕਰ ਪੈਸਟੀਸਾਈਡ 'ਚ ਇਹ ਕਾਨੂੰਨ ਹੈ ਤਾਂ ਖਾਦਾਂ ਵਿੱਚ ਵੀ ਹੋਣਾ ਵੀ ਹੋਣਾ ਚਾਹੀਦਾ ਹੈ। ਪ੍ਰਧਾਨ ਨੇ ਕਿਹਾ ਕਿ ਉਪਰੋਕਤ ਮੰਗਾਂ ਮਨਵਾਉਣ ਲਈ ਪੰਜਾਬ ਭਰ ਦੇ ਸਾਰੇ ਡੀਲਰ ਇਕਮੁਠਤਾ ਦਾ ਪ੍ਰਗਟਾਵਾ ਕਰਦਿਆਂ 27 ਅਪ੍ਰੈਲ ਨੂੰ ਆਪਣੇ ਕਾਰੋਬਾਰ ਬੰਦ ਰੱਖ ਕੇ ਸਰਕਾਰ ਖਿਲਾਫ ਰੋਸ ਪ੍ਰਗਟ ਕਰਨਗੇ। ਇਸ ਮੌਕੇ ਵਿਨੋਦ ਕੁਮਾਰ ਅਗਰਵਾਲ, ਚਮਨ ਲਾਲ ਸ਼ਰਮਾ, ਢੀਂਗਰਾ ਪੈਸਟੀਸਾਈਡਜ਼, ਬੱਬੂ ਖੇਤੀ ਸਟੋਰ, ਮਾਡਰਨ ਪਲਾਂਟ ਪਰਕੈਸਟ ਸੈਂਟਰ, ਕਪੂਰ ਖੇਤੀ ਸਟੋਰ, ਚੋਪੜਾ ਪੈਸਟੀਸਾਈਡਜ਼ ਤੋਂ ਇਲਾਵਾ ਹੋਰ ਵੀ ਦੁਕਾਨਦਾਰ ਹਾਜ਼ਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
