ਭਾਰਤ ਬੰਦ: ਪੰਜਾਬ 'ਚ ਬੰਦ ਰਹਿਣਗੀਆਂ ਇਹ ਦੁਕਾਨਾਂ, ਤਾਰੀਖ਼ ਕਰ ਲਓ ਨੋਟ

Monday, May 04, 2026 - 12:06 PM (IST)

ਭਾਰਤ ਬੰਦ: ਪੰਜਾਬ 'ਚ ਬੰਦ ਰਹਿਣਗੀਆਂ ਇਹ ਦੁਕਾਨਾਂ, ਤਾਰੀਖ਼ ਕਰ ਲਓ ਨੋਟ

ਲੁਧਿਆਣਾ (ਸਹਿਗਲ): ਪੰਜਾਬ ਕੈਮਿਸਟ ਐਸੋਸੀਏਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਉਹ 20 ਮਈ ਨੂੰ ਕੈਮਿਸਟਾਂ ਦੀ ਹੋਣ ਵਾਲੀ ਦੇਸ਼ ਵਿਆਪੀ ਹੜਤਾਲ ਵਿਚ ਸ਼ਾਮਲ ਹੋਵੇਗੀ। ਇਸ ਹੜਤਾਲ ਦਾ ਸੱਦਾ ‘ਆਲ ਇੰਡੀਆ ਐਸੋਸੀਏਸ਼ਨ ਆਫ ਕੈਮਿਸਟ ਐਂਡ ਡਰੱਗਿਸਟ’ ਵੱਲੋਂ ਦਿੱਤਾ ਗਿਆ ਹੈ।

ਐਤਵਾਰ ਨੂੰ ਆਯੋਜਿਤ ਪੱਤਰਕਾਰ ਸੰਮੇਲਨ ਵਿਚ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਐਲਾਨ ਕੀਤਾ ਕਿ 23 ਜ਼ਿਲ੍ਹਿਆਂ ਦੇ ਪ੍ਰਧਾਨਾਂ, ਜਨਰਲ ਸਕੱਤਰਾਂ ਅਤੇ ਹੋਰ ਅਹੁਦੇਦਾਰਾਂ ਦੀ ਸਹਿਮਤੀ ਨਾਲ ‘ਭਾਰਤ ਬੰਦ’ ਦੇ ਸੱਦੇ ’ਤੇ ਅਮਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 15 ਮਈ ਤੋਂ 20 ਮਈ ਤੱਕ ਸਾਰੇ ਕੈਮਿਸਟ ਕਾਲੀਆਂ ਪੱਟੀਆਂ ਲਗਾ ਕੇ ਆਪਣਾ ਰੋਸ ਪ੍ਰਗਟ ਕਰਨਗੇ ਅਤੇ 20 ਮਈ ਨੂੰ ਪੰਜਾਬ ਭਰ ਵਿਚ ਦਵਾਈਆਂ ਦੀਆਂ ਸਾਰੀਆਂ ਦੁਕਾਨਾਂ ਮੁਕੰਮਲ ਤੌਰ ’ਤੇ ਬੰਦ ਰਹਿਣਗੀਆਂ। ਇਸ ਦੌਰਾਨ ਕੈਮਿਸਟ ਐਸੋਸੀਏਸ਼ਨ ਦੇ ਮੈਂਬਰ ਸਮੂਹ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੂੰ ਆਪਣਾ ਮੰਗ ਪੱਤਰ ਵੀ ਸੌਂਪਣਗੇ।

ਸੰਗਠਨ ਦੇ ਪ੍ਰਧਾਨ ਸੁਰਿੰਦਰ ਦੁੱਗਲ ਤੇ ਜਨਰਲ ਸਕੱਤਰ ਜੀ. ਐੱਸ. ਚਾਵਲਾ ਨੇ ਦੱਸਿਆ ਕਿ ਉਨ੍ਹਾਂ ਦੀਆਂ ਮੁੱਖ ਮੰਗਾਂ ’ਚ ਪੰਜਾਬ ਸਰਕਾਰ ਦੇ ਸਿਹਤ ਅਤੇ ਡਰੱਗ ਵਿਭਾਗ ਦੇ ਨੋਟੀਫਿਕੇਸ਼ਨ 9/10/21-346/1039 ਵਿਚ ਬਦਲਾਅ ਕਰਨਾ, ਜਨ ਔਸ਼ਧੀ ਦੀਆਂ ਦੁਕਾਨਾਂ ਦੀ ਨਿਗਰਾਨੀ ਕਰਨਾ, ਫਾਰਮੇਸੀ ਕੌਂਸਲ ਵੱਲੋਂ ਈ-4 ਲਾਇਸੈਂਸ ਰਿਨਿਊ ਹੋਣ ਤੋਂ ਬਾਅਦ ਵੀ ਰਿਨਿਊ ਨਾ ਕਰਨ ਦੀ ਸਮੱਸਿਆ ਦਾ ਹੱਲ, ਓ.ਐੱਨ.ਡੀ.ਐੱਸ. ਪੋਰਟਲ ਦੀਆਂ ਦਿੱਕਤਾਂ ਨੂੰ ਦੂਰ ਕਰਨਾ, ਆਨਲਾਈਨ ਦਵਾਈ ਵਿਕਰੀ (GSR 8170 28-8-2018) ’ਤੇ ਤੁਰੰਤ ਰੋਕ ਲਗਾਉਣਾ, ਨਕਲੀ ਦਵਾਈਆਂ ਖ਼ਿਲਾਫ਼ ਕਾਰਵਾਈ (GSR 220 DF 26.03.2020) ਦੇ ਨੋਟੀਫਿਕੇਸ਼ਨ ਨੂੰ ਵਾਪਸ ਲੈਣਾ ਅਤੇ ਕਾਰਪੋਰੇਟ ਕੰਪਨੀਆਂ ਦੀ ਮਨਮਾਨੀ 'ਤੇ ਰੋਕ ਲਗਾਉਣਾ ਹਨ।

ਇਸ ਮੌਕੇ ਸੁਬੋਧ ਕੱਕੜ, ਪ੍ਰਭਜਿੰਦਰ, ਨਰਿੰਦਰ ਅਰੋੜਾ, ਜੀ.ਐੱਸ. ਚਾਵਲਾ, ਅਮਨਦੀਪ ਸਿੰਘ, ਸੁਦਰਸ਼ਨ ਚੌਧਰੀ, ਅਸ਼ੋਕ ਬਲੀਆਵਾਲੀ, ਰਾਜੀਵ ਜੈਨ, ਅਸ਼ੋਕ ਕਾਲੀ, ਸੁਖਬੀਰ ਸਿੰਘ, ਸ਼ਸ਼ੀ ਕੁਮਾਰ, ਨਰੇਸ਼ ਜਿੰਦਲ, ਰਮਨ ਕਪੂਰ, ਮਨੋਰੰਜਨ ਕਾਲੀਆ, ਰਾਕੇਸ਼ ਅਗਰਵਾਲ, ਸਤੀਸ਼ ਕਪੂਰ, ਵਿਨੈ ਰਾਵਲ, ਮਨੀ ਅਰੋੜਾ, ਰੁਪਿੰਦਰ ਗੁਪਤਾ, ਰਾਜੀਵ ਕੁਮਾਰ, ਰਾਜੇਸ਼ ਮਹਾਜਨ, ਅਜੇ ਬਾਂਸਲ, ਲਵਲੀ ਡਾਬਰ, ਸੁਮਿਤ ਕੁਮਾਰ, ਰਵਿੰਦਰ ਕੁਮਾਰ, ਅਸ਼ਵਨੀ ਕੁਮਾਰ, ਬਾਲਕ੍ਰਿਸ਼ਨ, ਵਿਪਨ ਗੁਪਤਾ, ਰਾਜੇਸ਼ ਸੋਹੀ, ਰਾਜੀਵ ਕਪੂਰ, ਸੰਜੇ ਸਹਿਗਲ ਸਮੇਤ ਹੋਰ ਮੈਂਬਰ ਹਾਜ਼ਰ ਸਨ।


author

Anmol Tagra

Content Editor

Related News