GST ਵਿਭਾਗ ਨੇ ਰੇਲਵੇ ਸਟੇਸ਼ਨ ਦੇ ਬਾਹਰੋਂ 17 ਪਾਰਸਲ ਫੜੇ,  ਨਿਯਮਾਂ ’ਚ ਉਲਝੇ ਰਹੇ ਅਧਿਕਾਰੀ

Monday, Aug 10, 2020 - 12:59 PM (IST)

GST ਵਿਭਾਗ ਨੇ ਰੇਲਵੇ ਸਟੇਸ਼ਨ ਦੇ ਬਾਹਰੋਂ 17 ਪਾਰਸਲ ਫੜੇ,  ਨਿਯਮਾਂ ’ਚ ਉਲਝੇ ਰਹੇ ਅਧਿਕਾਰੀ

ਜਲੰਧਰ(ਗੁਲਸ਼ਨ) - ਕੋਰੋਨਾ ਵਾਇਰਸ ਦੇ ਖੌਫ ਕਾਰਣ ਜਿੱਥੇ ਐਤਵਾਰ ਨੂੰ ਲੋਕ ਆਪਣੇ ਘਰਾਂ ਵਿਚ ਵੜੇ ਰਹੇ, ਉੱਥੇ ਹੀ ਜੀ. ਐੱਸ. ਟੀ. ਵਿਭਾਗ ਦੇ ਮੋਬਾਇਲ ਵਿੰਗ ਦੇ ਅਧਿਕਾਰੀ ਸਿਟੀ ਰੇਲਵੇ ਸਟੇਸ਼ਨ ਦੇ ਪਾਰਸਲ ਦਫਤਰ ਦੇ ਬਾਹਰ ਡੇਰਾ ਜਮਾਈ ਬੈਠੇ ਰਹੇ। ਰੇਲਵੇ ਦੇ ਨਿਯਮਾਂ ਵਿਚ ਉਲਝੇ ਅਧਿਕਾਰੀਆਂ ਨੂੰ ਦੂਜੇ ਦਿਨ ਵੀ 29 ਨਗਾਂ ਨੂੰ ਕਬਜ਼ੇ ਵਿਚ ਲੈਣ ਦੀ ਪਰਮਿਸ਼ਨ ਨਹੀਂ ਮਿਲੀ। ਵਰਣਨਯੋਗ ਹੈ ਕਿ ਸਟੇਟ ਟੈਕਸ ਆਫੀਸਰ ਮਨਮੋਹਨ ਅਰੋੜਾ, ਦਵਿੰਦਰ ਪਨੂੰ ਅਤੇ ਇੰਸਪੈਕਟਰ ਠਾਕੁਰ ਨੇ ਸ਼ਨੀਵਾਰ ਤੜਕੇ ਸਿਟੀ ਰੇਲਵੇ ਸਟੇਸ਼ਨ ਪਹੁੰਚੀ ਕੋਵਿਡ-19 ਪਾਰਸਲ ਸਪੈਸ਼ਲ ਟਰੇਨ ਵਿਚੋਂ ਉਤਰੇ 29 ਨਗਾਂ ਨੂੰ ਕਬਜ਼ੇ ਵਿਚ ਲੈਣ ਦੀ ਡਿਮਾਂਡ ਕੀਤੀ ਸੀ। ਅਧਿਕਾਰੀਆਂ ਨੂੰ ਸ਼ੱਕ ਸੀ ਕਿ ਉਕਤ ਨਗਾਂ ਵਿਚ ਬਿਨਾਂ ਬਿੱਲ ਮਾਲ ਹੈ।

ਇਹ ਵੀ ਦੇਖੋ: ਰੇਲਵੇ ਸਟੇਸ਼ਨ ’ਤੇ GST ਵਿਭਾਗ ਦੇ ਅਧਿਕਾਰੀਆਂ ਦੀ ਰੇਡ, ਨਗਾਂ ਨੂੰ ਕਬਜ਼ੇ ’ਚ ਲੈਣ ਲਈ ਨਹੀਂ ਮਿਲੀ ਪਰਮਿਸ਼ਨ

ਚੀਫ ਪਾਰਸਲ ਸੁਪਰਵਾਈਜ਼ਰ ਅਸ਼ਵਨੀ ਕੁਮਾਰ ਨੇ ਸੀਨੀਅਰ ਡੀ. ਸੀ. ਐੱਮ. ਦੀ ਪਰਮਿਸ਼ਨ ਤੋਂ ਿਬਨਾਂ ਨਗਾਂ ਨੂੰ ਉਨ੍ਹਾਂ ਹਵਾਲੇ ਕਰਨ ਤੋਂ ਇਨਕਾਰ ਕਰ ਦਿੱਤਾ। ਰੇਲਵੇ ਦੇ ਨਿਯਮਾਂ ਵਿਚ ਉਲਝੇ ਅਧਿਕਾਰੀ ਦੂਜੇ ਦਿਨ ਵੀ ਪਰਮਿਸ਼ਨ ਦੀ ਇੰਤਜ਼ਾਰ ਵਿਚ ਪਾਰਸਲ ਦਫਤਰ ਦੇ ਬਾਹਰ ਨਾਕਾ ਲਾ ਕੇ ਬੈਠੇ ਰਹੇ। ਐਤਵਾਰ ਛੁੱਟੀ ਦਾ ਦਿਨ ਹੋਣ ਕਾਰਣ ਮੋਬਾਇਲ ਿਵੰਗ ਦੇ ਅਧਿਕਾਰੀਆਂ ਨੂੰ ਪਰਮਿਸ਼ਨ ਤਾਂ ਨਹੀਂ ਮਿਲੀ ਪਰ ਉਕਤ 29 ਨਗਾਂ ਵਿਚੋਂ 17 ਦੀ ਰੇਲਵੇ ਨੇ ਵੱਖ-ਵੱਖ ਗਾਹਕਾਂ ਨੂੰ ਡਿਲੀਵਰੀ ਦੇ ਦਿੱਤੀ। ਡਿਲੀਵਰੀ ਤੋਂ ਬਾਅਦ ਮੋਬਾਇਲ ਵਿੰਗ ਦੇ ਅਧਿਕਾਰੀਆਂ ਨੇ ਸਟੇਸ਼ਨ ਦੇ ਬਾਹਰ ਇਨ੍ਹਾਂ ਨਗਾਂ ਨੂੰ ਫੜ ਲਿਆ ਅਤੇ ਸ਼ੱਕ ਦੇ ਆਧਾਰ ’ਤੇ ਕਬਜ਼ੇ ਵਿਚ ਲੈ ਲਿਆ। ਅਧਿਕਾਰੀਆਂ ਨੇ ਕਿਹਾ ਕਿ ਕੱਲ ਮਾਲ ਦੇ ਬਿੱਲਾਂ ਦੀ ਜਾਂਚ ਕੀਤੀ ਜਾਵੇਗੀ। ਦੂਜੇ ਪਾਸੇ ਬਾਕੀ ਬਚੇ 12 ਨਗਾਂ ਨੂੰ ਵੀ ਮੋਬਾਇਲ ਵਿੰਗ ਵੱਲੋਂ ਕਬਜ਼ੇ ਵਿਚ ਲਿਆ ਜਾਵੇਗਾ। ਇਸ ਲਈ ਸੋਮਵਾਰ ਸਵੇਰੇ ਉਨ੍ਹਾਂ ਨੂੰ ਰੇਲਵੇ ਤੋਂ ਪਰਮਿਸ਼ਨ ਮਿਲਣ ਦੀ ਸੰਭਾਵਨਾ ਹੈ।


author

Harinder Kaur

Content Editor

Related News