ਮਾਲਕ ਦੀ ਹੈਵਾਨੀਅਤ, ਨੌਕਰ ਦਾ ਵੱਢਿਆ ਕੰਨ, ਪਤਨੀ ਨੂੰ ਬੰਧਕ ਬਣਾ ਸਾਥੀਆਂ ਕੋਲੋਂ ਕਰਵਾਇਆ ਰੇਪ

Monday, Dec 04, 2023 - 11:57 AM (IST)

ਮਾਲਕ ਦੀ ਹੈਵਾਨੀਅਤ, ਨੌਕਰ ਦਾ ਵੱਢਿਆ ਕੰਨ, ਪਤਨੀ ਨੂੰ ਬੰਧਕ ਬਣਾ ਸਾਥੀਆਂ ਕੋਲੋਂ ਕਰਵਾਇਆ ਰੇਪ

ਗੁਰਦਾਸਪੁਰ (ਵਿਨੋਦ) - ਪਾਕਿਸਤਾਨ ਦੀ ਜਤੋਈ ਤਹਿਸੀਲ ਦੇ ਕਸਬਾ ਹੈੱਡ ਬਕਾਣੀ ਵਿਚ ਇਕ ਮਕਾਨ ਮਾਲਕ ਨੇ ਆਪਣੇ ਹਿੰਦੂ ਨੌਕਰ ਰਾਮੂ ਦਾ ਕੰਨ ਵੱਢ ਦਿੱਤਾ। ਇਸ ਮਗਰੋਂ ਉਸ ਦੀ ਪਤਨੀ ਆਰਤੀ ਨੂੰ ਬੰਧਕ ਬਣਾ ਲਿਆ। ਜਾਣਕਾਰੀ ਅਨੁਸਾਰ, ਰਾਮੂ ਅਤੇ ਉਸ ਦੀ ਪਤਨੀ ਆਰਤੀ ਨੂੰ ਕਸਬਾ ਹੈੱਡ ਬਕਾਣੀ ’ਚ ਪ੍ਰਵੇਜ਼ ਦਾਹਾ ਨਾਂ ਦੇ ਇਕ ਵਿਅਕਤੀ ਨੇ ਕੁਝ ਸਾਲਾਂ ਤੋਂ ਘਰੇਲੂ ਕੰਮਕਾਜ ਲਈ ਰੱਖਿਆ ਹੋਇਆ ਸੀ ਪਰ ਤਕਰੀਬਨ ਇਕ ਸਾਲ ਤੋਂ ਤਨਖਾਹ ਨਾ ਮਿਲਣ ਕਾਰਨ ਰਾਮੂ ਨੇ ਪ੍ਰਵੇਜ਼ ਦਾਹਾ ਦੇ ਘਰ ’ਚ ਕੰਮ ਕਰਨ ਤੋਂ ਨਾਂਹ ਕਰ ਦਿੱਤੀ।

ਇਹ ਖ਼ਬਰ ਵੀ ਪੜ੍ਹੋ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ ਮੁਕੰਮਲ, ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤਾ ਵਿਚਾਰ ਵਟਾਂਦਰਾ

ਇਸ ਤੋਂ ਗੁੱਸੇ ’ਚ ਆ ਕੇ ਪ੍ਰਵੇਜ਼ ਦਾਹਾ ਨੇ ਆਪਣੇ ਗੁੰਡਿਆਂ ਦੀ ਮਦਦ ਨਾਲ ਦੋਹਾਂ ਪਤੀ-ਪਤਨੀ ਨੂੰ ਆਪਣੇ ਕੋਲ ਬੁਲਾ ਲਿਆ ਅਤੇ ਕੰਮ ਕਰਨ ਲਈ ਕਿਹਾ। ਇਹ ਸਭ ਸੁਣਨ ਮਗਰੋਂ ਰਾਮੂ ਨੇ ਕੰਮ ਕਰਨ ਤੋਂ ਨਾਂਹ ਕਰ ਦਿੱਤੀ। ਇਸ ’ਤੇ ਪ੍ਰਵੇਜ਼ ਦਾਹਾ ਨੇ ਤੇਜ਼ਧਾਰ ਹਥਿਆਰਾਂ ਨਾਲ ਰਾਮੂ ਦਾ ਕੰਨ ਵੱਢ ਦਿੱਤਾ ਅਤੇ ਉਸ ਦੀ ਪਤਨੀ ਆਰਤੀ ਨੂੰ ਬੰਧਕ ਬਣਾ ਲਿਆ ਅਤੇ ਆਪਣੇ ਗੁੰਡਿਆਂ ਤੋਂ ਉਸ ਦਾ ਸਰੀਰਕ ਸੋਸ਼ਣ ਕਰਵਾਇਆ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, ਪਾਕਿਸਤਾਨ ਤੋਂ ਨਸ਼ਾ ਮੰਗਵਾਉਣ ਵਾਲੇ ਤਸਕਰ ਕਾਬੂ, ਕਰੋੜਾਂ ਦੀ ਹੈਰੋਇਨ ਬਰਾਮਦ

ਇਸ ਸਬੰਧੀ ਰਾਮੂ ਦੇ ਰਿਸ਼ਤੇਦਾਰਾਂ ਦੀ ਸ਼ਿਕਾਇਤ ’ਤੇ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਅਤੇ ਪੁਲਸ ਨੇ ਉਸ ਦੀ ਪਤਨੀ ਨੂੰ ਬਰਾਮਦ ਕਰ ਕੇ ਪ੍ਰਵੇਜ਼ ਦਾਹਾ ਖ਼ਿਲਾਫ਼ ਕੇਸ ਦਰਜ ਕਰ ਲਿਆ। ਹਾਲਾਂਕਿ ਹਾਲੇ ਤੱਕ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਦੂਜੇ ਪਾਸੇ ਮੁਲਜ਼ਮ ਪ੍ਰਵੇਜ਼ ਦਾਹਾ ਰਾਮੂ ’ਤੇ ਸਮਝੌਤਾ ਕਰਨ ਲਈ ਦਬਾਅ ਪਾ ਰਿਹਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

sunita

Content Editor

Related News