ਪਤਨੀ ਨੇ ਨਸ਼ੇ 'ਤੇ ਲਾਇਆ ਪਤੀ, ਦੋਵੇਂ ਪੀ ਗਏ 1 ਕਰੋੜ ਦੀ ਹੈਰੋਇਨ, ਕੰਗਾਲ ਹੋਣ 'ਤੇ ਆਈ ਹੋਸ਼ ਤਾਂ...

Monday, Jul 31, 2023 - 02:42 PM (IST)

ਪਤਨੀ ਨੇ ਨਸ਼ੇ 'ਤੇ ਲਾਇਆ ਪਤੀ, ਦੋਵੇਂ ਪੀ ਗਏ 1 ਕਰੋੜ ਦੀ ਹੈਰੋਇਨ, ਕੰਗਾਲ ਹੋਣ 'ਤੇ ਆਈ ਹੋਸ਼ ਤਾਂ...

ਗੁਰਦਾਸਪੁਰ- ਇਕ ਪਿੰਡ 'ਚ ਰਹਿਣ ਵਾਲੇ ਜੋੜੇ ਨੇ ਪੰਜ ਸਾਲਾਂ 'ਚ ਹੈਰੋਇਨ ਦੇ ਨਸ਼ੇ 'ਚ ਕਰੀਬ ਇੱਕ ਕਰੋੜ ਰੁਪਏ ਖ਼ਰਚ ਕੀਤੇ। ਜਦੋਂ ਉਹ ਕੰਗਾਲੀ ਦੀ ਹਾਲਤ 'ਚ ਆਇਆ ਤਾਂ ਉਸਨੂੰ ਇਸ ਗੱਲ ਦਾ ਅਹਿਸਾਸ ਹੋਇਆ ਅਤੇ ਉਸਨੇ ਬੱਚਿਆਂ ਦੀ ਭਲਾਈ ਲਈ ਨਸ਼ਾ ਛੱਡਣ ਦਾ ਫੈਸਲਾ ਕੀਤਾ। ਪਹਿਲਾਂ ਪਤੀ ਨੇ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਪਹੁੰਚ ਕੇ ਇਲਾਜ ਕਰਵਾਇਆ। ਹੁਣ ਪਤਨੀ ਦਾ ਵੀ ਇਲਾਜ ਚੱਲ ਰਿਹਾ ਹੈ। ਔਰਤ ਦਾ ਕਹਿਣਾ ਹੈ ਕਿ ਜਦੋਂ ਉਹ ਅਣਵਿਆਹੀ ਸੀ ਤਾਂ ਉਸ ਦੀ ਸਹੇਲੀ ਨੇ ਉਸ ਨੂੰ ਨਸ਼ੇ ਦਾ ਆਦੀ ਬਣਾਇਆ ਅਤੇ ਵਿਆਹ ਤੋਂ ਬਾਅਦ ਉਸ ਨੇ ਆਪਣੇ ਪਤੀ ਨੂੰ ਨਸ਼ੇ ਦਾ ਆਦੀ ਬਣਾ ਦਿੱਤਾ। ਇਸ ਜੋੜੇ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪੰਜ ਸਾਲਾਂ 'ਚ ਨਸ਼ਿਆਂ 'ਤੇ ਇਕ ਕਰੋੜ ਤੋਂ ਵੱਧ ਖ਼ਰਚ ਕੀਤੇ ਹਨ। ਹੁਣ ਉਹ ਨਸ਼ਾ ਛੱਡਣ ਤੋਂ ਬਾਅਦ ਲੋਕਾਂ ਨੂੰ ਇਸ ਨੂੰ ਛੱਡਣ ਲਈ ਜਾਗਰੂਕ ਕਰੇਗਾ।

ਇਹ ਵੀ ਪੜ੍ਹੋ- ਬਟਾਲਾ 'ਚ ਦਿਲ ਦਹਿਲਾਉਣ ਵਾਲੀ ਘਟਨਾ, ਸੁਪਰਡੈਂਟ ਵੱਲੋਂ 12 ਸਾਲਾ ਵਿਦਿਆਰਥਣ ਨਾਲ ਜਬਰ-ਜ਼ਿਨਾਹ

ਔਰਤ ਅਨੁਸਾਰ ਉਸ ਦੇ ਪਿਤਾ ਦੀ ਸਾਲ 2017 ਵਿਚ ਬੀਮਾਰੀ ਕਾਰਨ ਮੌਤ ਹੋ ਗਈ ਸੀ। ਉਸ ਨੇ ਦੱਸਿਆ ਕਿ ਜਦੋਂ ਮੇਰੇ ਪਿਤਾ ਜੀ ਬੀਮਾਰ ਸੀ ਤਾਂ ਉਦੋਂ ਉਹ ਅਣਵਿਆਹੀ ਸੀ। ਉਸ ਨੇ ਕਰੀਬ ਦੋ ਲੱਖ ਰੁਪਏ ਦਾ ਕਰਜ਼ਾ ਲੈਣ ਤੋਂ ਇਲਾਵਾ ਆਪਣੇ ਪਿਤਾ ਦੇ ਇਲਾਜ ਲਈ ਘਰ ਗਿਰਵੀ ਰੱਖ ਲਿਆ ਪਰ ਕਰਜ਼ੇ ਦਾ ਬੋਝ ਵਧਦਾ ਜਾ ਰਿਹਾ ਸੀ। ਇਸ ਕਾਰਨ ਉਹ ਪ੍ਰੇਸ਼ਾਨ ਰਹਿਣ ਲੱਗੀ। ਉਸਦੀ ਇਕ ਸਹੇਲੀ ਹੈਰੋਇਨ ਦਾ ਨਸ਼ਾ ਕਰਦੀ ਸੀ, ਉਸਨੇ ਉਸਨੂੰ ਕਿਹਾ ਕਿ ਉਹ ਵੀ ਹੈਰੋਇਨ ਲੈ ਲਵੇ, ਸਾਰੀ ਟੈਂਸ਼ਨ ਦੂਰ ਹੋ ਜਾਵੇਗੀ। ਜਿਸ ਤੋਂ ਫਿਰ ਉਸ ਨੇ ਵੀ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ। 100 ਰੁਪਏ ਦੇ ਨਸ਼ੇ ਨਾਲ ਸ਼ੁਰੂ ਹੋਇਆ ਇਹ ਸਿਲਸਿਲਾ ਕਦੋਂ ਹਜ਼ਾਰਾਂ ਰੁਪਏ ਤੱਕ ਪਹੁੰਚ ਗਿਆ ਪਤਾ ਵੀ ਨਹੀਂ ਲੱਗਾ।

ਇਹ ਵੀ ਪੜ੍ਹੋ- ਭਾਰਤੀ ਖ਼ੇਤਰ 'ਚ ਪਾਕਿਸਤਾਨੀ ਡਰੋਨ ਦੀ ਦਸਤਕ, ਤਲਾਸ਼ੀ ਅਭਿਆਨ ਦੌਰਾਨ ਬਰਾਮਦ ਹੋਈ 4 ਕਿਲੋ ਹੈਰੋਇਨ

ਔਰਤ ਦਾ ਵਿਆਹ ਸਾਲ 2018 'ਚ ਹੋਇਆ ਸੀ। ਉਸ ਦਾ ਪਤੀ ਸਿਵਲ ਇੰਜੀਨੀਅਰ ਸੀ ਪਰ ਵਿਆਹ ਤੋਂ ਬਾਅਦ ਵੀ ਉਸ ਨੇ ਨਸ਼ਾ ਕਰਨਾ ਨਹੀਂ ਛੱਡਿਆ ਸਗੋਂ ਉਸ ਦੇ ਪਤੀ ਨੂੰ ਵੀ ਨਸ਼ੇ ਦੀ ਲਤ ਲੱਗ ਗਈ। ਇਸ ਸਭ ਤੋਂ ਬਾਅਦ ਫਿਰ ਪਤੀ-ਪਤਨੀ ਇਕੱਠੇ ਨਸ਼ਾ ਕਰਨ ਲੱਗੇ। ਪਤੀ ਦੇ ਪਿਤਾ ਅਤੇ ਭੈਣ-ਭਰਾ ਵਿਦੇਸ਼ ਰਹਿੰਦੇ ਹਨ, ਇਸ ਲਈ ਪੈਸੇ ਦੀ ਕੋਈ ਕਮੀ ਨਹੀਂ ਸੀ। ਦੋਵੇਂ ਰੋਜ਼ਾਨਾ ਕਰੀਬ ਅੱਠ ਹਜ਼ਾਰ ਰੁਪਏ ਨਸ਼ੇ 'ਤੇ ਖ਼ਰਚ ਕਰਦੇ ਸਨ। ਪਤੀ ਨੇ ਵੀ ਨੌਕਰੀ ਛੱਡ ਦਿੱਤੀ। ਜਦੋਂ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ ਕਿ ਦੋਵੇਂ ਨਸ਼ੇੜੀ ਹਨ ਤਾਂ ਉਨ੍ਹਾਂ ਨੇ ਮਦਦ ਕਰਨੀ ਬੰਦ ਕਰ ਦਿੱਤੀ। ਨਸ਼ੇ ਲਈ ਪੈਸਾ ਇਕੱਠਾ ਕਰਨ ਲਈ ਜੋੜੇ ਨੇ ਗਹਿਣੇ ਅਤੇ ਘਰ ਦਾ ਸਾਰਾ ਸਮਾਨ ਵੇਚ ਦਿੱਤਾ। ਔਰਤ ਨੇ ਦੱਸਿਆ ਕਿ ਉਸ ਦੀ ਤਿੰਨ ਸਾਲ ਦੀ ਧੀ ਅਤੇ ਡੇਢ ਸਾਲ ਦਾ ਪੁੱਤ ਹੈ। ਬੱਚਿਆਂ ਦੀ ਖ਼ਾਤਰ ਦੋਵਾਂ ਨੇ ਨਸ਼ਾ ਛੱਡਣ ਦਾ ਫ਼ੈਸਲਾ ਕੀਤਾ।

ਇਹ ਵੀ ਪੜ੍ਹੋ- ਅੰਮ੍ਰਿਤਸਰ ਜ਼ਿਲ੍ਹੇ ’ਚ ਡੇਂਗੂ ਦਾ ਵਧਿਆ ਖ਼ਤਰਾ, ਹੁਣ ਤੱਕ 19 ਮਰੀਜ਼ ਆਏ ਸਾਹਮਣੇ

ਪਤੀ ਨੇ ਪਹਿਲਾਂ ਖੁਦ ਕੇਂਦਰ 'ਚ ਇਲਾਜ ਲਈ ਦਾਖ਼ਲ ਹੋਇਆ ਤੇ ਪੂਰੀ ਤਰ੍ਹਾਂ ਠੀਕ ਹੋਣ ਤੋਂ ਬਾਅਦ ਹੁਣ ਉਸ ਨੇ ਪਤਨੀ ਨੂੰ ਨੂੰ ਇਲਾਜ ਲਈ ਦਾਖ਼ਲ ਕਰਵਾਇਆ। ਜੋੜੇ ਨੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਚੁੰਗਲ 'ਚ ਫਸ ਕੇ ਉਨ੍ਹਾਂ ਨੇ ਜਿਸ ਤਰ੍ਹਾਂ ਆਪਣੀ ਜ਼ਿੰਦਗੀ ਬਰਬਾਦ ਕੀਤੀ ਹੈ, ਉਸ ਤੋਂ ਦੂਰ ਰਹੋ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

  
 


author

Shivani Bassan

Content Editor

Related News