ਬੁਲੇਟ ਦੇ ਪਟਾਕੇ ਮਾਰਨ ਤੋਂ ਵਧਿਆ ਵਿਵਾਦ, 2 ਦਰਜਨ ਤੋਂ ਵੱਧ ਨੌਜਵਾਨਾਂ ਨੇ ਮਾਰ 'ਤਾ ਬੰਦਾ
Saturday, Nov 02, 2024 - 01:52 PM (IST)
ਤਰਨਤਾਰਨ (ਰਮਨ)- ਬੀਤੀ ਦੀਵਾਲੀ ਦੀ ਰਾਤ ਨੂੰ ਸਥਾਨਕ ਤਰਨ ਤਾਰਨ ਸ਼ਹਿਰ ਦੇ ਸਰਹਾਲੀ ਰੋਡ ਨਜ਼ਦੀਕ ਗੁਰਦੁਆਰਾ ਟੱਕਰ ਸਾਹਿਬ ਵਿਖੇ ਬੁਲਟ ਰਾਹੀਂ ਪਟਾਕੇ ਮਾਰਨ ਵਾਲਿਆਂ ਨੂੰ ਰੋਕਣ ਦੌਰਾਨ ਵਿਵਾਦ ਇੰਨਾ ਜ਼ਿਆਦਾ ਵੱਧ ਗਿਆ ਕਿ ਦੋ ਦਰਜਨ ਤੋਂ ਵੱਧ ਹਮਲਾਵਰਾਂ ਵੱਲੋਂ ਗਰੀਬ ਘੁਮਿਆਰ ਦੇ ਘਰ 'ਤੇ ਹਮਲਾ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ- ਪੰਜਾਬ ਦਾ ਇਹ ਜ਼ਿਲ੍ਹਾ ਖ਼ਤਰੇ 'ਚ, ਪ੍ਰਦੂਸ਼ਣ ਕੰਟਰੋਲ ਬੋਰਡ ਨੇ ਦਿੱਤੇ ਵੱਡੇ ਸੰਕੇਤ
ਹਮਲਾਵਰ ਹਥਿਆਰਾਂ ਨਾਲ ਲੈਸ ਹੋ ਕੇ ਘੁਮਿਆਰ ਦੇ ਘਰ ਪੁੱਜੇ ਤਾਂ ਉਨ੍ਹਾਂ ਨੇ ਪਰਿਵਾਰਿਕ ਮੈਂਬਰਾਂ 'ਤੇ ਲੱਕੜੀ ਦੇ ਦਸਤਿਆਂ, ਦਾਤਰਾਂ ਅਤੇ ਹੋਰ ਮਾਰੂ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਘਰ ਦੇ ਮੁਖੀ ਬਿੱਲੂ ਰਾਮ (65) ਪੁੱਤਰ ਬੋਧ ਰਾਮ ਵਾਸੀ ਸਰਹਾਲੀ ਰੋਡ ਆਜ਼ਾਦ ਨਗਰ ਤਰਨ ਤਰਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਹਮਲੇ 'ਚ ਮ੍ਰਿਤਕ ਬਿੱਲੂ ਰਾਮ ਦੀ ਪਤਨੀ, ਪੁੱਤਰਾਂ ਅਤੇ ਘਰ ਦੇ ਸਾਰੇ ਪਰਿਵਾਰਿਕ ਮੈਂਬਰ ਸਮੇਤ ਬੱਚੇ ਜ਼ਖ਼ਮੀ ਹੋ ਗਏ। ਇਸ ਹਮਲੇ ਦੌਰਾਨ ਘਰ ਦੇ ਬਾਹਰ ਪਏ ਮਿੱਟੀ ਦੇ ਬਰਤਨਾਂ ਦੀ ਭੰਨਤੋੜ ਕੀਤੀ ਗਈ ਅਤੇ ਇੱਟਾਂ ਰੋੜੇ ਚਲਾਏ ਗਏ। ਪਰਿਵਾਰ ਨੇ ਪੁਲਸ ਪ੍ਰਸ਼ਾਸਨ ਤੋਂ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ- ਦੀਵਾਲੀ ਦੀ ਰਾਤ ਦੋ ਦੋਸਤਾਂ ਨੂੰ ਮੌਤ ਨੇ ਪਾਇਆ ਘੇਰਾ, ਦੋਵਾਂ ਦੀ ਦਰਦਨਾਕ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8