ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ 4 ਦਿਨ ਦੁਕਾਨਾਂ ਬੰਦ, ਜਾਣੋ ਕਿਉਂ ਲਿਆ ਗਿਆ ਫੈਸਲਾ

Friday, Feb 27, 2026 - 05:19 PM (IST)

ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ 4 ਦਿਨ ਦੁਕਾਨਾਂ ਬੰਦ, ਜਾਣੋ ਕਿਉਂ ਲਿਆ ਗਿਆ ਫੈਸਲਾ

ਝਬਾਲ(ਨਰਿੰਦਰ)- ਹਰ ਸਾਲ ਦੀ ਤਰ੍ਹਾਂ ਹੋਲੇ-ਮੁਹੱਲੇ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਇਸ ਵਾਰ ਵੀ ਦੁਕਾਨਦਾਰ ਯੂਨੀਅਨ ਅੱਡਾ ਝਬਾਲ ਵੱਲੋਂ 3 ਅਤੇ 4 ਮਾਰਚ ਦਿਨ ਮੰਗਲਵਾਰ, ਬੁੱਧਵਾਰ ਨੂੰ ਅੱਡਾ ਝਬਾਲ ਦੀਆਂ ਸਮੂਹ ਦੁਕਾਨਾਂ ਤੇ ਬਾਜ਼ਾਰ ਬੰਦ ਰੱਖੇ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨਦਾਰ ਯੂਨੀਅਨ ਦੇ ਗੁਰਦੇਵ ਸਿੰਘ ਰਿੰਕੂ ਛੀਨਾ, ਬਲਬੀਰ ਸਿੰਘ ਬੀ. ਐੱਸ. ਟੇਲਰ, ਬਾਂਕਾ ਮਲਕ ਕਲਾਥ ਹਾਊਸ, ਪੱਪੂ ਮਲਕ, ਲੱਕੀ ਕਰਿਆਨਾ ਸਟੋਰ, ਗਗਨ ਕਰਿਆਨਾ ਸਟੋਰ, ਨਰਿੰਦਰ ਬੂਟ ਹਾਊਸ, ਗਿਆਨੀ ਕੱਪੜੇ ਵਾਲੇ, ਫੈਂਸੀ ਬੂਟ ਹਾਊਸ, ਚਰਨਜੀਤ ਸਿੰਘ ਚੰਨਾ ਬਰਤਨ ਭੰਡਾਰ, ਮਹਿੰਦਰਪਾਲ ਸਿੰਘ, ਪ੍ਰਿੰਸ ਭਾਟੀਆ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਹੋਲੇ-ਮੁਹੱਲੇ ਦੇ ਪਵਿੱਤਰ ਦਿਹਾੜੇ ਮੌਕੇ ਅੱਡਾ ਝਬਾਲ ਦੀਆਂ ਦੁਕਾਨਾਂ ਤੇ ਬਾਜ਼ਾਰ ਬੰਦ ਰੱਖੀਆਂ ਜਾਣਗੀਆਂ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਦਰਜਨ ਦੇ ਕਰੀਬ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਇਸ ਤੋਂ ਇਲਾਵਾ ਅੰਮ੍ਰਿਤਸਰ 'ਚ ਵੀ 1 ਤੋਂ 4 ਤਾਰੀਖ ਤੱਕ ਦੁਕਾਨਾਂ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਜਿੱਥੇ ਅੰਮ੍ਰਿਤਸਰ ਦੀਆਂ ਪ੍ਰਸਿੱਧ ਮਾਰਕੀਟਾਂ ’ਚੋਂ ਇਕ ਹਾਲ ਬਾਜ਼ਾਰ ਦੇ ਅੰਦਰ ਸਥਿਤ ਜੋਸਨ ਮਾਰਕੀਟ 1 ਤੋਂ 4 ਮਾਰਚ ਤੱਕ ਕੁੱਲ 4 ਦਿਨਾਂ ਲਈ ਬੰਦ ਰਹੇਗੀ। ਇਹ ਜਾਣਕਾਰੀ ਪ੍ਰਸਿੱਧ ਸਮਾਜ ਸੇਵਕ ਅਤੇ ਹਾਲ ਬਾਜ਼ਾਰ ਦੀ ‘ਜੋਸਨ ਮਾਰਕੀਟ’ ਦੇ ਪ੍ਰਧਾਨ ਗੌਰਵ ਭੱਲਾ ਨੇ ਦਿੱਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News