ਪਿਸਤੌਲ ਵਿਖਾ ਕੇ ਦੁਕਾਨ ’ਤੇ ਬੈਠੇ 11 ਸਾਲ ਦੇ ਬੱਚੇ ਤੋਂ ਨਕਦੀ ਖੋਹੀ, ਕੇਸ ਦਰਜ

Thursday, Feb 19, 2026 - 12:15 PM (IST)

ਪਿਸਤੌਲ ਵਿਖਾ ਕੇ ਦੁਕਾਨ ’ਤੇ ਬੈਠੇ 11 ਸਾਲ ਦੇ ਬੱਚੇ ਤੋਂ ਨਕਦੀ ਖੋਹੀ, ਕੇਸ ਦਰਜ

ਤਰਨਤਾਰਨ (ਰਾਜੂ)- ਜ਼ਿਲਾ ਤਰਨਤਾਰਨ ਦੇ ਪਿੰਡ ਨਾਰਲੀ ਵਿਖੇ ਪਿਸਤੌਲ ਵਿਖਾ ਕੇ ਦੁਕਾਨ ’ਤੇ ਬੈਠੇ 11 ਸਾਲ ਦੇ ਬੱਚੇ ਕੋਲੋਂ 8900 ਰੁਪਏ ਦੀ ਨਕਦੀ ਲੁੱਟ ਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਖਾਲੜਾ ਪੁਲਸ ਨੇ ਅਣਪਛਾਤੇ ਮੁਲਜ਼ਮ ਵਿਰੁੱਧ ਕੇਸ ਦਰਜ ਕਰ ਲਿਆ ਹੈ। 

ਇਹ ਵੀ ਪੜ੍ਹੋ- ਪੰਜਾਬ 'ਚ ਤੇਜ਼ੀ ਨਾਲ ਬਦਲ ਰਿਹਾ ਮੌਸਮ, 23 ਫਰਵਰੀ ਤੱਕ ਜਾਣੋ WEATHER UPDATE

ਪੁਲਸ ਨੂੰ ਦਰਜ ਕਰਵਾਈ ਸ਼ਿਕਾਇਤ ’ਚ ਰਛਪਾਲ ਸਿੰਘ ਪੁੱਤਰ ਗੁਰਮੁੱਖ ਸਿੰਘ ਵਾਸੀ ਪਿੰਡ ਨਾਰਲੀ ਨੇ ਦੱਸਿਆ ਕਿ ਉਹ ਕੱਪੜੇ ਦੀ ਦੁਕਾਨ ਕਰਦਾ ਹੈ। ਬੀਤੇ ਦਿਨ ਉਹ ਆਪਣੀ ਦੁਕਾਨ ’ਤੇ ਆਪਣੇ ਲੜਕੇ ਸੁਖਮਨਦੀਪ ਸਿੰਘ (ਉਮਰ 11 ਸਾਲ) ਨੂੰ ਬਿਠਾ ਕੇ ਖੁਦ ਪਿੰਡਾਂ ਵਿਚ ਫੇਰੀ ਲਗਾਉਣ ਲਈ ਚਲਾ ਗਿਆ। ਕੁਝ ਸਮੇਂ ਬਾਅਦ ਉਸ ਦੇ ਲੜਕੇ ਨੇ ਫੋਨ ਕਰਕੇ ਦੱਸਿਆ ਕਿ ਇਕ ਨਕਾਬਪੋਸ਼ ਨੌਜਵਾਨ ਦੁਕਾਨ ’ਤੇ ਆਇਆ ਸੀ ਜੋ ਕਿ ਪਿਸਤੌਲ ਵਿਖਾ ਕੇ ਗੱਲੇ ਵਿਚੋਂ 400 ਰੁਪਏ ਅਤੇ ਦੁਕਾਨ ਵਿਚ ਪਈਆਂ ਬੁਗਣੀਆਂ ਵਿਚੋਂ 8500 ਰੁਪਏ ਕੱਢ ਕੇ ਫਰਾਰ ਹੋ ਗਿਆ। ਜਿਸ ’ਤੇ ਉਹ ਤੁਰੰਤ ਦੁਕਾਨ ’ਤੇ ਪਹੁੰਚਿਆ ਅਤੇ ਪੁਲਸ ਨੂੰ ਸ਼ਿਕਾਇਤ ਕਰ ਦਿੱਤੀ। ਓਧਰ ਪੁਲਸ ਵੱਲੋਂ ਅਣਪਛਾਤੇ ਮੁਲਜ਼ਮਾਂ ਵਿਰੁੱਧ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਰੇਲਵੇ ਦਾ ਵੱਡਾ ਤੋਹਫ਼ਾ: ਇਨ੍ਹਾਂ ਦਿਨਾਂ ਨੂੰ ਚੱਲਣਗੀਆਂ ਸਪੈਸ਼ਲ ਟਰੇਨਾਂ, ਜਾਣੋ ਸਮਾਂ ਤੇ ਤਰੀਕ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News