ਨਵੇਂ ਸਾਲ ’ਚ ਨਗਰ ਨਿਗਮਾਂ ਤੋਂ ਘੱਟ ਹੋ ਜਾਵੇਗਾ ਅਧਿਕਾਰੀਆਂ ਦਾ ਕੰਟਰੋਲ
Wednesday, Jan 01, 2025 - 12:19 PM (IST)
ਲੁਧਿਆਣਾ (ਹਿਤੇਸ਼) : ਪੰਜਾਬ ਦੀਆਂ 5 ਨਗਰ ਨਿਗਮਾਂ ’ਚ ਚੋਣਾਂ ਦੇ 10 ਦਿਨ ਬਾਅਦ ਵੀ ਹੁਣ ਤੱਕ ਕੌਂਸਲਰਾਂ ਨੂੰ ਸਹੁੰ ਨਹੀਂ ਚੁਕਾਈ ਗਈ ਹੈ, ਜਿਸ ਕਾਰਨ ਇਨ੍ਹਾਂ ਨਗਰ ਨਿਗਮਾਂ ਨੂੰ ਨਵੇਂ ਸਾਲ ’ਚ ਹੀ ਨਵੇਂ ਮੇਅਰ ਮਿਲਣ ਦੀ ਗੱਲ ਕਹੀ ਜਾ ਰਹੀ ਹੈ। ਇਸ ਦੇ ਨਾਲ ਹੀ ਨਗਰ ਨਿਗਮਾਂ ’ਚ ਅਧਿਕਾਰੀਆਂ ਦਾ ਕੰਟਰੋਲ ਘੱਟ ਹੋ ਜਾਵੇਗਾ। ਜ਼ਿਕਰਯੋਗ ਹੋਵੇਗਾ ਕਿ ਨਗਰ ਨਿਗਮਾਂ ਦੇ ਜਨਰਲ ਹਾਊਸ ਦਾ ਕਾਰਜਕਾਲ ਪਿਛਲੇ ਸਾਲ ਜਨਵਰੀ ਤੋਂ ਲੈ ਕੇ ਅਪ੍ਰੈਲ ਵਿਚਕਾਰ ਪੂਰਾ ਹੋ ਗਿਆ ਸੀ ਪਰ ਸਰਕਾਰ ਵੱਲੋਂ ਅਦਾਲਤ ਦੀ ਸਖ਼ਤੀ ਦੇ ਮੱਦੇਨਜ਼ਰ ਕਰੀਬ ਡੇਢ ਸਾਲ ਬਾਅਦ ਜਾ ਕੇ 21 ਦਸੰਬਰ ਨੂੰ ਨਗਰ ਨਿਗਮਾਂ ਦੀਆਂ ਚੋਣਾਂ ਕਰਵਾਈਆਂ ਹਨ।
ਇਸ ਪੀਰੀਅਡ ਦੌਰਾਨ ਨਗਰ ਨਿਗਮਾਂ ਦੀ ਵਰਕਿੰਗ ’ਤੇ ਪੂਰੀ ਤਰ੍ਹਾਂ ਨਾਲ ਅਧਿਕਾਰੀਆਂ ਦਾ ਕੰਟਰੋਲ ਰਿਹਾ ਹੈ। ਮਤਲਬ ਕਿ ਐੱਫ. ਐਂਡ ਸੀ. ਸੀ. ਜਾਂ ਜਨਰਲ ਹਾਊਸ ਜ਼ਰੀਏ ਜੋ ਫ਼ੈਸਲੇ ਮੇਅਰ ਅਤੇ ਕੌਂਸਲਰਾਂ ਵੱਲੋਂ ਲਏ ਜਾਂਦੇ ਹਨ, ਉਹ ਕਮਿਸ਼ਨਰ ਵੱਲੋਂ ਲਏ ਗਏ, ਜਿਸ ਦੇ ਲਈ ਸਰਕਾਰ ਦੀ ਮਨਜ਼ੂਰੀ ਦੇ ਨਾਲ ਕਮਿਸ਼ਨਰ ਦੀ ਅਗਵਾਈ ’ਚ ਟੈਕਨੀਕਲ ਕਮੇਟੀ ਦਾ ਗਠਨ ਕੀਤਾ ਗਿਆ ਸੀ। ਹੁਣ ਨਵੇਂ ਸਿਰੇ ਤੋਂ ਜਨਰਲ ਹਾਊਸ ਦਾ ਗਠਨ ਹੋਣ ਤੋਂ ਬਾਅਦ ਨਗਰ ਨਿਗਮਾਂ ’ਚ ਅਧਿਕਾਰੀਆਂ ਦਾ ਕੰਟਰੋਲ ਘੱਟ ਹੋ ਜਾਵੇਗਾ, ਜਿਸ ਦੇ ਤਹਿਤ ਮੇਅਰ ਦੀ ਚੋਣ ਹੋਣ ਤੋਂ ਬਾਅਦ ਐੱਫ. ਐਂਡ ਸੀ. ਸੀ. ਦਾ ਜਨਰਲ ਹਾਊਸ ਕੋਲ ਜ਼ਿਆਦਾ ਪਾਵਰ ਆ ਜਾਵੇਗੀ।ਭੂਮਿਕਾ ’ਚ ਰਹਿੰਦੇ ਹਨ।