ਕੇਂਦਰੀ ਮੰਤਰੀ ਦੇ ਦਰਬਾਰ ’ਚ ਪੁੱਜਾ ਹਲਵਾਰਾ ਏਅਰਪੋਰਟ ਤੋਂ ਫਲਾਈਟ ਸ਼ੁਰੂ ਨਾ ਹੋਣ ਦਾ ਮਾਮਲਾ

Sunday, Feb 15, 2026 - 07:59 AM (IST)

ਕੇਂਦਰੀ ਮੰਤਰੀ ਦੇ ਦਰਬਾਰ ’ਚ ਪੁੱਜਾ ਹਲਵਾਰਾ ਏਅਰਪੋਰਟ ਤੋਂ ਫਲਾਈਟ ਸ਼ੁਰੂ ਨਾ ਹੋਣ ਦਾ ਮਾਮਲਾ

ਲੁਧਿਆਣਾ (ਹਿਤੇਸ਼) - ਉਦਘਾਟਨ ਤੋਂ 10 ਦਿਨ ਬਾਅਦ ਵੀ ਹਲਵਾਰਾ ਏਅਰਪੋਰਟ ਤੋਂ ਫਲਾਈਟ ਸ਼ੁਰੂ ਨਾ ਹੋਣ ਦਾ ਮਾਮਲਾ ਕੇਂਦਰੀ ਸਿਵਲ ਐਵੀਏਸ਼ਨ ਮੰਤਰੀ ਰਾਮ ਮੋਹਨ ਰੇਡੀ ਦੇ ਦਰਬਾਰ ’ਚ ਪੁੱਜ ਗਿਆ ਹੈ। ਇਸ ਮੁੱਦੇ ’ਤੇ ਕਾਂਗਰਸੀ ਐੱਮ. ਪੀ. ਡਾ. ਅਮਰ ਸਿੰਘ ਵੱਲੋਂ ਉਨ੍ਹਾਂ ਨੂੰ ਮੰਗ-ਪੱਤਰ ਸੌਂਪਿਆ ਗਿਆ ਹੈ, ਜਿਸ ’ਚ ਮੁੱਦਾ ਚੁੱਕਿਆ ਗਿਆ ਹੈ ਕਿ ਕਿਸੇ ਵੀ ਏਰੀਆ ਤੋਂ 2 ਘੰਟੇ ਦੀ ਦੂਰੀ ’ਤੇ ਹੋਣ ਕਾਰਨ ਹਲਵਾਰਾ ਏਅਰਪੋਰਟ ਨੂੰ ਪੰਜਾਬ ਦੇ ਸੈਂਟਰ ਪੁਆਇੰਟ ਦੇ ਰੂਪ ’ਚ ਡਿਵੈੱਲਪ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ : ਕੀ ਤੁਸੀਂ ਵੀ ਬੈਂਕ ਲਾਕਰ 'ਚ ਰੱਖਦੇ ਹੋ ਸੋਨੇ ਦੇ ਗਹਿਣੇ? ਤਾਂ ਪੜ੍ਹ ਲਓ ਇਹ ਖ਼ਬਰ, ਉੱਡਣਗੇ ਹੋਸ਼

ਇਸ ਨਾਲ ਲੁਧਿਆਣਾ ਅਤੇ ਨੇੜੇ ਦੇ ਇਲਾਕਿਆਂ ’ਚ ਆਰਥਿਕ ਵਿਕਾਸ ਦੇ ਨਾਲ ਵੱਡੇ ਪੈਮਾਨੈ ’ਤੇ ਰੋਜ਼ਗਾਰ ਮਿਲੇਗਾ ਪਰ ਉਦਘਾਟਨ ਤੋਂ 10 ਦਿਨ ਬਾਅਦ ਵੀ ਫਲਾਈਟ ਸ਼ੁਰੂ ਨਾ ਹੋਣ ਨੂੰ ਲੈ ਕੇ ਲੋਕਾਂ ’ਚ ਬੇਚੈਨੀ ਦਾ ਮਾਹੌਲ ਹੈ। ਇਸ ਦੇ ਮੱਦੇਨਜ਼ਰ ਹਲਵਾਰਾ ਏਅਰਪੋਰਟ ਤੋਂ ਦਿੱਲੀ, ਮੁੰਬਈ, ਹਜੂਰ ਸਾਹਿਬ, ਪਟਨਾ ਸਾਹਿਬ ਅਤੇ ਵਾਰਾਣਸੀ ਤੱਕ ਲਈ ਫਲਾਈਟ ਸ਼ੁਰੂ ਕਰਨ ਦੀ ਸਿਫਾਰਿਸ਼ ਇਲਾਕੇ ਦੇ ਐੱਮ. ਪੀ. ਨੇ ਕੀਤੀ ਹੈ।

ਸ਼ਡਿਊਲ ਨੂੰ ਲੈ ਕੇ ਸਸਪੈਂਸ ਬਰਕਰਾਰ
ਭਾਵੇਂਕਿ ਉਦਘਾਟਨ ਦੇ ਸਮੇਂ ਮਾਰਚ ਦੇ ਪਹਿਲੇ ਹਫਤੇ ਤੋਂ ਹਲਵਾਰਾ ਏਅਰਪੋਰਟ ਤੋਂ ਦਿੱਲੀ ਲਈ ਫਲਾਈਟ ਸ਼ੁਰੂ ਕਰਨ ਦੀ ਗੱਲ ਕਹੀ ਗਈ ਸੀ, ਜਿਸ ’ਚ ਸਵੇਰੇ ਅਤੇ ਦੁਪਹਿਰ ਨੂੰ ਆਉਣ-ਜਾਣ ਦੀਆਂ 2 ਫਲਾਈਟ ਚੱਲਣ ਦੀ ਚਰਚਾ ਹੈ ਪਰ 10 ਦਿਨ ਬਾਅਦ ਵੀ ਸ਼ਡਿਊਲ ਨੂੰ ਲੈ ਕੇ ਸਸਪੈਂਸ ਬਰਕਰਾਰ ਹੈ।

ਇਹ ਵੀ ਪੜ੍ਹੋ : Gold-Silver Price: ਚਾਂਦੀ 1 ਲੱਖ ਤੇ ਸੋਨਾ 42 ਹਜ਼ਾਰ ਰੁਪਏ ਸਸਤਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News