ਕੁੱਟਮਾਰ ਦੇ ਦੋਸ਼ ''ਚ ਪਰਚਾ ਦਰਜ
Sunday, Jun 11, 2017 - 06:56 AM (IST)
ਰੂਪਨਗਰ, (ਵਿਜੇ)- ਬਾਜ਼ਾਰ 'ਚ ਘੇਰ ਕੇ ਕੁੱਟਮਾਰ ਕਰਨ ਦੇ ਮਾਮਲੇ 'ਚ ਸਿਟੀ ਪੁਲਸ ਨੇ ਵਿਅਕਤੀ ਵਿਰੁੱਧ ਪਰਚਾ ਦਰਜ ਕੀਤਾ ਹੈ। ਸ਼ਿਕਾਇਤਕਰਤਾ ਨਰੇਸ਼ ਕੁਮਾਰ ਧਵਨ ਪੁੱਤਰ ਨਰਿੰਦਰ ਕੁਮਾਰ ਧਵਨ ਵਾਸੀ ਰੂਪਨਗਰ ਨੇ ਦੱਸਿਆ ਕਿ ਨੀਰਜ ਕੁਮਾਰ ਪੁੱਤਰ ਪੁਰਸ਼ੋਤਮ ਕੁਮਾਰ ਵਾਸੀ ਮੀਰਾਂਬਾਈ ਚੌਕ ਨੇ ਉਸ ਨੂੰ ਬਾਜ਼ਾਰ 'ਚ ਘੇਰ ਕੇ ਕੁੱਟਮਾਰ ਕੀਤੀ ਤੇ ਫਰਾਰ ਹੋ ਗਿਆ। ਪੁਲਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
