ਪਟਿਆਲੇ ''ਚ ਚੱਲੀਆਂ ਗੋਲ਼ੀਆਂ! 2 ਮੁਲਜ਼ਮਾਂ ਖ਼ਿਲਾਫ਼ ਇਰਾਦਾ ਕਤਲ ਦਾ ਕੇਸ ਦਰਜ

Tuesday, Dec 16, 2025 - 06:39 PM (IST)

ਪਟਿਆਲੇ ''ਚ ਚੱਲੀਆਂ ਗੋਲ਼ੀਆਂ! 2 ਮੁਲਜ਼ਮਾਂ ਖ਼ਿਲਾਫ਼ ਇਰਾਦਾ ਕਤਲ ਦਾ ਕੇਸ ਦਰਜ

ਪਟਿਆਲਾ (ਬਲਜਿੰਦਰ)- ਝਿੱਲ ਪਿੰਡ ’ਚ ਗੋਲੀ ਚੱਲਣ ਦੇ ਮਾਮਲੇ ’ਚ ਥਾਣਾ ਤ੍ਰਿਪੜੀ ਦੀ ਪੁਲਸ ਨੇ 2 ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਪੁਲਸ ਨੇ ਯਸ਼ ਸ਼ਰਮਾ ਪੁੱਤਰ ਉਮੇਸ਼ ਕੁਮਾਰ ਵਾਸੀ ਸ਼ਹੀਦ ਉੂਧਮ ਸਿੰਘ ਨਗਰ ਪਟਿਆਲਾ ਅਤੇ ਹਰਵਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਰੌਂਗਲਾ ਥਾਣਾ ਤ੍ਰਿਪੜੀ ਪਟਿਆਲਾ ਨੂੰ ਨਾਮਜ਼ਦ ਕੀਤਾ ਹੈ।

ਇਸ ਮਾਮਲੇ ’ਚ ਬਲਵਿੰਦਰ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਪਿੰਡ ਝਿੱਲ ਥਾਣਾ ਤ੍ਰਿਪੜੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਆਪਣੇ ਦੋਸਤ ਅਮਨਪ੍ਰਿਤਪਾਲ ਸਿੰਘ ਨਾਲ ਉਸ ਦੇ ਡੰਗਰਾਂ ਵਾਲੇ ਵਾੜੇ ਦੀ ਹੱਦ ਪਿੰਡ ਝਿੱਲ ਦੇ ਬਾਹਰ ਗੇਟ ’ਤੇ ਗਿਆ ਸੀ। ਜਿੱਥੇ ਉਕਤ ਵਿਅਕਤੀ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਉਨ੍ਹਾਂ ਕੋਲ ਮੋਟਰਸਾਈਕਲ ਰੋਕ ਕੇ ਪਿੱਛੇ ਬੈਠੇ ਯਸ਼ ਸ਼ਰਮਾ ਨੇ ਆਪਣੇ ਹੱਥ ’ਚ ਫੜੇ ਪਿਸਟਲ ਦਾ ਫਾਇਰ ਜਾਨੋਂ ਮਾਰਨ ਦੀ ਨੀਅਤ ਨਾਲ ਕੀਤਾ, ਜੋ ਸ਼ਿਕਾਇਤਕਰਤਾ ਦੇ ਖੱਬੇ ਪਾਸੇ ਲੱਗਿਆ ਅਤੇ ਉਹ ਡਿੱਗ ਪਿਆ। ਜਦੋਂ ਉਨ੍ਹਾਂ ਨੇ ਰੌਲਾ ਪਾਇਆ ਤਾਂ ਉਹ ਮੌਕੇ ਤੋਂ ਫਰਾਰ ਹੋ ਗਏ ਅਤੇ ਸ਼ਿਕਾਇਤਕਰਤਾ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਜ਼ੇਰੇ ਇਲਾਜ ਹੈ।

ਥਾਣਾ ਤ੍ਰਿਪੜੀ ਦੇ ਐੱਸ. ਐੱਚ. ਓ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ’ਚ ਪੁਲਸ ਨੇ ਯਸ਼ ਸ਼ਰਮਾ ਅਤੇ ਹਰਵਿੰਦਰ ਸਿੰਘ ਖਿਲਾਫ 109, 3(5) ਬੀ. ਐੱਨ. ਐੱਸ. ਅਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕਰ ਕੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਟੀਮਾ ਭੇਜ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ।


author

Anmol Tagra

Content Editor

Related News