ਅਕਾਲੀ ਦਲ ਦੇ ਸਾਬਕਾ ਵਿਧਾਇਕ ਅਤੇ ਉਸਦੇ ਪੁੱਤਰਾ ਖਿਲਾਫ ਮਾਮਲਾ ਦਰਜ

Thursday, Feb 01, 2018 - 03:27 PM (IST)

ਅਕਾਲੀ ਦਲ ਦੇ ਸਾਬਕਾ ਵਿਧਾਇਕ ਅਤੇ ਉਸਦੇ ਪੁੱਤਰਾ ਖਿਲਾਫ ਮਾਮਲਾ ਦਰਜ

ਫਿਰੋਜ਼ਪੁਰ (ਮਲਹੋਤਰਾ) - ਫਿਰੋਜ਼ਪੁਰ ਪੁਲਸ ਵੱਲੋਂ ਅਕਾਲੀ ਦਲ ਦੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਅਤੇ ਉਸ ਨੇ ਪੁੱਤਰਾ ਖਿਲਾਫ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮਿਲੀ ਹੈ ਕਿ ਮੋਟਰਸਾਈਕਲ ਚੋਰੀ ਕਰਨ ਦੇ ਮਾਮਲੇ 'ਚ ਕੰਟੋਨਮੈਂਟ ਬੋਰਡ ਦੇ ਅਕਾਲੀ ਕੌਂਸਲਰ ਸੁਨੀਲ ਗੋਇਲ ਸ਼ੀਲਾ ਨੂੰ ਪੁਲਸ ਕਾਬੂ ਕਰਨ ਆਈ ਸੀ। ਇਸ ਮੌਕੇ ਅਕਾਲੀ ਦਲ ਦੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਅਤੇ ਉਸ ਨੇ ਦੋਵੇਂ ਪੁੱਤਰਾਂ ਨੇ ਪੁਲਸ ਕਰਮਚਾਰੀਆਂ ਦੀ ਕੁੱਟਮਾਰ ਕਰਕੇ ਉਨ੍ਹਾਂ ਦੀ ਵਰਦੀ ਫਾੜ ਦਿੱਤੀ। ਅਕਾਲੀ ਵਿਧਾਇਕ ਪੁਲਸ 'ਤੇ ਹਮਲਾ ਕਰਨ ਦੇ ਦੋਸ਼ 'ਚ ਥਾਣਾ ਕੁਲਗੜ੍ਹੀ ਪੁਲਸ ਨੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਸਮੇਤ 7 ਅਕਾਲੀ ਆਗੂਆਂ ਅਤੇ 15 ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰ ਦਿੱਤਾ ਹੈ। 
ਪੁਲਸ ਨੂੰ ਮਿਲੀ ਸ਼ਿਕਾਇਤ ਦੇ ਆਧਾਰ 'ਤੇ ਮੱਖੂ ਦੇ ਏ. ਐੱਸ. ਆਈ. ਸਤਪਾਲ ਸਿੰਘ ਨੇ ਕਿਹਾ ਕਿ ਮੋਟਰਸਾਈਕਲ ਚੋਰੀ ਕਰਨ ਵਾਲੇ ਦੋਸ਼ੀ ਨੇ ਦੱਸਿਆ ਕਿ ਉਸ ਨੇ ਮੋਟਰਸਾਈਕਲ ਛਾਉਣੀ ਦੇ ਕੌਂਸਲਰ ਸੁਨੀਲ ਸ਼ੀਲਾ ਤੋਂ ਖਰੀਦੀ ਸੀ। ਜਿਸ ਦੀ ਪੁੱਛਗਿੱਛ ਕਰਨ ਲਈ ਜਦੋਂ ਉਨ੍ਹਾਂ ਦੇ ਘਰ ਟੀਮ ਪਹੁੰਚੀ ਤਾਂ ਉਥੇ ਮੌਜੂਦ ਲੋਕਾਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਇਸ ਕੁੱਟਮਾਰ ਦੇ ਮਾਮਲੇ 'ਚ ਸਾਬਕਾ ਅਕਾਲੀ ਵਿਧਾਇਕ ਜੋਗਿੰਦਰ ਸਿੰਘ ਜਿੰਦੂ, ਕੰਟੋਨਮੈਂਟ ਬੋਰਡ ਦੇ ਉਪ ਪ੍ਰਧਾਨ ਸੁਰਿੰਦਰ ਬੱਬੂ, ਕੌਂਸਲਰ ਰੋਹਿਤ ਗਿਲ, ਸੁਨੀਲ ਗੋਇਲ, ਰਾਜੇਸ਼ ਆਦਿ 15-16 ਲੋਕਾਂ ਖਿਲਾਫ ਮਾਮਲਾ ਦਰਜ ਕਰ ਦਿੱਤਾ ਗਿਆ ਹੈ।
ਦੂਜੇ ਪਾਸੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਨੇ ਆਪਣੇ ਬੇਟੇ ਸਮੇਤ ਇਕ ਪ੍ਰੈਸ ਕਾਨਫਰੰਸ ਕੀਤੀ, ਜਿਸ ਦੌਰਾਨ ਉਨ੍ਹਾਂ ਨੇ ਇਸ ਕਾਰਵਾਈ ਨੂੰ ਸਿਆਸੀ ਦੱਸਿਆ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੇ ਸ਼ਾਸ਼ਨ 'ਚ ਜੰਗਲਰਾਜ ਸ਼ੁਰੂ ਹੋ ਗਿਆ ਹੈ। ਬਿਨ੍ਹਾਂ ਕਿਸੇ ਕਾਰਨ ਤੋਂ ਅਕਾਲੀ ਆਗੂਆਂ 'ਤੇ ਨਿਸ਼ਾਨਾ ਲਾਇਆ ਜਾ ਰਿਹਾ ਹੈ। ਹੁਣ ਉਹ ਇਹ ਮਾਮਲਾ ਹਾਈ ਕੋਰਟ ਲੈ ਕੇ ਜਾਣਗੇ।


Related News