ਭਿਆਨਕ ਸੜਕ ਹਾਦਸੇ ਦੌਰਾਨ ਵਿਅਕਤੀ ਜ਼ਖਮੀ, ਮਾਮਲਾ ਦਰਜ
Friday, May 01, 2026 - 03:31 PM (IST)
ਗੁਰੂਹਰਸਹਾਏ(ਸਿਕਰੀ) : ਗੁਰੂਹਰਸਹਾਏ ਵਿਖੇ ਮਹਿੰਦਰਾ ਪਿੱਕਅੱਪ ਗੱਡੀ ਅਤੇ ਮੋਟਰਸਾਈਕਲ ਦੀ ਟੱਕਰ 'ਚ ਮੋਟਰਸਾਈਕਲ ਸਵਾਰ ਦੀ ਲੱਤ ਟੁੱਟਣ ਦੀ ਖ਼ਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਗੁਰੂਹਰਸਹਾਏ ਪੁਲਸ ਨੇ ਅਣਪਛਾਤੇ ਮਹਿੰਦਰਾ ਗੱਡੀ ਚਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਸਾਜਨ ਪੁੱਤਰ ਦਰਸ਼ਨ ਸਿੰਘ ਵਾਸੀ ਮੋਹਨ ਕੇ ਉਤਾੜ ਨੇ ਦੱਸਿਆ ਕਿ ਬੀਤੇ ਦਿਨ 18 ਅਪ੍ਰੈਲ 2026 ਨੂੰ ਕਰੀਬ 3.30 ਵਜੇ ਉਹ ਅਤੇ ਉਸ ਦਾ ਪਿਤਾ ਆਪਣੇ ਕੰਮ ਕਾਰ ਲਈ ਗੁਰੂਹਰਸਹਾਏ ਵਿਖੇ ਆਏ ਸੀ ਤਾਂ ਉਸ ਦਾ ਪਿਤਾ ਮੋਟਰਸਾਈਕਲ ਰੋਕ ਕੇ ਦੁਕਾਨ 'ਤੇ ਗਿਆ ਸੀ। ਉਹ ਰੇਲਵੇ ਪੁਲ 'ਤੇ ਆਪਣੀ ਸਾਈਡ ਪੁਲ ਦੇ ਗੁਰੂਹਰਸਹਾਏ ਵਾਲੇ ਪਾਸੇ ਖੜ੍ਹਾ ਸੀ।
ਸਾਜਨ ਨੇ ਦੱਸਿਆ ਕਿ ਸਾਹਮਣੇ ਗੋਲੂ ਕਾ ਸਾਈਡ ਤੋਂ ਇਕ ਪਿੱਕਅੱਪ ਮਹਿੰਦਰਾ ਤੇਜ਼ ਰਫ਼ਤਾਰ ਨਾਲ ਆਈ ਅਤੇ ਦੂਸਰੀ ਸਾਈਡ 'ਤੇ ਬਿਨਾਂ ਹਾਰਨ ਦਿੱਤੇ ਉਸ ਦੇ ਖੜ੍ਹੇ ਮੋਟਰਸਾਈਕਲ 'ਚ ਲਾਪਰਵਾਹੀ ਨਾਲ ਮਾਰੀ। ਇਸ ਹਾਦਸੇ ਵਿਚ ਉਸ ਦੀ ਲੱਤ ਟੁੱਟ ਗਈ ਸੀ, ਜਿਸ ਕਰਕੇ ਉਸ ਦੀ ਦੌਰਾਨੇ ਇਲਾਜ ਸੱਜੀ ਲੱਤ ਗੋਡੇ ਤੋਂ ਉਪਰੋਂ ਕੱਟ ਦਿੱਤੀ ਗਈ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਬਲਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਅਣਪਛਾਤੇ ਮਹਿੰਦਰਾ ਪਿੱਕਅੱਪ ਗੱਡੀ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
