ਸੜਕ ਹਾਦਸੇ ’ਚ ਇਕ ਦੀ ਮੌਤ, ਮਾਮਲਾ ਦਰਜ
Wednesday, May 06, 2026 - 03:37 PM (IST)
ਫਿਰੋਜ਼ਪੁਰ (ਖੁੱਲਰ) : ਫਿਰੋਜ਼ਪੁਰ ਵਿਖੇ ਵਾਪਰੇ ਸੜਕ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਇਸ ਸਬੰਧ 'ਚ ਥਾਣਾ ਸਿਟੀ ਫਿਰੋਜ਼ਪੁਰ ਪੁਲਸ ਨੇ ਇਕ ਵਾਹਨ ਚਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਕਾਜਲ ਸ਼ਰਮਾ ਪਤਨੀ ਬਿਕਰਮ ਪੁਰੀ ਵਾਸੀ ਵਾਰਡ ਨੰਬਰ-5 ਗਲੀ ਨੰਬਰ 2, ਬਦਰੀਨਾਥ ਕਾਲੌਨੀ ਫਿਰੋਜ਼ਪੁਰ ਸ਼ਹਿਰ ਨੇ ਦੱਸਿਆ ਕਿ ਬੀਤੇ ਦਿਨ ਸ਼ਾਮ 8.30 ਵਜੇ ਉਸ ਦਾ ਪਤੀ ਬਿਕਰਮ ਪੁਰੀ ਆਪਣੀ ਐਕਟਿਵਾ ’ਤੇ ਆਪਣੇ ਘਰ ਤੋਂ ਕਿਸੇ ਨਿੱਜੀ ਕੰਮ ਲਈ ਕੱਚਾ ਜ਼ੀਰਾ ਰੋਡ ’ਤੇ ਜਾ ਰਿਹਾ ਸੀ।
ਜਦੋਂ ਪਰਮਾਰਥ ਭਵਨ ਨੇੜੇ ਪੁੱਜਿਆ ਤਾਂ ਕਿਸੇ ਅਣਪਛਾਤੇ ਵ੍ਹੀਕਲ ਨੇ ਫੇਟ ਮਾਰ ਦਿੱਤੀ ਅਤੇ ਮੌਕੇ ਤੋਂ ਭੱਜ ਗਿਆ ਸੀ ਅਤੇ ਉਸ ਦੇ ਪਤੀ ਦੀ ਮੌਤ ਹੋ ਗਈ। ਕਾਜਲ ਸ਼ਰਮਾ ਨੇ ਦੱਸਿਆ ਕਿ ਉਸ ਨੂੰ ਹੁਣ ਪਤਾ ਲੱਗਾ ਹੈ ਕਿ ਸੂਰਜ ਵਾਸੀ ਬਸਤੀ ਟੈਂਕਾਂਵਾਲੀ ਫਿਰੋਜ਼ਪੁਰ ਕੈਂਟ ਨੇ ਆਪਣਾ ਮੋਟਰਸਾਈਕਲ ਲਾਪਰਵਾਹੀ ਨਾਲ ਤੇਜ਼ ਰਫ਼ਤਾਰ ਲਿਆ ਕੇ ਉਸ ਦੇ ਪਤੀ ਬਿਕਰਮ ਦੀ ਐਕਟਿਵਾ 'ਚ ਮਾਰਿਆ ਹੈ। ਇਸ ਨਾਲ ਬਿਕਰਮ ਦੀ ਮੌਤ ਹੋ ਗਈ ਸੀ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਅਯੂਬ ਮਸੀਹ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਮੋਟਰਸਾਈਕਲ ਚਾਲਕ ਸੂਰਜ ਖ਼ਿਲਾਫ਼ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
