ਸ਼ਹਿਰ ਦੀਆਂ ਬੁਨਿਆਦੀਆਂ ਸਹੂਲਤਾਂ ਨਾ ਮਿਲਣ ਵਿਰੁੱਧ ਸੜਕਾਂ ’ਤੇ ਉਤਰਿਆ ਸ਼੍ਰੋਮਣੀ ਅਕਾਲੀ ਦਲ

Wednesday, May 06, 2026 - 07:37 AM (IST)

ਸ਼ਹਿਰ ਦੀਆਂ ਬੁਨਿਆਦੀਆਂ ਸਹੂਲਤਾਂ ਨਾ ਮਿਲਣ ਵਿਰੁੱਧ ਸੜਕਾਂ ’ਤੇ ਉਤਰਿਆ ਸ਼੍ਰੋਮਣੀ ਅਕਾਲੀ ਦਲ

ਮੋਗਾ  (ਗੋਪੀ ਰਾਊਕੇ) : ਸ਼੍ਰੋਮਣੀ ਅਕਾਲੀ ਦਲ ਹਲਕਾ ਮੋਗਾ ਵੱਲੋਂ ਹਲਕਾ ਇੰਚਾਰਜ ਸੰਜੀਤ ਸਿੰਘ ਸੰਨੀ ਗਿੱਲ ਦੀ ਅਗਵਾਈ ਵਿਚ ਸ਼ੁੱਧ ਪਾਣੀਂ, ਸੀਵਰੇਜ ਦੀ ਵੱਡੀ ਸਮੱਸਿਆ, ਪਛੜੇ ਵਰਗਾਂ ਵਿਚ ਸਹੂਲਤਾਂ ਦੀ ਘਾਟ, ਸਟਰੀਟ ਲਾਈਟਾਂ ਦੀ ਸਮੱਸਿਆ ਅਤੇ ਸ਼ਹਿਰ ਦੇ ਸੁੰਦਰੀਕਰਨ ਦੇ ਨਾਂ ’ਤੇ ਹੋ ਰਹੀ ਪੈਸੇ ਦੀ ਦੁਰਵਰਤੋਂ ਨੂੰ ਲੈ ਕੇ ਸੰਨੀ ਟਾਵਰ ਸਥਿਤੀ ਨਗਰ ਨਿਗਮ ਦੇ ਗੇਟ ਕੋਲ ਇੱਕ ਵਿਸ਼ਾਲ ਰੋਸ ਧਰਨਾ ਲਾਇਆ ਗਿਆ, ਜਿਸ ਵਿਚ ਮੋਗਾ ਜ਼ਿਲੇ ਦੀ ਸਮੁੱਚੀ ਲੀਡਰਸ਼ਿਪ ਵਿਚ ਜ਼ਿਲਾ ਪ੍ਰਧਾਨ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ, ਜ਼ਿਲਾ ਸ਼ਹਿਰੀ ਪ੍ਰਧਾਨ ਖਣਮੁੱਖ ਭਾਰਤੀ ਪੱਤੋ, ਹਲਕਾ ਧਰਮਕੋਟ ਤੋਂ ਬਰਜਿੰਦਰ ਸਿੰਘ ਮੱਖਣ ਬਰਾੜ, ਹਲਕਾ ਨਿਹਾਲ ਸਿੰਘ ਵਾਲਾ ਦੇ ਇੰਚਾਰਜ ਰਾਜਵਿੰਦਰ ਸਿੰਘ ਧਰਮਕੋਟ, ਹਲਕਾ ਬਾਘਾ ਪੁਰਾਣਾ ਤੋਂ ਸ਼੍ਰੋਮਣੀ ਅਕਾਲੀ ਦਲ ਯੂਥ ਕੋਰ ਕਮੇਟੀ ਮੈਂਬਰ ਸੁਖਜੀਤ ਸਿੰਘ ਮਾਹਲਾ, ਕੌਮੀ ਮੀਤ ਪ੍ਰਧਾਨ ਰਣਵਿੰਦਰ ਸਿੰਘ ਪੱਪੂ ਰਾਮੂੰਵਾਲਾ, ਸ਼ਹਿਰੀ ਪ੍ਰਧਾਨ ਮੋਗਾ ਜਗਦੀਸ਼ ਛਾਬੜਾ, ਬੀਸੀ ਵਿੰਗ ਦੇ ਜ਼ਿਲਾ ਪ੍ਰਧਾਨ ਚਰਨਜੀਤ ਸਿੰਘ ਝੰਡੇਆਣਾ, ਐੱਸ. ਸੀ. ਵਿੰਗ ਦੇ ਜ਼ਿਲਾ ਪ੍ਰਧਾਨ ਰਣਧੀਰ ਸਿੰਘ ਥਰਾਜ, ਬੀ.ਸੀ. ਵਿੰਗ ਦੇ ਸ਼ਹਿਰੀ ਪ੍ਰਧਾਨ ਮੋਗਾ ਸੁਖਚੈਨ ਸਿੰਘ ਰਾਮੂਵਾਲਾ, ਰਾਜਿੰਦਰ ਸਿੰਘ ਡੱਲਾ, ਜ਼ਿਲਾ ਸ਼ਹਿਰੀ ਪ੍ਰਧਾਨ ਯੂਥ ਦੇਬ ਅਸੀਸ ਮਲਿਕ, ਸਰਕਾਰ ਪ੍ਰਧਾਨ ਗੁਰਬਿੰਦ ਸਿੰਘ ਸਿੰਘਾ ਵਾਲਾ, ਰਵਦੀਪ ਸਿੰਘ ਦਾਰਾਪੁਰ, ਮਾਸਟਰ ਗੁਰਦੀਪ ਸਿੰਘ ਮਹੇਸਰੀ, ਬਿਪਨਪਾਲ ਸਿੰਘ ਖੋਸਾ, ਨਰਿੰਦਰ ਸਿੰਘ ਬੁੱਕਣ ਵਾਲਾ, ਸ਼ਹਿਰੀ ਪ੍ਰਧਾਨ ਯੂਥ ਸੁਖ ਗਿੱਲ, ਸੀਨੀਅਰ ਆਗੂਆਂ ਵਿੱਚ ਬੂਟਾ ਸਿੰਘ ਦੌਲਤਪੁਰਾ, ਰਾਜਵੰਤ ਸਿੰਘ ਮਾਹਲਾ, ਗੋਵਰਧਨ ਪੋਪਲੀ, ਮਨਜੀਤ ਸਿੰਘ ਧੰਮੂ, ਜਰਨੈਲ ਸਿੰਘ ਦੁੱਨੇਕੇ ਸਾਬਕਾ ਡਿਪਟੀ ਮੇਅਰ, ਕੁਲਦੀਪ ਸਿੰਘ ਦੀਪਾ ਸ਼ਹਿਰੀ ਸਰਕਲ ਪ੍ਰਧਾਨ, ਰਣਜੀਤ ਸਿੰਘ ਭਾਊ, ਦਿਲਬਾਗ ਸਿੰਘ ਰੰਧਾਵਾ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ’ਤੇ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ।

ਇਹ ਵੀ ਪੜ੍ਹੋ : ਲਾਡੋਵਾਲ ਚੌਕ ’ਚ ਪੁਲਸ ਮੁਲਾਜ਼ਮਾਂ ਦੀ ਗੈਰ-ਹਾਜ਼ਰੀ ਫਿਰ ਪਈ ਭਾਰੀ, ਇਕ ਹੋਰ ਗੰਭੀਰ ਜ਼ਖ਼ਮੀ

ਇਸ ਮੌਕੇ ਸੰਜੀਤ ਸਿੰਘ ਸੰਨੀ ਗਿੱਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਮਨੁੱਖ ਦੀ ਮੁੱਢਲੀ ਜ਼ਰੂਰਤ ਪਾਣੀ ਹੁੰਦੀ ਹੈ ਅਤੇ ਨਗਰ ਨਿਗਮ ਮੋਗਾ ਦਾ ਵੀ ਇਹ ਮੁੱਢਲਾ ਫਰਜ਼ ਬਣਦਾ ਹੈ ਕਿ ਸ਼ਹਿਰ ਵਾਸੀਆਂ ਨੂੰ ਸੁੱਧ ਪਾਣੀਂ ਪੀਣ ਲਈ ਮੁਹੱਈਆ ਕਰਵਾਏ, ਪਰ ਨਗਰ ਨਿਗਮ ਮੋਗਾ ਇਸ ਮੁੱਢਲੀ ਸਹੂਲਤ ਵੀ ਦੇਣ ਤੋਂ ਅਸਮਰਥ ਹੈ। ਖਾਸ ਕਰ ਕੇ ਸ਼ਹਿਰ ਦੇ ਪਛੜੇ ਹੋਏ ਵਾਰਡ ਜਿੱਥੇ ਉਨ੍ਹਾਂ ਲੋਕਾਂ ਨਾਲ ਮਤਰੇਈ ਮਾਂ ਵਰਗਾ ਸਲੂਕ ਕੀਤਾ ਜਾ ਰਿਹਾ ਹੈ ਅਤੇ ਸੂਰਤ-ਏ-ਹਾਲ ਇਹ ਹੈ ਕਿ ਪੀਣ ਵਾਲੇ ਪਾਣੀ ਵਿਚ ਸੀਵਰੇਜ ਦਾ ਗੰਦਾ ਪਾਣੀ ਮਿਕਸ ਹੋ ਰਿਹਾ ਹੈ ਅਤੇ ਲੋਕ ਗੰਦਾ ਪਾਣੀ ਪੀਣ ਲਈ ਮਜਬੂਰ ਹਨ ਅਤੇ ਉੱਥੇ ਲੋਕ ਕਾਲਾ ਪੀਲੀਆ, ਉਲਟੀਆਂ, ਦਸਤ ਅਤੇ ਇਨਫੈਕਸ਼ਨ ਦੇ ਸ਼ਿਕਾਰ ਹੋ ਰਹੇ ਹਨ ਤੇ ਇਨ੍ਹਾਂ ਗੰਭੀਰ ਬੀਮਾਰੀਆਂ ਨਾਲ ਬਹੁਤੇ ਲੋਕ ਮੌਤ ਦੇ ਮੂੰਹ ਵਿਚ ਚਲੇ ਗਏ ਹਨ ਅਤੇ ਲੋਕ ਬੀਮਾਰੀਆਂ ਦੇ ਸ਼ਿਕਾਰ ਹੋਏ ਮਹਿੰਗੇ ਭਾਅ ਆਪਣਾ ਇਲਾਜ ਕਰਵਾ ਰਹੇ ਹਨ।

ਖਾਸ ਕਰ ਕੇ ਬੱਚੇ ਅਤੇ ਬਜ਼ੁਰਗ ਇਨ੍ਹਾਂ ਗੰਭੀਰ ਬੀਮਾਰੀਆਂ ਦੇ ਜ਼ਿਆਦਾ ਸ਼ਿਕਾਰ ਹੋ ਰਹੇ ਹਨ ਅਤੇ ਇਸ ਲਈ ਨਗਰ ਨਿਗਮ ਮੋਗਾ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਜ਼ਿਲਾ ਪ੍ਰਸ਼ਾਸਨ ਅਤੇ ਨਗਰ ਨਿਗਮ ਮੋਗਾ ਤੋਂ ਮੰਗ ਕਰਦਾ ਹੈ ਕਿ ਨਿਗਮ ਦੀ ਲਾਪਰਵਾਹੀ ਨਾਲ ਜਿਹੜੇ ਲੋਕ ਮੌਤ ਦੇ ਮੂੰਹ ਵਿਚ ਗਏ ਹਨ, ਉਨ੍ਹਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਵੇ ਅਤੇ ਜਿਹੜੇ ਲੋਕ ਬੀਮਾਰ ਹਨ ਉਨ੍ਹਾਂ ਲੋਕਾਂ ਨੂੰ ਮੁਆਵਜ਼ੇ ਦੇ ਨਾਲ ਨਗਰ ਨਿਗਮ ਆਪਣੇ ਖਰਚੇ ਤੇ ਇਲਾਜ ਕਰਵਾਏ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਉਹ ਵਾਰਡ ਜਿੱਥੇ ਕੇਵਲ ਮਜ਼ਦੂਰ ਤੇ ਗਰੀਬ ਲੋਕ ਰਹਿੰਦੇ ਹਨ ਉਨ੍ਹਾਂ ਵਾਰਡਾਂ ਵੱਲ ਨਗਰ ਨਿਗਮ ਦਾ ਕੋਈ ਧਿਆਨ ਨਹੀਂ ਅਤੇ ਸੀਵਰੇਜ ਦਾ ਐਨਾ ਕੁ ਮਾੜਾ ਹਾਲ ਹੈ ਕਿ ਸੀਵਰੇਜ ਓਵਰਫਲੋਅ ਹੋ ਕੇ ਗਲੀਆਂ ਵਿਚ ਫੈਲ ਜਾਂਦਾ ਹੈ ਅਤੇ ਜਿੱਥੇ ਅਤੇ ਗਰੀਬ ਲੋਕਾਂ ਦੇ ਘਰ ਨੀਵੇਂ ਹੋਣ ਕਰਕੇ ਗੰਦਾ ਪਾਣੀ ਉਨ੍ਹਾਂ ਦੇ ਘਰਾਂ ਵਿਚ ਚਲਾ ਜਾਂਦਾ ਹੈ ਅਤੇ ਇਹ ਵੇਖਣ ਵਿਚ ਆਇਆ ਹੈ ਕਿ ਗੰਦੇ ਪਾਣੀ ਵਿਚ ਹੀ ਗਰੀਬ ਲੋਕ ਮਜਬੂਰੀ ਵੱਸ ਆਪਣਾ ਖਾਣਾ ਤਿਆਰ ਕਰਦੇ ਹਨ ਜੋ ਕਿ ਨਗਰ ਨਿਗਮ ਨੂੰ ਇਕ ਮੂੰਹ ਚੜਾਉਂਦਾ ਸਵਾਲ ਹੈ।

ਇਹ ਵੀ ਪੜ੍ਹੋ : ਸਭ ਤੋਂ ਵੱਧ ਸਪੈਮ ਕਾਲ ਪ੍ਰਭਾਵਿਤ ਦੇਸ਼ਾਂ ’ਚ ਭਾਰਤ 5ਵੇਂ ਸਥਾਨ ’ਤੇ: ਟਰੂਕਾਲਰ ਰਿਪੋਰਟ

ਉਨ੍ਹਾਂ ਕਿਹਾ ਕਿ ਅਜਿਹੇ ਵਾਰਡ ਵੀ ਵੇਖੇ ਹਨ ਕਿ ਉਨ੍ਹਾਂ ਵਾਰਡਾਂ ਵਿਚ ਸਟਰੀਟ ਲਾਈਟਾਂ ਦਾ ਵੀ ਕੋਈ ਪ੍ਰਬੰਧ ਨਹੀਂ ਅਤੇ ਜੇਕਰ ਸਟਰੀਟ ਲਾਈਟਾਂ ਹਨ ਵੀ ਤਾਂ ਉਹ ਖਰਾਬ ਪਈਆਂ ਹਨ ਜਦਕਿ ਨਗਰ ਨਿਗਮ ਇੱਕ ਪਾਸੇ ਹੋਰਨਾਂ ਵਾਰਡਾਂ ਵਿਚ ਨਵੀਆਂ ਸਟਰੀਟ ਲਾਈਟਾਂ ਲਗਾਕੇ ਕਰੋੜਾਂ ਰੁਪਏ ਦੇ ਬਿੱਲ ਪਾ ਰਿਹਾ ਹੈ। ਸੰਜੀਤ ਸਿੰਘ ਸੰਨੀ ਗਿੱਲ ਨੇ ਕਿਹਾ ਕਿ ਸ਼ਹਿਰ ਵਿਚ ਸਫਾਈ ਦਾ ਐਨਾ ਮੰਦਾ ਹਾਲ ਹੈ ਕਿ ਸੰਘਣੀ ਵਸੋਂ ਦੇ ਖੇਤਰਾਂ ਵਿਚ ਓਪਨ ਕੂੜੇ ਦੇ ਢੇਰ ਲੱਗੇ ਆਮ ਵੇਖੇ ਜਾਂਦੇ ਹਨ ਉਦਹਾਰਨ ਦੇ ਤੌਰ ’ਤੇ ਮੋਗਾ ਸ਼ਹਿਰ ਦੇ ਮੇਨ ਬਾਜ਼ਾਰ ਵਿਚ ਦੇਵ ਹੋਟਲ ਅਤੇ ਸੇਖਾਂ ਵਾਲੇ ਚੌਂਕ ਵਿੱਚਕਾਰ ਕੂੜੇ ਦਾ ਢੇਰ ਪੱਕੇ ਤੌਰ ’ਤੇ ਰਹਿੰਦਾਂ ਹੈ, ਜਿਸ ਨਾਲ ਉੱਥੇ ਵਸਣ ਵਾਲੇ ਘਰਾਂ ਦੇ ਲੋਕ ਅਤੇ ਦੁਕਾਨਦਾਰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ ਅਤੇ ਮੇਨ ਬਾਜ਼ਾਰ ਹੋਣ ਕਰ ਕੇ ਉੱਥੋਂ ਫੈਲਦੀ ਬਦਬੂ ਵਿੱਚੋਂ ਲੰਘਣਾ ਮੁਹਾਲ ਹੋ ਜਾਂਦਾ ਹੈ ਅਤੇ ਨਗਰ ਨਿਗਮ ਦੇ ਕੰਨ ’ਤੇ ਜੂੰ ਨਹੀਂ ਸਰਕਦੀ।

ਉਨ੍ਹਾਂ ਕਿਹਾ ਕਿ ਲੋਕਾਂ ਨੂੰ ਮੁੱਢਲੇ ਹੱਕ ਦੇਣ ਦੀ ਬਜਾਏ ਅਖੌਤੀ ਸ਼ਹਿਰ ਦੀ ਸੁੰਦਰਤਾ ਲਈ ਕਰੋੜਾਂ ਰੁਪਏ ਦਾ ਨਾਜਾਇਜ਼ ਖਰਚਾ ਕੀਤਾ ਜਾ ਰਿਹਾ ਹੈ ਅਤੇ ਰੇਲਵੇ ਪੁਲ ਹੇਠਾਂ ਗਜੀਬੋ ਦੇ ਨਾਂ ’ਤੇ ਲਾਇਆ ਗਿਆ ਪੈਸਾ ਬਿੱਲਕੁਲ ਫਜ਼ੂਲ ਖਰਚਾ ਕੀਤਾ ਗਿਆ ਹੈ ਅਤੇ ਨਗਰ ਨਿਗਮ ਦੀ ਇੱਕ ਕਰਤੂਤ ਹੋਰ ਸਾਹਮਣੇ ਆਈ ਹੈ ਕਿ ਸ਼ਹਿਰ ਦਾ ਪ੍ਰਤਾਪ ਰੋਡ ਜਿੱਥੇ ਵੱਡੇ-ਵੱਡੇ ਸ਼ੋਅ ਰੂਮਾਂ ਦੇ ਮਹਿੰਗੇ ਭਾਅ ਬਣਾਏ ਫਰੰਟ ਤੁੜਵਾ ਕੇ ਫੁੱਟ ਪਾਥ ਬਣਾਉਣ ਦਾ ਰਾਗ ਅਲਾਪਿਆ ਜਾ ਰਿਹਾ ਹੈ, ਜਦਕਿ ਦੂਸਰੇ ਪਾਸੇ ਲੋਕ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ ਅਤੇ ਨਗਰ ਨਿਗਮ ਆਪਣੀਆਂ ਜੇਬਾਂ ਭਰਨ ਲਈ ਸ਼ਹਿਰ ਦੇ ਲੋਕਾਂ ਦੇ ਪੈਸੇ ਦੀ ਦੁਰਵਰਤੋਂ ਕਰ ਕੇ ਪੈਸਾ ਨਾਜਾਇਜ਼ ਕੰਮਾਂ ’ਤੇ ਲਗਾ ਰਿਹਾ ਹੈ।ਲੀ ਦਲ ਸਹਿਰ ਵਾਸੀਆਂ ਦੇ ਹੱਕਾਂ ਲਈ ਲੜਦਾ ਰਹੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News