ਦਾਤ ਦੀ ਨੋਕ ''ਤੇ ਬੈਂਕ ਕਰਮਚਾਰੀ ਲੁੱਟਿਆ

06/28/2017 8:27:20 AM

ਗੁਰਾਇਆ, (ਮੁਨੀਸ਼)- ਮੰਗਲਵਾਰ ਨੂੰ ਦਿਨ-ਦਿਹਾੜੇ ਦਾਤ ਦੀ ਨੋਕ 'ਤੇ ਦੋ ਲੁਟੇਰਿਆਂ ਨੇ ਇਕ ਬੈਂਕ ਕਰਮਚਾਰੀ ਕੋਲੋਂ ਮੋਬਾਇਲ, ਕੈਸ਼, ਏ. ਟੀ. ਐੱਮ. ਕਾਰਡ, ਕ੍ਰੈਡਿਟ ਕਾਰਡ, ਡਰਾਈਵਿੰਗ ਲਾਇਸੈਂਸ ਆਦਿ ਸਾਮਾਨ ਖੋਹ ਲਿਆ। 
ਪੀੜਤ ਮੁਕੇਸ਼ ਕੁਮਾਰ ਪੁੱਤਰ ਵੇਦਪ੍ਰਕਾਸ਼ ਵਾਸੀ ਪੱਤੀ ਨੀਏਵਾਲ ਬੁੰਡਾਲਾ ਨੇ ਦੱਸਿਆ ਕਿ ਉਹ ਪਿੰਡ ਰਾਜਗੋਮਾਲ ਵਿਚ ਇਕ ਪ੍ਰਾਈਵੇਟ ਬੈਂਕ ਵਿਚ ਨੌਕਰੀ ਕਰਦਾ ਹੈ। ਮੰਗਲਵਾਰ ਸਵੇਰੇ 9.15 ਵਜੇ ਦੇ ਕਰੀਬ ਜਦੋਂ ਉਹ ਬੁੰਡਾਲਾ ਰੁੜਕਾ ਰੋਡ 'ਤੇ ਮੋਟਰਸਾਈਕਲ 'ਤੇ ਜਾ ਰਿਹਾ ਸੀ ਤਾਂ ਪਿੱਛੋਂ ਸਪਲੈਂਡਰ ਮੋਟਰਸਾਈਕਲ 'ਤੇ ਸਵਾਰ ਦੋ ਲੁਟੇਰਿਆਂ ਨੇ ਉਸਦੇ ਮੋਟਰਸਾਈਕਲ ਅੱਗੇ ਆਪਣਾ ਮੋਟਰਸਾਈਕਲ ਲਗਾ ਦਿੱਤਾ ਅਤੇ ਉਸਦੇ ਮੋਟਰਸਾਈਕਲ ਦੀ ਚਾਬੀ ਕੱਢ ਲਈ। ਮੁਲਜ਼ਮਾਂ ਨੇ ਦਾਤ ਵਿਖਾ ਕੇ ਉਸਦਾ ਮੋਬਾਇਲ, ਪਰਸ, ਨਕਦੀ ਤੇ ਹੋਰ ਦਸਤਾਵੇਜ਼ ਖੋਹ ਲਏ ਤੇ ਫਰਾਰ ਹੋ ਗਏ। ਰੁੜਕਾ ਕਲਾਂ ਚੌਕੀ ਵਿਚ ਲਿਖਤੀ ਸ਼ਿਕਾਇਤ ਦੇ ਦਿੱਤੀ ਗਈ ਹੈ। ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।


Related News