ਸੇਵਾਮੁਕਤ ਸੁਰੱਖਿਆ ਕਰਮਚਾਰੀ ਨੇ ਇੰਜੀਨੀਅਰਿੰਗ ਦੇ ਵਿਦਿਆਰਥੀ ਦੀ ਗੋਲੀ ਮਾਰ ਕੀਤੀ ਹੱਤਿਆ
Sunday, Apr 28, 2024 - 05:01 AM (IST)
ਗਾਜ਼ੀਆਬਾਦ — ਜ਼ਿਲ੍ਹੇ ਦੇ ਕ੍ਰਾਸਿੰਗ ਰਿਪਬਲਿਕ ਇਲਾਕੇ 'ਚ ਇਕ ਇੰਜੀਨੀਅਰਿੰਗ ਵਿਦਿਆਰਥੀ ਦੀ ਕਥਿਤ ਤੌਰ 'ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਡਿਪਟੀ ਕਮਿਸ਼ਨਰ ਆਫ਼ ਪੁਲਸ (ਦਿਹਾਤੀ) ਵਿਵੇਕ ਚੰਦਰ ਯਾਦਵ ਨੇ ਕਿਹਾ, “ਬੀ.ਟੈਕ ਵਿਦਿਆਰਥੀ ਵਿਪੁਲ (25) ਨੂੰ ਸੇਵਾਮੁਕਤ ਸੁਰੱਖਿਆ ਕਰਮਚਾਰੀ ਨੇ ਗੋਲੀ ਮਾਰ ਦਿੱਤੀ। ਇਹ ਘਟਨਾ ਸ਼ੁੱਕਰਵਾਰ ਸਵੇਰੇ ਕ੍ਰਾਸਿੰਗ ਰਿਪਬਲਿਕ ਥਾਣਾ ਖੇਤਰ ਦੇ ਇਕ ਫਲੈਟ 'ਚ ਵਾਪਰੀ।''
ਇਹ ਵੀ ਪੜ੍ਹੋ- ਫਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼, ਲੋਨ ਦਿਵਾਉਣ ਦੇ ਬਹਾਨੇ ਕਰਦੇ ਸੀ ਠੱਗੀ, ਤਿੰਨ ਗ੍ਰਿਫ਼ਤਾਰ
ਦੋਸ਼ੀ ਰਾਜੇਸ਼ ਕੁਮਾਰ ਸਿੰਘ ਬੀਐੱਸਐੱਫ ਤੋਂ ਸੇਵਾਮੁਕਤ ਹੈ ਅਤੇ ਮੌਜੂਦਾ ਸਮੇਂ 'ਚ ਇਕ ਨਿੱਜੀ ਸੁਰੱਖਿਆ ਫਰਮ 'ਚ ਕੰਮ ਕਰ ਰਿਹਾ ਹੈ। ਅਧਿਕਾਰੀ ਨੇ ਕਿਹਾ, "ਵਿਪੁਲ ਕਥਿਤ ਤੌਰ 'ਤੇ ਦੋਸ਼ੀ ਦੀ ਧੀ ਨਾਲ ਸਬੰਧਾਂ ਵਿੱਚ ਸੀ। ਦੋਸ਼ੀ ਰਾਤ ਨੂੰ ਫਲੈਟ 'ਤੇ ਪਹੁੰਚਿਆ। ਉਸ ਦੀ ਵਿਪੁਲ ਨਾਲ ਬਹਿਸ ਹੋਈ ਜਿਸ ਤੋਂ ਬਾਅਦ ਉਸ ਨੇ ਵਿਪੁਲ ਨੂੰ ਪੰਜ ਗੋਲੀਆਂ ਮਾਰੀਆਂ।" ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਦਾ ਕਹਿਣਾ ਹੈ ਕਿ ਦੋਸ਼ੀ ਵਿਪੁਲ ਨਾਲ ਆਪਣੀ ਧੀ ਦੇ ਰਿਸ਼ਤੇ ਦੇ ਖਿਲਾਫ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e