ਕੈਨੇਡਾ 'ਚ ਭਾਰਤੀ ਕਰਮਚਾਰੀ ਨੂੰ ਨੌਕਰੀ ਤੋਂ ਕੱਢਿਆ ਗਿਆ, ਜਾਣੋ ਪੂਰਾ ਮਾਮਲਾ

Thursday, Apr 25, 2024 - 11:04 AM (IST)

ਟੌਰਾਂਟੋ (ਰਾਜ ਗੋਗਨਾ)-ਭੋਜਨ ਦੀਆਂ ਵਸਤੂਆਂ ਕੈਨੇਡਾ ਫੂਡ ਬੈਂਕਾਂ ਤੋਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਜਿਹੜੇ ਅਸਲ ਵਿੱਚ ਲੋੜਵੰਦ ਹੁੰਦੇ ਹਨ, ਗਰੀਬਾਂ ਲਈ ਭੋਜਨ ਮੁਹੱਈਆ ਕਰਦੇ ਹਨ। ਮੇਹੁਲ ਪ੍ਰਜਾਪਤੀ ਨਾਮੀਂ ਇਕ ਵਿਅਕਤੀ ਜੋ ਕੈਨੇਡਾ ਦੀ ਟੀਡੀ ਬੈਂਕ ਵਿੱਚ ਡੇਟਾ ਸਾਇੰਟਿਸਟ ਵਜੋਂ ਕੰਮ ਕਰ ਰਿਹਾ ਹੈ। ਉਹ ਕੈਨੇਡਾ ਦੇ ਫੂਡ ਬੈਂਕਾਂ 'ਤੇ ਲਾਈਨ 'ਚ ਖੜ੍ਹਾ ਹੋ ਕਿ ਮੁਫਤ ਖਾਣ-ਪੀਣ ਦੀਆਂ ਵਸਤੂਆਂ ਪ੍ਰਾਪਤ ਕਰਦਾ ਸੀ। ਉਸ ਨੇ ਉਸ ਖਾਣੇ ਦੀ ਵੀਡੀਓ ਵੀ ਬਣਾਈ। ਸੋਸ਼ਲ ਮੀਡੀਆ 'ਤੇ ਸ਼ੇਅਰ ਹੋਣ ਤੋਂ ਬਾਅਦ ਇਹ ਕਾਫੀ ਵਾਇਰਲ ਹੋਈ। 

PunjabKesari

ਪਰ ਵਿਦੇਸ਼ਾਂ ਵਿੱਚ ਨਿਯਮ ਵੱਖਰੇ ਹਨ। ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਵੀ ਕੀਤੀ ਜਾਂਦੀ ਹੈ। ਜੇਕਰ ਕੋਈ ਫਰਕ ਪਿਆ ਤਾਂ ਉਸ ਨੂੰ ਬੈਂਕ ਦੇ ਅਧਿਕਾਰੀਆਂ ਨੇ ਲਿਖਤੀ ਰੂਪ ਵਿੱਚ ਪੱਤਰ ਜਾਰੀ ਕਰਕੇ ਨੌਕਰੀ ਤੋਂ ਕੱਢ ਦਿੱਤਾ। ਕੈਨੇਡਾ ਵਿੱਚ ਇੱਕ ਭਾਰਤੀ ਕਰਮਚਾਰੀ ਨੂੰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪਿਆ।ਸੋਸ਼ਲ ਮੀਡੀਆ ਤੇ ਵੀਡੀੳ ਵਾਇਰਲ ਹੋਣ ਤੋ ਬਾਅਦ ਜਲਦੀ ਹੀ ਟੀਡੀ ਬੈਂਕ ਨੇ, ਜਿੱਥੇ ਉਹ ਕੰਮ ਕਰਦਾ ਸੀ ਨੇ ਵੀ ਉਸ ਨੂੰ ਨੋਕਰੀ ਤੋ ਜਵਾਬ ਦੇ ਦਿੱਤਾ। ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਫੂਡ ਬੈਂਕ ਸਥਾਪਿਤ ਕੀਤੇ ਗਏ ਹਨ। 

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਤੋਂ ਮੰਦਭਾਗੀ ਖ਼ਬਰ, ਸੰਗਰੂਰ ਦੇ ਨੌਜਵਾਨ ਦਾ ਚਾਕੂ ਮਾਰ ਕੇ ਕਤਲ

ਉਸ ਵੀਡੀਓ 'ਚ ਮੇਹੁਲ ਪ੍ਰਜਾਪਤੀ ਨੇ ਚੰਗੀ ਤਰ੍ਹਾਂ ਦੱਸਿਆ ਕਿ ਉਹ ਹਰ ਮਹੀਨੇ ਕਿਵੇਂ ਖਾਂਦੇ ਹਨ। ਉਨ੍ਹਾਂ ਨੇ ਇੱਕ ਥੈਲੇ ਵਿੱਚੋਂ ਫਲ, ਸਬਜ਼ੀਆਂ, ਬਰੈੱਡ, ਸਾਸ, ਪਾਸਤਾ ਕੱਢ ਕੇ ਵੀ  ਵਿਖਾਏ। ਉਹ  ਟੀਡੀ ਬੈਂਕ ਕੈਨੇਡਾ ਵਿੱਚ ਡੇਟਾ ਸਾਇੰਟਿਸਟ ਦੇ ਵਜੋਂ ਕੰਮ ਕਰਨ ਦਾ ਦਾਅਵਾ ਕੀਤਾ।ਅਤੇ ਉਸ ਵੱਲੋ ਸਾਲਾਨਾ 98 ਹਜ਼ਾਰ ਡਾਲਰ ਕਮਾਉਣ ਦਾ ਹਵਾਲਾ ਵੀ ਦਿੱਤਾ ਗਿਆ ਸੀ। ਭਾਰਤ ਵਿੱਚ 98 ਹਜ਼ਾਰ ਡਾਲਰ 60 ਲੱਖ ਰੁਪਏ ਤੱਕ ਹੋਣਗੇ। 5 ਲੱਖ ਰੁਪਏ ਪ੍ਰਤੀ ਮਹੀਨਾ ਕਮਾਉਣ ਵਾਲੇ ਵਿਅਕਤੀ ਦੀ ਮੁਫਤ ਖਾਣਾ ਲੈਣ ਦੀ ਆਲੋਚਨਾ ਕੀਤੀ ਗਈ ਹੈ। TD ਕੈਨੇਡਾ ਬੈਂਕ ਨੇ ਪ੍ਰਜਾਪਤੀ ਨੂੰ ਹੁਣ ਇਸ ਹਰਕਤ ਕਾਰਨ ਨੌਕਰੀ ਤੋਂ ਕੱਢ ਦਿੱਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


Vandana

Content Editor

Related News