ਨਹੀਂ ਦੇਖ ਸਕੋਗੇ ਟੋਲ ਪਲਾਜ਼ਾ ''ਤੇ ਹਾਦਸੇ ਦੀ ਖੌਫਨਾਕ ਵੀਡੀਓ, ਮਹਿਲਾ ਕਰਮਚਾਰੀ ਨੂੰ ਬੁਰੀ ਤਰ੍ਹਾਂ ਦਰੜਿਆ

Tuesday, May 14, 2024 - 07:20 PM (IST)

ਨਹੀਂ ਦੇਖ ਸਕੋਗੇ ਟੋਲ ਪਲਾਜ਼ਾ ''ਤੇ ਹਾਦਸੇ ਦੀ ਖੌਫਨਾਕ ਵੀਡੀਓ, ਮਹਿਲਾ ਕਰਮਚਾਰੀ ਨੂੰ ਬੁਰੀ ਤਰ੍ਹਾਂ ਦਰੜਿਆ

ਨੈਸ਼ਨਲ ਡੈਸਕ- ਪਰਤਾਪੁਰ ਇਲਾਕੇ 'ਚ ਦਿੱਲੀ-ਮੇਰਠ ਐਕਸਪ੍ਰੈੱਸ ਵੇਅ 'ਤੇ ਸਥਿਤ ਕਾਸ਼ੀ ਟੋਲ ਪਲਾਜ਼ਾ ਦੇ ਕਰਮਚਾਰੀ ਨੂੰ ਅਣਪਛਾਤੇ ਕਾਰ ਚਾਲਕ ਨੇ ਟੱਕਰ ਮਾਰ ਕੇ ਕੁਚਲ ਦਿੱਤਾ। ਘਟਨਾ ਦੀ ਇੱਕ ਵੀਡੀਓ ਵਾਇਰਲ ਹੋਈ ਹੈ, ਜਿਸ ਵਿਚ ਡਰਾਈਵਰ ਮਹਿਲਾ ਟੋਲ ਸੁਪਰਵਾਈਜ਼ਰ ਨਾਲ ਕੁਝ ਦੇਰ ਤੱਕ ਬਹਿਸ ਕਰਦਾ ਹੈ ਅਤੇ ਫਿਰ ਅਚਾਨਕ ਆਪਣੀ ਕਾਰ ਤੇਜ਼ ਕਰ ਕੇ ਮੌਕੇ ਤੋਂ ਫ਼ਰਾਰ ਹੋ ਜਾਂਦਾ ਹੈ। ਇਸ ਕੋਸ਼ਿਸ਼ 'ਚ ਮਹਿਲਾ ਟੋਲ ਕਰਮਚਾਰੀ ਕਾਰ ਦੇ ਬੋਨਟ 'ਤੇ ਜਾ ਡਿੱਗੀ ਅਤੇ ਫਿਰ ਕਾਰ ਤੋਂ ਤਿਲਕ ਕੇ ਹੇਠਾਂ ਜਾ ਡਿੱਗੀ, ਜਿਸ ਕਾਰਨ ਕਾਰ ਮੌਕੇ ਤੋਂ ਭੱਜ ਗਈ। 

ਪੁਲਸ ਨੂੰ  ਇਸ ਘਟਨਾ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ ਅਤੇ ਦੋਸ਼ੀਆਂ ਦੀ ਪਛਾਣ ਕਰਨ ਲਈ ਟੋਲ ਬੂਥ 'ਤੇ ਲੱਗੇ ਸੀ.ਸੀ.ਟੀ.ਵੀ ਕੈਮਰੇ ਖਗਾਲੇ ਜਾ ਰਹੇ ਹਨ। ਕਾਸ਼ੀ ਟੋਲ ਪਲਾਜ਼ਾ ਦੇ ਮੈਨੇਜ਼ਰ ਅਨਿਲ ਸ਼ਰਮਾ ਨੇ ਕਿਹਾ ਕਿ ਦਿੱਲੀ ਤੋਂ ਆ ਰਹੀ ਕਾਰ ਨੇ ਸਾਡੇ ਸਟਾਫ ਮੈਂਬਰ ਦੇ ਨਾਲ ਦੁਰਵਿਹਾਰ ਕੀਤਾ। ਟੋਲ ਮੰਗਣ ਤੇ ਸਾਡੇ ਸਟਾਫ ਉੱਪਰ ਕਾਰ ਚੱੜ੍ਹਾ ਦਿੱਤੀ। ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਈ। ਉਨ੍ਹਾਂ ਨੇ ਕਿਹਾ ਕਿ ਇਹ ਇਕ ਗੰਭੀਰ ਘਟਨਾ ਹੈ, ਇਸ ਉੱਪਰ ਪੂਰੀ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਇਹ ਘਟਨਾ ਦੌਬਾਰਾ ਨਾ ਹੋਵੇ।


author

Rakesh

Content Editor

Related News