ਜ਼ਿਲੇ ''ਚ ਹੁੱਕੇ ਦੀ ਵਰਤੋਂ ''ਤੇ ਮਨਾਹੀ

Tuesday, Mar 20, 2018 - 11:28 PM (IST)

ਜ਼ਿਲੇ ''ਚ ਹੁੱਕੇ ਦੀ ਵਰਤੋਂ ''ਤੇ ਮਨਾਹੀ

ਨਵਾਂਸ਼ਹਿਰ, (ਤ੍ਰਿਪਾਠੀ, ਮਨੋਰੰਜਨ)- ਜ਼ਿਲਾ ਮੈਜਿਸਟ੍ਰੇਟ ਅਮਿਤ ਕੁਮਾਰ ਨੇ ਜ਼ਿਲੇ 'ਚ ਹੋਟਲਾਂ, ਰੈਸਟੋਰੈਂਟਾਂ ਤੇ ਹੁੱਕਾ ਬਾਰਾਂ 'ਚ ਹੁੱਕੇ ਦੀ ਵਰਤੋਂ 'ਤੇ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਦੱਸਿਆ ਕਿ ਸਿਵਲ ਸਰਜਨ ਵੱਲੋਂ ਉਨ੍ਹਾਂ ਦੇ ਧਿਆਨ 'ਚ ਲਿਆਂਦਾ ਗਿਆ ਹੈ ਕਿ ਕੋਪਟਾ/ਐੱਫ਼.ਐੱਸ.ਐੱਸ.ਏ./ਡਰੱਗਜ਼ ਤੇ ਕਾਸਮੈਟਿਕਸ ਐਕਟ ਤਹਿਤ ਨਿਕੋਟੀਨ ਯੁਕਤ ਤੰਬਾਕੂ ਅਤੇ ਨਾਰਕੋਟਿਕਸ ਪਦਾਰਥ ਯੁਕਤ ਤੰਬਾਕੂ ਹੁੱਕੇ ਦੇ ਰੂਪ 'ਚ ਵਰਤਣਾ ਮਾਨਵੀ ਸਰੀਰ ਲਈ ਘਾਤਕ ਸਿੱਧ ਹੋ ਸਕਦਾ ਹੈ, ਜੋ ਕਿ ਨਾਬਾਲਗ਼ਾਂ ਤੇ ਨੌਜਵਾਨ ਪੀੜ੍ਹੀ 'ਤੇ ਦੁਰਪ੍ਰਭਾਵ ਪਾਉਂਦਾ ਹੈ। ਇਸ ਲਈ ਮਨੁੱਖੀ ਸਰੀਰ ਨੂੰ ਘਾਤਕ ਬੀਮਾਰੀਆਂ ਅਤੇ ਖਾਸ ਕਰ ਕੇ ਨੌਜਵਾਨ ਵਰਗ ਨੂੰ ਅਜਿਹੇ ਨਸ਼ਿਆਂ ਤੋਂ ਬਚਾਉਣ ਲਈ ਜ਼ਿਲੇ 'ਚ ਹੋਟਲਾਂ, ਰੈਸਟੋਰੈਂਟਾਂ ਅਤੇ ਹੁੱਕਾ ਬਾਰ (ਜੇਕਰ ਕੋਈ ਹੋਵੇ) ਹੁੱਕੇ ਦੀ ਵਰਤੋਂ 'ਤੇ ਪਾਬੰਦੀ ਲਾਈ ਜਾਂਦੀ ਹੈ। ਇਹ ਹੁਕਮ 20 ਮਾਰਚ ਤੋਂ 19 ਮਈ ਤੱਕ ਲਾਗੂ ਰਹਿਣਗੇ।


Related News