ਆਕਾਵਾਂ ਦੇ ਪੈਰਾਂ ‘ਚ ਬੈਠਾ ਸੀ ਵਲਟੋਹਾ ਜਦੋਂ ਡੇਰਾ ਸਾਧ ਨੂੰ ਦਿੱਤੀ ਗਈ ਸੀ ਮਾਫੀ, ਚੁੱਪ ਕਿਉਂ ਰਿਹਾ : ਬਰਖਾਸਤ ਪਿਆਰੇ

01/24/2024 8:59:43 PM

ਅੰਮ੍ਰਿਤਸਰ (ਸਰਬਜੀਤ) : ਗੁਰਮੀਤ ਰਾਮ ਰਹੀਮ ਨੂੰ ਬਿਨ ਮੰਗੀ ਮੁਆਫ਼ੀ ਦਾ ਵਿਰੋਧ ਕਰਨ ਕਰਕੇ ਬਰਖਾਸਤ ਪੰਜ ਸਿੰਘਾਂ (ਪੰਜ ਪਿਆਰਿਆਂ) ਵਿਚੋਂ ਚਾਰ ਪਿਆਰੇ ਸਿੰਘਾਂ ਨੇ ਅਕਾਲੀ ਦਲ ਦੇ ਬੁਲਾਰੇ ਵਿਰਸਾ ਸਿੰਘ ਵਲਟੋਹਾ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਬੇਬੁਨਿਆਦ, ਬੇਤੁਕਾ ਦੱਸਦੇ ਹੋਏ ਖੰਡਨ ਕੀਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਸਤਨਾਮ ਸਿੰਘ ਖੰਡਾ, ਭਾਈ ਸਤਨਾਮ ਸਿੰਘ ਝੰਝੀਆਂ, ਭਾਈ ਤਰਲੋਕ ਸਿੰਘ ਅਤੇ ਭਾਈ ਮੇਜਰ ਸਿੰਘ ਨੇ ਕਿਹਾ ਕਿ ਆਚਾਰ ਅਤੇ ਪੰਥਕ ਸਦਾਚਾਰ ਤੋਂ ਵਾਂਝੇ ਵਲਟੋਹਾ ਅਕਾਲੀ ਦਲ ਦਾ ਹੋਰ ਨੁਕਸਾਨ ਕਰਨ ਲਈ ਤੁਲਿਆ ਹੋਇਆ ਹੈ। ਉਨ੍ਹਾ ਕਿਹਾ ਕਿ 2017 ਦੀ ਚੋਣਾਂ ਤੋਂ ਪਹਿਲਾਂ ਕੇਜਰੀਵਾਲ ਭਾਈ ਮੇਜਰ ਸਿੰਘ ਦੇ ਘਰ ਮਿਲਣ ਆਇਆ ਸੀ ਤੇ ਅਸੀਂ ਉਸਨੂੰ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਨੂੰ ਰਿਹਾਅ ਕਰਨ ਲਈ ਕਿਹਾ ਸੀ। ਉਨ੍ਹਾਂ ਸਪੱਸ਼ਟ ਕੀਤਾ ਕਿ ਅਸੀਂ ਕੇਜਰੀਵਾਲ ਦਾ ਕਦੀ ਵੀ ਸਮਰਥਨ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਅਸੀ ਇਸ ਵਿਚਾਰ ਧਾਰਾ ਦੇ ਹਮੇਸ਼ਾ ਮੁੱਦਈ ਰਹੇ ਹਾਂ ਕਿ ਗੁਰਸਿੱਖਾਂ ਨੂੰ ਜਿਤਾਇਆ ਜਾਵੇ ਤਾਂ ਜੋ ਪੰਜਾਬ ਤੇ ਪੰਥ ਦਾ ਭਲਾ ਹੋ ਸਕੇ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀ ਪੰਜਾਬ ਵਿਚ ਸਿਆਸੀ ਪੈਰ ਧਰਾਈ ਪਿੱਛੇ ਵਿਰਸਾ ਸਿੰਘ ਦੇ ਆਕਾਵਾਂ ਵੱਲੋਂ ਕੀਤੇ ਪੰਥਕ ਗੁਨਾਹ ਅਤੇ ਆਰ. ਐੱਸ. ਐੱਸ ਨਾਲ ਰਲਕੇ ਗੁਰਮਤਿ ਸਿਧਾਂਤਾਂ ਦੀ ਧੱਜੀਆਂ ਉਡਾਉਣਾ ਅਤੇ ਸਿੱਖ ਸੰਸਥਾਵਾਂ ਦਾ ਨਿੱਜੀ ਹਿਤਾਂ ਲਈ ਵਰਤਣਾ ਸ਼ਾਮਲ ਹੈ।

ਇਹ ਵੀ ਪੜ੍ਹੋ : ਭਲਕੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣਗੇ ਨਵਜੋਤ ਸਿੱਧੂ

ਉਨ੍ਹਾਂ ਨੇ ਵਲਟੋਹਾ ਨੂੰ ਪਲਟ ਸਵਾਲ ਕੀਤਾ ਕਿ ਭਾਈ ਗੁਰਮੁਖ ਸਿੰਘ ਦੇ ਖੁਲਾਸੇ ਤੋਂ ਬਾਅਦ ਕੀ ਬਾਦਲਾਂ ਨੇ ਜਥੇਦਾਰਾਂ ਨੂੰ ਆਪਣੀ ਕੋਠੀ ਸਦਕੇ ਰਾਮ ਰਹੀਮ ਨੂੰ ਮੁਆਫ਼ ਕਰਨ ਲਈ ਕਿਹਾ ਸੀ ਉਦੋਂ ਉਹ ਕਿਉਂ ਨਹੀਂ ਬੋਲੇ ? ਕੀ ਉਹ ਦੱਸ ਸਕਦੇ ਹਨ ਕਿ ਬਾਦਲਾਂ ਦੇ ਜਥੇਦਾਰਾਂ ਨੇ ਰਾਮ ਰਹੀਮ ਨੂੰ ਮੁਆਫ਼ੀ ਕਿਸ ਬੁਨਿਆਦ ’ਤੇ ਦਿੱਤੀ ਸੀ ਅਤੇ ਉਸਨੂੰ ਜਾਇਜ਼ ਸਾਬਤ ਕਰਨ ਲਈ ਗੁਰੂ ਦੀ ਗੋਲਕ ਵਿਚੋਂ 90 ਲੱਖ ਦਾ  ਨਾਜਾਇਜ਼ ਖ਼ਰਚਾ ਇਸ਼ਤਿਹਾਰਾਂ ’ਤੇ ਕਿਉਂ ਕੀਤਾ ਸੀ ? ਸ੍ਰੀ ਅਕਾਲ ਤਖ਼ਤ ਸਾਹਿਬ  ਤੇ ਅੰਮ੍ਰਿਤ ਸੰਚਾਰ ਦੀ ਸੇਵਾ ਨਿਭਾ ਰਹੇ ਪੰਜ ਸਿੰਘਾਂ ਨੂੰ ਪੰਥਕ ਮਰਿਯਾਦਾ ਦੀ ਪਹਿਰੇਦਾਰੀ ਕਰਦੇ ਹੋਏ ਜਦੋਂ ਬਾਦਲ ਪਰਿਵਾਰ ਦੇ ਹੁਕਮ ਨਾਲ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ ਉਸ ਵੇਲੇ ਵਿਰਸਾ ਸਿੰਘ ਅਕਾਲ ਤਖ਼ਤ ਸਾਹਿਬ ਨਾਲ ਖੜ੍ਹਾ ਸੀ ਜਾਂ ਬਾਦਲਾਂ ਦੇ ਨਾਲ ਬੈਠਾ ਸੀ। 

ਇਹ ਵੀ ਪੜ੍ਹੋ : ਪੰਜਾਬ ਅੰਦਰ ਸਰਕਾਰੀ ਬੱਸਾਂ ’ਚ ਸਫ਼ਰ ਕਰਨਾ ਹੋਵੇਗਾ ਔਖਾ, ਅੱਜ ਤੋਂ ਲਿਆ ਗਿਆ ਇਹ ਸਖ਼ਤ ਫ਼ੈਸਲਾ

ਉਨ੍ਹਾਂ ਦੋਸ਼ ਲਗਾਇਆ ਕਿ ਵਿਰਸਾ ਸਿੰਘ ਪੰਥ ਵਿਰੋਧੀਆਂ ਦੇ ਇਸ਼ਾਰੇ ’ਤੇ ਧਾਰਮਿਕ ਸ਼ਖਸੀਅਤਾਂ ਦੀ ਕਿਰਦਾਰ ਕੁਸ਼ੀ ਕਰਕੇ ਸਿੱਖ ਭਾਈਚਾਰੇ ਦਾ ਨੁਕਸਾਨ ਕਰਨ ਦਾ ਵੱਡਾ ਗੁਨਾਹ ਕਰ ਰਿਹਾ ਹੈ। ਉਸਦਾ ਮੰਤਵ ਹੈ ਉਸਦੇ ਨਜ਼ਦੀਕੀ ਰਹੇ ਸਵਰਨ ਸਿੰਘ ਘੋਟਨੇ ਵੱਲੋਂ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਨੂੰ ਕੋਹ-ਕੋਹ ਕੇ ਮਾਰਨ ਦੇ ਮਸਲੇ ਤੋਂ ਲੋਕਾਂ ਦਾ ਧਿਆਨ ਹਟਾਇਆ ਜਾ ਸਕੇ। ਚਾਰ ਪਿਆਰਿਆਂ ਸਿੰਘਾ ਨੇ ਕਿਹਾ ਕਿ ਅਸੀਂ ਭਰਾਮਾਰੂ ਸ਼ਬਦੀ ਜੰਗ ਦੀ ਸਿਆਸਤ ਵਿਚ ਵਿਸ਼ਵਾਸ ਨਹੀਂ ਰੱਖਦੇ ਪਰ ਜਦ ਹਾਰੇ ਅਤੇ ਨਕਾਰੇ ਸਿਆਸਤਦਾਨ ਬੇਲੋੜੀ ਕਿਰਦਾਰ ਕੁਸ਼ੀ ਦੇ ਯਤਨ ਕਰਨ ਤਾਂ ਪੰਥਕ ਹਿੱਤਾਂ ਦੀ ਰਾਖੀ ਕਰਨ ਲਈ ਜਵਾਬ ਦੇਣੇ ਮਜਬੂਰੀ ਬਣ ਜਾਂਦੀ ਹੈ।

ਇਹ ਵੀ ਪੜ੍ਹੋ : ਪੰਜਾਬ ਵਿਚ ਅਕਾਲੀ ਦਲ ਨਾਲ ਗਠਜੋੜ ਨੂੰ ਲੈ ਕੇ ਬਸਪਾ ਸੁਪਰੀਮੋ ਮਾਇਆਵਤੀ ਦਾ ਵੱਡਾ ਬਿਆਨ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News