ਟੈਂਕੀ ਉੱਪਰ ਧਰਨਾਕਾਰੀਆਂ ਨੂੰ ਚੜ੍ਹਣ ਤੋਂ ਰੋਕਣ ਲਈ ਪ੍ਰਸਾਸ਼ਨ ਨੇ ਤੁੜਵਾਈਆਂ ਪੌੜੀਆਂ
Tuesday, Jun 09, 2020 - 09:28 AM (IST)
ਭਵਾਨੀਗੜ੍ਹ(ਕਾਂਸਲ) - ਬੀਤੇ ਦਿਨੀਂ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਕੱਟੇ ਗਏ ਰਾਸ਼ਨ ਕਾਰਡਾਂ ਦੇ ਰੋਸ ਵੱਜੋਂ ਫੂਡ ਐਂਡ ਸਪਲਾਈ ਦਫ਼ਤਰ ਵਿਖੇ ਸਥਿਤ ਪੰਜਾਬ ਮੰਡੀ ਬੋਰਡ ਦੇ ਜਲ ਸਲਪਾਈ ਘਰ ਦੀ ਇਕ ਪਾਣੀ ਵਾਲੀ ਟੈਂਕੀ ਉਪਰ ਚੜ੍ਹ ਕੇ ਪ੍ਰਦਰਸ਼ਨ ਕੀਤਾ ਗਿਆ। ਇਸ ਤੋਂ ਬਾਅਦ ਪ੍ਰਸਾਸ਼ਨ ਵੱਲੋਂ ਇਸ ਟੈਂਕੀ ਉਪਰ ਧਰਨਾਕਾਰੀਆਂ ਨੂੰ ਚੜ੍ਹਣ ਤੋਂ ਰੋਕਣ ਲਈ ਇਸ ਦੀਆਂ ਪੌੜੀਆਂ ਨੂੰ ਤੜਵਾ ਕੇ ਨਾ ਹੀ ਰਹੇਗਾ ਬਾਂਸ ਅਤੇ ਨਾ ਹੀ ਵਜੇਗੀ ਬਾਂਸੂਰੀ ਵਾਲੀ ਕਹਾਵਤ ਨੂੰ ਸਿੱਧ ਕੀਤਾ ਹੈ।
ਰਾਸ਼ਨ ਕਾਰਡਾਂ ਦੇ ਕੱਟੇ ਜਾਣ ਦੇ ਰੋਸ ਵੱਜੋਂ ਬੀਤੇ ਦਿਨ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਨੀਲੇ ਕਾਰਡ ਧਾਰਕਾਂ ਵੱਲੋਂ ਅਨਾਜ ਮੰਡੀ ਵਿਖੇ ਪੰਜਾਬ ਮੰਡੀ ਬੋਰਡ ਦੇ ਜਲ ਸਪਲਾਈ ਘਰ ਜਿਥੇ ਕਿ ਫੂਡ ਐਂਡ ਸਪਲਾਈ ਵਿਭਾਗ ਦਾ ਦਫ਼ਤਰ ਵੀ ਸਥਿਤ ਹੈ ਵਿਚ ਰੋਸ ਧਰਨਾ ਸ਼ੁਰੂ ਕੀਤਾ ਗਿਆ ਸੀ ਅਤੇ ਫਿਰ ਮੰਗਾਂ ਨਾ ਮੰਨੇ ਜਾਣ 'ਤੇ ਇਹ ਰੋਸ ਧਰਨੇ ਵਿਚ ਬੈਠੇ ਵਿਕਅਤੀਆਂ ਨੇ ਪਹਿਲੇ ਦਿਨ ਭੁੱਖ ਹੜਤਾਲ ਸ਼ੁਰੂ ਕੀਤੀ ਅਤੇ ਦੂਜੇ ਦਿਨ ਮਰਨ ਵਰਤ ਸ਼ੁਰੂ ਕੀਤਾ। ਪਰ ਫਿਰ ਵੀ ਜਦੋਂ ਮੰਗਾਂ ਨੂੰ ਮੰਨਣ ਸੰਬੰਧੀ ਵਿਭਾਗ ਨੇ ਕੋਈ ਗੰਭੀਰਤਾਂ ਨਾ ਦਿਖਾਈ ਤਾਂ ਮਰਨ ਵਰਤ ਉਪਰ ਬੈਠੇ ਵਿਅਕਤੀ ਆਪਣੇ ਹੱਥਾਂ ਵਿਚ ਪੈਟਰੋਲ ਦੀਆਂ ਬੋਤਲਾਂ ਲੈ ਕੇ ਇਥੇ ਖਸਤਾ ਹਾਲਤ ਵਿਚ ਖੜ੍ਹੀ ਪਾਣੀ ਵਾਲੀ ਟੈਂਕੀ ਉੱਪਰ ਚੜ੍ਹ ਗਏ।
ਜਿਸ ਤੋਂ ਬਾਅਦ ਪ੍ਰਸਾਸ਼ਨ ਨੂੰ ਹੱਥਾਂ ਪੈਰਾ ਦੀ ਪੈ ਗਈ ਅਤੇ ਫਿਰ ਮੰਗਾਂ ਮੰਨ੍ਹੇ ਜਾਣ ਦਾ ਭਰੋਸਾ ਦੇ ਕੇ ਅਤੇ ਮੌਕੇ 'ਤੇ ਹੀ ਰਾਸ਼ਨ ਦੀ ਕਿੱਟਾਂ ਵੰਡ ਕੇ ਇਨ੍ਹਾਂ ਨੂੰ ਪਾਣੀ ਵਾਲੀ ਟੈਂਕੀ ਤੋਂ ਹੇਠਾ ਉਤਾਰਿਆਂ। ਜਿਸ ਤੋਂ ਬਾਅਦ ਪ੍ਰਸਾਸ਼ਨ ਨੇ ਇਸ ਟੈਂਕੀ Àੁੱਪਰ ਧਰਨਾਕਾਰੀਆਂ ਨੂੰ ਨਾ ਚੜ੍ਹਣ ਤੋਂ ਰੋਕਣ ਲਈ ਪੋੜੀਆਂ ਹੀ ਤੁੜਵਾ ਦਿੱਤੀਆਂ ਅਤੇ ਇਥੇ ਮੌਜੂਦ ਨਵੀਂ ਪਾਣੀ ਵਾਲੀ ਟੈਂਕੀ ਦੀਆਂ ਪੋੜੀਆਂ ਨੂੰ ਚਾਦਰਾਂ ਦੀ ਸਹਾਇਤਾ ਨਾਲ ਕਵਰ ਕਰਕੇ ਇਸ ਨੂੰ ਤਾਲਾ ਲਗਵਾ ਦਿੱਤਾ ਗਿਆ। ਲੋਕਾਂ ਵਿਚ ਇਸ ਗੱਲ ਨੂੰ ਲੈ ਕੇ ਚਰਚਾ ਹੈ ਕਿ ਪ੍ਰਸਾਸ਼ਨ ਵੱਲੋਂ ਜਿਸ ਤਰ੍ਹਾਂ ਪੋੜੀਆਂ ਨੂੰ ਤੜਵਾਉਣ ਵਿਚ ਪੂਰੀ ਗੰਭੀਰਤਾ ਅਤੇ ਹਿੰਮਤ ਦਿਖਾਈ ਹੈ ਜੇਕਰ ਇਸੇ ਤਰ੍ਹਾਂ ਲੋਕਾਂ ਦੀਆਂ ਸਮੱਸਿਆਂ ਨੂੰ ਹੱਲ ਕਰਨ ਵਿਚ ਪ੍ਰਸਾਸ਼ਨ ਗੰਭੀਰਤਾਂ ਅਤੇ ਹਿੰਮਤ ਦਿਖਾਵੇ ਤਾਂ ਸਾਇਦ ਕਿਸੇ ਨੂੰ ਪਾਣੀ ਵਾਲੀਆਂ ਟੈਂਕੀਆਂ ਉੱਪਰ ਚੜ੍ਹਣ ਦੀ ਲੋੜ ਹੀ ਨਾ ਪਵੇ।