ਪੰਜਾਬ ਦੀ ਧੀ ਡੇਜੀ ਹੀਰ ਨੇ ਇਟਲੀ ''ਚ ਮਾਪਿਆਂ ਸਮੇਤ ਚਮਕਾਇਆ ਭਾਈਚਾਰੇ ਦਾ ਨਾਮ

Wednesday, Jul 01, 2026 - 04:02 PM (IST)

ਪੰਜਾਬ ਦੀ ਧੀ ਡੇਜੀ ਹੀਰ ਨੇ ਇਟਲੀ ''ਚ ਮਾਪਿਆਂ ਸਮੇਤ ਚਮਕਾਇਆ ਭਾਈਚਾਰੇ ਦਾ ਨਾਮ

ਵੈਰੋਨਾ (ਕੈਂਥ) ਇਟਲੀ ਦੇ ਵਿੱਦਿਅਕ ਖੇਤਰ ਵਿੱਚ ਭਾਰਤੀ ਬੱਚਿਆਂ ਦੁਆਰਾ ਲਗਾਤਾਰ ਸਫਲਤਾ ਦੇ ਝੰਡੇ ਗੱਡੇ ਜਾ ਰਹੇ ਹਨ।ਇਸ ਲੜੀ ਤਹਿਤ ਪੰਜਾਬ ਦੀ ਇਕ ਹੋਰ ਹੋਣਹਾਰ ਧੀ ਡੇਜੀ ਹੀਰ ਨੇ ਇਟਲੀ ਦੇ ਮੈਡੀਕਲ ਵਿਭਾਗ ਨਾਲ ਸਬੰਧਿਤ ਪੰਜ ਸਾਲਾਂ ਡਿਪਲੋਮੇ ਵਿੱਚ 100 ਚੋ 98 ਅੰਕ ਲੈ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਡੇਜੀ ਹੀਰ ਨੇ ਇਹ ਪੰਜ ਸਾਲਾਂ ਡਿਪਲੋਮਾ ਲੋਨੀਗੋ ਇੰਸਟੀਚਿਉਟ ਤੋਂ ਮੁਕੰਮਲ ਕੀਤਾ ਹੈ।ਹੁਣ ਉਹ ਯੁਨੀਵਰਸਿਟੀ ਵਿੱਚ ਦਾਖਲਾ ਲੈ ਕੇ ਆਪਣੀ ਪੜ੍ਹਾਈ ਵਿੱਚ ਹੋਰ ਅੱਗੇ ਵਧੇਗੀ। 

PunjabKesari

ਪੜ੍ਹੋ ਇਹ ਅਹਿਮ ਖ਼ਬਰ- ਜੁਲਾਈ ਤੋਂ ਆਸਟ੍ਰੇਲੀਆ ਦੀਆਂ ਵੀਜ਼ਾ ਦਰਾਂ 'ਮਹਿੰਗੀਆਂ', ਵਿਦਿਆਰਥੀਆਂ ਸਣੇ ਹਰ ਮੁੱਖ ਵੀਜ਼ਾ ਸ਼੍ਰੇਣੀ ਹੋਈ ਮਹਿੰਗੀ

ਉਸ ਦੇ ਪਿਤਾ ਜਸਵੀਰ ਚੰਦ ਉਰਫ ਬੱਬੂ ਜਲੰਧਰੀਆਂ (ਪ੍ਰਸਿੱਧ ਖੇਡ ਕੁਮੈਂਟੇਟਰ) ਅਤੇ ਮਾਤਾ ਕੁਲਵਿੰਦਰ ਕੌਰ ਵਧਾਈ ਦੇ ਪਾਤਰ ਹਨ, ਜਿਨਾਂ ਦੀ ਇਸ ਹੋਣਹਾਰ ਧੀ ਨੇ ਇਟਲੀ ਦੇ ਵਿਦਿੱਅਕ ਖੇਤਰ ਵਿੱਚ ਚੰਗੇ ਨੰਬਰ ਲੈ ਕੇ ਇਕ ਨਿਵੇਕਲੀ ਮੱਲ ਮਾਰੀ ਹੈ।ਜੋ ਕਿ ਪੂਰੇ ਭਾਰਤ ਲਈ ਮਾਣ ਵਾਲੀ ਗੱਲ ਹੈ। ਜ਼ਿਕਰਯੋਗ ਹੈ ਕਿ ਇਹ ਪਰਿਵਾਰ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਮੁਲੜੋਆਲ ਨਾਲ ਸਬੰਧਿਤ ਹੈ ਅਤੇ ਉਹ ਇਕ ਲੰਬੇ ਅਰਸੇ ਤੋਂ ਵੈਰੋਨਾ ਜਿਲੇ ਦੇ ਲੋਕਾਰਾ ਪਿੰਡ ਵਿੱਚ ਰਹਿ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News