ਭਲਕੇ ਪੰਜਾਬ ਦੇ ਇਨ੍ਹਾਂ ਇਲਾਕਿਆਂ ''ਚ ਲੱਗੇਗਾ ਲੰਬਾ Power Cut!
Friday, Jul 03, 2026 - 10:43 PM (IST)
ਵੈੱਬ ਡੈਸਕ- ਪੰਜਾਬ ਦੇ ਕਈ ਇਲਾਕਿਆਂ ਵਿਚ ਭਲਕੇ ਯਾਨੀ ਕਿ ਸ਼ਨੀਵਾਰ ਨੂੰ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ ਵਿਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ।
ਧਰਮਕੋਟ, (ਸਤੀਸ਼)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪਾਵਰਕਾਮ) ਦੇ ਐੱਸ. ਡੀ. ਓ. ਇੰਜੀਨੀਅਰ ਕਰਨੈਲ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ 4 ਜੁਲਾਈ 2026 ਨੂੰ 220 ਕੇ. ਵੀ. ਸਬ ਸਟੇਸ਼ਨ ਧਰਮਕੋਟ ਵਿਖੇ ਅਤਿ ਜ਼ਰੂਰੀ ਰੱਖ-ਰਖਾਅ ਅਤੇ ਤਕਨੀਕੀ ਕੰਮ ਕੀਤੇ ਜਾਣੇ ਹਨ। ਇਸ ਕਾਰਨ ਸਵੇਰੇ 11:30 ਤੋਂ ਦੁਪਹਿਰ 2:30 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਧਰਮਕੋਟ ਤੋਂ ਚੱਲਦੇ ਸ਼ਹਿਰੀ ਅਤੇ ਏ.ਪੀ. ਫੀਡਰਾਂ ਤੋਂ ਇਲਾਵਾ 66 ਕੇ. ਵੀ. ਗਰਿੱਡ ਕੋਟ ਈਸੇ ਖਾਂ, ਜਨੇਰ, ਖੋਸਾ ਕੋਟਲਾ, ਚੁੱਘਾ ਕਲਾਂ, ਫਤਹਿਗੜ ਕੋਰੋਟਾਣਾ, ਕੋਟ ਮੁਹੰਮਦ ਖਾਂ, ਲੋਹਗੜ੍ਹ, ਢੋਲੇਵਾਲਾ ਅਤੇ ਅੰਮੀਵਾਲਾ ਨਾਲ ਸਬੰਧਤ ਸ਼ਹਿਰੀ ਅਤੇ ਏ.ਪੀ. ਫੀਡਰਾਂ ਦੀ ਬਿਜਲੀ ਸਪਲਾਈ ਵੀ ਪ੍ਰਭਾਵਿਤ ਰਹੇਗੀ। ਪਾਵਰਕਾਮ ਵੱਲੋਂ ਖਪਤਕਾਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਬਿਜਲੀ ਬੰਦ ਰਹਿਣ ਦੇ ਸਮੇਂ ਨੂੰ ਧਿਆਨ ਵਿਚ ਰੱਖਦਿਆਂ ਆਪਣੇ ਜ਼ਰੂਰੀ ਕੰਮ ਪਹਿਲਾਂ ਹੀ ਨਿਪਟਾ ਲੈਣ। ਐੱਸ. ਡੀ. ਓ. ਨੇ ਇਹ ਵੀ ਸਪੱਸ਼ਟ ਕੀਤਾ ਕਿ ਪ੍ਰਭਾਵਿਤ ਏ.ਪੀ. ਫੀਡਰਾਂ ਨੂੰ ਬਾਅਦ ਵਿਚ ਮੁਆਵਜ਼ਾ ਸਪਲਾਈ ਦੇ ਕੇ ਘਾਟਾ ਪੂਰਾ ਕਰ ਦਿੱਤਾ ਜਾਵੇਗਾ।
ਹਾਜੀਪੁਰ, (ਜੋਸ਼ੀ)-ਉਪਮੰਡਲ ਅਫ਼ਸਰ ਪਾਵਰਕਾਮ ਹਾਜੀਪੁਰ ਨੇ ਦੱਸਿਆ ਹੈ ਕਿ 4 ਜੁਲਾਈ ਨੂੰ 11 ਕੇ. ਵੀ. ਫੀਡਰ ਹਾਜੀਪੁਰ ਦੀ ਜ਼ਰੂਰੀ ਮੁਰੰਮਤ ਕਾਰਨ ਸਵੇਰੇ 10 ਵਜੇ ਤੋਂ 12 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ।
ਮਾਨਸਾ, (ਸੰਦੀਪ ਮਿੱਤਲ)-66 ਕੇ.ਵੀ. ਅਨਾਜ ਮੰਡੀ ਗਰਿੱਡ ਤੋਂ ਚੱਲਦੇ 11 ਕੇ.ਵੀ. ਕੈਨਾਲ ਫੀਡਰ ਅਤੇ 11 ਕੇ.ਵੀ. ਜਗਦੰਬੇ ਰੋਡ ਫੀਡਰ ਦੀ ਬਿਜਲੀ ਸਪਲਾਈ 4 ਜੁਲਾਈ ਦਿਨ ਸ਼ਨੀਵਾਰ ਸਮਾਂ ਸਵੇਰੇ 10.00 ਵਜੇ ਤੋਂ ਸ਼ਾਮ 06.00 ਵਜੇ ਤਕ ਜ਼ਰੂਰੀ ਮੁਰੰਮਤ ਕਾਰਨ ਬੰਦ ਰਹੇਗੀ। ਇਸ ਨਾਲ ਭਗਤ ਸਿੰਘ ਚੌਕ ਤੋਂ ਗੋਦਾਰਾ ਸਟਰੀਟ, ਔਲਖ ਸਟਰੀਟ, ਅਤਰ ਸਿੰਘ ਮਾਰਗ ਵਾਲੇ ਸੂਏ ਦੇ ਪੁਲ ਤੱਕ, ਜੇ. ਆਰ. ਮਿਲੇਨੀਅਮ ਸਕੂਲ, ਨੰਗਲ ਕਲੋਨੀ, ਸੁਖਮਨੀ ਸਟਰੀਟ, ਡੀ. ਏ. ਵੀ. ਸਕੂਲ ਵਾਲੀ ਗਲੀ, ਡੀ. ਏ. ਵੀ. ਸਕੂਲ, ਮਾਨ ਪਲਾਜਾ, ਲਵ ਗੈਸਟਰੋ ਹਸਪਤਾਲ, ਡਾ. ਕੇ. ਪੀ. ਹਸਪਤਾਲ, ਵਾਟਰ ਵਰਕਸ ਅਤੇ ਵਾਟਰ ਵਰਕਸ ਦੀ ਬੈਕਸਾਈਡ ਦਾ ਸਾਰਾ ਏਰੀਆ, ਵਾਟਰ ਵਰਕਸ ਰੋਡ ਸੂਏ ਦੇ ਪੁਲ ਤੋਂ ਲੈ ਕੇ ਮੋਰ ਸਟੋਰ ਤਕ ਸਾਰੀਆਂ ਗਲੀਆਂ, ਗਰੀਨ ਵੈਲੀ, ਸੰਤ ਸਵੀਟਸ, ਭਾਈ ਗੁਰਦਾਸ ਕਾਲੋਨੀ, ਛਿੱਬੇ ਦੇ ਪੰਪ ਵਾਲਾ ਏਰੀਆ, ਜਗਦੰਬੇ ਰੋਡ, ਜਵਾਹਰਕੇ ਚੁੰਗੀ, ਭਗਤ ਸਿੰਘ ਚੌਕ, ਜਵਾਹਰਕੇ ਰੋਡ, ਵਿਦਿਆ ਭਾਰਤੀ ਸਕੂਲ, ਡਾਕਟਰ ਅਜੇ ਸਿੰਗਲਾ ਹਸਪਤਾਲ ਦੇ ਆਸ-ਪਾਸ ਸਾਰੇ ਏਰੀਏ ਦੀ ਬਿਜਲੀ ਸਪਲਾਈ ਬੰਦ ਰਹੇਗੀ। ਇਹ ਜਾਣਕਾਰੀ ਦਿੰਦੇ ਇੰਜ. ਗੁਰਬਖਸ਼ ਸਿੰਘ ਐੱਸ. ਡੀ. ਓ. ਸ਼ਹਿਰੀ ਅਤੇ ਇੰਜ. ਕੁਲਵੰਤ ਸਿੰਘ ਜੇ. ਈ. ਨੇ ਦੱਸਿਆ ਕਿ ਬਿਜਲੀ ਸਪਲਾਈ ਬੰਦ ਕਰਨ ਅਤੇ ਚਾਲੂ ਕਰਨ ਦਾ ਸਮਾਂ ਕੰਮ ਤੇ ਨਿਰਭਰ ਕਰਦੇ ਹੋਏ ਘਟਾਇਆ ਵਧਾਇਆ ਜਾ ਸਕਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
