ਟਾਂਡਾ ''ਚ ਇਹ ਦੁਕਾਨਾਂ ਭਲਕੇ ਤੋਂ 28 ਜੂਨ ਤੱਕ ਰਹਿਣਗੀਆਂ ਬੰਦ

Thursday, Jun 25, 2026 - 06:17 PM (IST)

ਟਾਂਡਾ ''ਚ ਇਹ ਦੁਕਾਨਾਂ ਭਲਕੇ ਤੋਂ 28 ਜੂਨ ਤੱਕ ਰਹਿਣਗੀਆਂ ਬੰਦ

ਟਾਂਡਾ ਉੜਮੁੜ (ਗੁਪਤਾ)- ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗਰਮੀਆਂ ਦੀਆਂ ਛੁੱਟੀਆਂ ਨੂੰ ਮੁੱਖ ਰੱਖਦੇ ਹੋਏ ਮੋਬਾਇਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਨਵੀਨ ਵਰਮਾ ਅਤੇ ਰੈਡੀਮੇਟ ਕੱਪੜੇ ਤੇ ਸ਼ੂਜ਼ ਸਟੋਰ ਐਸੋਸੀਏਸ਼ਨ ਦੇ ਪ੍ਰਧਾਨ ਜਗਦੀਪ ਪਲਟਾ ਦੀ ਅਗਵਾਈ 'ਚ 26 ਤੋਂ 28 ਜੂਨ ਤੱਕ ਦੁਕਾਨਾਂ ਬੰਦ ਰੱਖਣ ਸਬੰਧੀ ਵਿਚਾਰ ਵਿਟਾਂਦਰਾ ਕਰਨ ਲਈ ਇਕ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ 'ਚ ਸਰਬਸੰਮਤੀ ਨਾਲ ਇਹ ਮਤਾ ਪਾਸ ਕੀਤਾ ਗਿਆ ਕਿ ਕੋਈ ਵੀ ਮੋਬਾਇਲ, ਰੈਡੀਮੇਟ ਅਤੇ ਸ਼ੂਜ ਸਟੋਰ ਦੇ ਮਾਲਕ ਆਪਣੀਆਂ ਦੁਕਾਨਾਂ ਨਹੀਂ ਖੋਲ੍ਹਣਗੇ।

ਮੀਟਿੰਗ ਵਿਚ ਸ਼ਾਮਲ ਇਕੱਠ ਨੂੰ ਸੰਬੋਧਨ ਕਰਦੇ ਹੋਏ ਨਵੀਨ ਵਰਮਾ ਨੇ ਕਿਹਾ ਕਿ ਹਰ ਸਾਲ ਮੋਬਾਇਲ ਦੁਕਾਨਦਾਰਾਂ ਦੀ ਸਹਿਮਤੀ ਨਾਲ ਗਰਮੀਆਂ ਵਿੱਚ ਤਿੰਨ ਦਿਨ ਦੁਕਾਨਾਂ ਬੰਦ ਰੱਖੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਮੋਬਾਇਲ ਗਾਹਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਇਸ ਦੇ ਲਈ ਗ੍ਰਾਹਕਾਂ ਨੂੰ ਸੂਚਿਤ ਕਰ ਦਿੱਤਾ ਜਾਂਦਾ ਹੈ ਕਿ 26 ਤੋਂ 28 ਜੂਨ ਤੱਕ ਦੁਕਾਨਾਂ ਬੰਦ ਰਹਿਣਗੀਆਂ। ਉਨ੍ਹਾਂ ਕਿਹਾ ਕਿ ਜੇਕਰ ਕੋਈ ਦੁਕਾਨਦਾਰ ਇਨ੍ਹਾਂ ਛੁੱਟੀਆਂ 'ਚ ਦੁਕਾਨ ਖੋਲ੍ਹਦਾ ਹੈ ਤਾਂ ਸਾਡੀ ਐਸੋਸੀਏਸ਼ਨ ਦਾ ਕੋਈ ਵੀ ਮੈਂਬਰ ਉਸ ਨਾਲ ਕਿਸੇ ਵੀ ਝਗੜੇ ਵਿੱਚ ਉਸ ਨਾਲ ਖੜ੍ਹਾ ਨਹੀਂ ਹੋਵੇਗਾ।

ਇਹ ਵੀ ਪੜ੍ਹੋ: BBMB ਵੱਲੋਂ ਭਾਖੜਾ ਡੈਮ ਬਾਰੇ ਨਵੀਂ ਅਪਡੇਟ ਜਾਰੀ! 24 ਘੰਟਿਆਂ 'ਚ ਪਾਣੀ ਦਾ ਪੱਧਰ ਪਹੁੰਚਿਆ...

PunjabKesari

ਪ੍ਰਧਾਨ ਜਗਦੀਪ ਪਲਟਾ ਨੇ ਕਿਹਾ ਕਿ ਰੈਡੀਮੇਟ ਕੱਪੜਿਆਂ ਅਤੇ ਬੂਟਾਂ ਦੀਆਂ ਦੁਕਾਨਾਂ ਵੀ 26 ਤੋਂ 28 ਤੱਕ ਬੰਦ ਰਹਿਣਗੀਆਂ, ਇਸ ਦੌਰਾਨ ਕੋਈ ਵੀ ਦੁਕਾਨਦਾਰ ਕਿਸੇ ਵੀ ਗ੍ਰਾਹਕ ਲਈ ਦੁਕਾਨ ਨਹੀਂ ਖੋਲੇਗਾ। ਉਨ੍ਹਾਂ ਕਿਹਾ ਕਿ ਕੱਪੜੇ ਅਤੇ ਬੂਟਾਂ ਦੀਆਂ ਜਿਆਦਾਤਰ ਕੰਪਨੀਆਂ ਗਰੰਟੀ ਨਹੀਂ ਦਿੰਦੀਆਂ ਜਿਸ ਕਰਕੇ ਕਈ ਵਾਰ ਗ੍ਰਾਹਕ ਚੀਜ਼ ਖਰਾਬ ਹੋ ਜਾਣ ਤੇ ਦੁਕਾਨਦਾਰ ਨਾਲ ਝਗੜਾ ਕਰਦੇ ਹਨ ਅਜਿਹੇ ਮੌਕੇ ਤੇ ਸਾਡੀ ਐਸੋਸੀਏਸ਼ਨ ਉਸ ਦੁਕਾਨਦਾਰ ਨਾਲ ਹਰ ਤਰ੍ਹਾਂ ਖੜੇ ਹੋ ਕੇ ਉਸ ਮਸਲੇ ਨੂੰ ਹੱਲ ਕਰਦੀਆਂ ਹਨ ਪਰ ਜੇਕਰ ਕੋਈ ਦੁਕਾਨਦਾਰ ਇਨ੍ਹਾਂ ਛੁੱਟੀਆਂ ਵਿੱਚ ਦੁਕਾਨ ਖੋਲ੍ਹਦਾ ਹੈ ਤਾਂ ਸਾਡੀ ਐਸੋਸੀਏਸ਼ਨ ਦਾ ਕੋਈ ਵੀ ਮੈਂਬਰ ਉਸ ਨਾਲ ਖੜ੍ਹਾ ਨਹੀਂ ਹੋਵੇਗਾ।

ਇਸ ਮੌਕੇ 'ਤੇ ਹਾਜ਼ਰ ਰਾਜੀਵ ਪਲਟਾ, ਅਰਜੁਨ ਵਰਮਾ, ਗੋਰਾ ਵਸਨ, ਭਾਟੀਆ, ਪੂਜਨ, ਰਕੇਸ਼ ਕੁਮਾਰ, ਸੰਦੀਪ ਅਰੋੜਾ, ਅਰੋੜਾ ਮੋਬਾਇਲ ਦੇ ਐੱਮ. ਡੀ. ਅਜੇ ਅਰੋੜਾ, ਸਿੰਘ ਮੋਬਾਇਲ ਦੇ ਐੱਮ. ਡੀ ਕਰਨਵੀਰ ਸਿੰਘ, ਸੋਬਤੀ ਮੋਬਾਇਲ ਦੇ ਐੱਮ. ਡੀ ਮਹੇਸ਼ ਸੋਬਤੀ, ਨੀਸ਼ੂ, ਪ੍ਰਿੰਸ ਅਤੇ ਮਨਿੰਦਰ ਸਿੰਘ ਤੋਂ ਇਲਾਵਾ ਹੋਰ ਸਾਰੇ ਦੁਕਾਨਦਾਰਾਂ ਨੇ 26 ਤੋਂ 28 ਜੂਨ ਤੱਕ ਆਪਣੀਆਂ ਦੁਕਾਨਾਂ ਬੰਦ ਰੱਖਣ ਦਾ ਭਰੋਸਾ ਦਿੱਤਾ।

ਇਹ ਵੀ ਪੜ੍ਹੋ: ਗਰਮੀਆਂ ਦੀਆਂ ਛੁੱਟੀਆਂ ਵਿਚਾਲੇ ਪੰਜਾਬ ਦੇ ਇਨ੍ਹਾਂ ਸਕੂਲਾਂ ਲਈ ਜਾਰੀ ਹੋਏ ਸਖ਼ਤ ਹੁਕਮ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News