ਦਿਲ ਕੰਬਾਊ ਹਾਦਸਾ, ਬਜ਼ੁਰਗ ਦੇ ਉਪਰੋਂ ਲੰਘ ਗਿਆ ਟਰੱਕ ਦਾ ਟਾਇਰ
Thursday, Jun 25, 2026 - 05:20 PM (IST)
ਹਰਿਆਣਾ (ਰੱਤੀ) : ਵੀਰਵਾਰ ਬਾਅਦ ਦੁਪਹਿਰ ਇਕ ਸੜਕ ਹਾਦਸੇ 'ਚ 90 ਸਾਲ ਬਜ਼ੁਰਗ ਦੀ ਮੌਤ ਹੋ ਗਈ ਅਤੇ ਉਸਦਾ ਲੜਕਾ ਵੀ ਜ਼ਖਮੀ ਹੋ ਗਿਆ। ਇਕੱਤਰ ਕੀਤੀ ਜਾਣਕਾਰੀ ਮੁਤਾਬਕ ਤੀਰਥ ਰਾਮ (90) ਪੁੱਤਰ ਰੱਖਾ ਰਾਮ ਵਾਸੀ ਪਿੰਡ ਘੁਗਿਆਲ ਆਪਣੇ ਲੜਕੇ ਨਰਿੰਦਰ ਕੁਮਾਰ ਨਾਲ ਸਕੂਟਰੀ 'ਤੇ ਆਪਣੇ ਪਿੰਡ ਤੋਂ ਹਰਿਆਣਾ ਵੱਲ ਜਾ ਰਿਹਾ ਸੀ। ਸਕੂਟਰੀ ਚਾਲਕ ਨਰਿੰਦਰ ਕੁਮਾਰ ਜਦੋਂ ਵਿਸ਼ਵਕਰਮਾ ਮੋਟਰ ਗੈਰੇਜ ਤੋਂ ਥੋੜ੍ਹਾ ਅੱਗੇ ਪੁੱਜੇ ਤਾਂ ਸਕੂਟਰੀ ਪਿੱਛੋਂ ਆ ਰਹੇ ਇਕ ਟਰੱਕ ਐੱਚ. ਆਰ. 65 ਏ 5141 ਦੀ ਚਪੇਟ 'ਚ ਆ ਗਈ।
ਇਸ ਟੱਕਰ ਮਗਰੋਂ ਤੀਰਥ ਰਾਮ ਸੜਕ 'ਤੇ ਜਾ ਡਿੱਗਿਆ ਅਤੇ ਉਸ ਦੇ ਉਪਰੋਂ ਉਕਤ ਟਰੱਕ ਦਾ ਟਾਇਰ ਲੰਘ ਗਿਆ। ਹਾਦਸੇ ਵਿਚ ਤੀਰਥ ਰਾਮ ਦੀ ਮੌਕੇ 'ਤੇ ਹੀ ਮੌਤ ਹੋ ਗਈ। ਥਾਣਾ ਹਰਿਆਣਾ ਪੁਲਸ ਵੱਲੋਂ ਟਰੱਕ ਚਾਲਕ ਪ੍ਰੀਤਮ ਪੁੱਤਰ ਸਤਵੀਰ ਵਾਸੀ ਬਵਾਨੀ ਖੇੜਾ ਜ਼ਿਲ੍ਹਾ ਭਿਵਾਨੀ (ਹਰਿਆਣਾ ਪ੍ਰਾਂਤ) ਨੂੰ ਟਰੱਕ ਸਣੇ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
