ਪਤੰਗ ਉਡਾਉਂਦਾ-ਉਡਾਉਂਦਾ ਮੁੰਡਾ ਵਿਹੜੇ 'ਚ ਉੱਬਲਦੇ ਪਾਣੀ 'ਚ ਆ ਡਿੱਗਾ, ਬੁਰੀ ਤਰ੍ਹਾਂ ਸੜ ਗਿਆ ਮਾਸੂਮ
Tuesday, Jan 14, 2025 - 03:21 AM (IST)
ਅਬੋਹਰ (ਸੁਨੀਲ)- ਮਕਰ ਸੰਕ੍ਰਾਂਤੀ ’ਤੇ ਪਤੰਗ ਉਡਾਉਣ ਦੀ ਪਰੰਪਰਾ ਬਹੁਤ ਸਮੇਂ ਤੋਂ ਚੱਲੀ ਆ ਰਹੀ ਹੈ। ਇਸ ਦਿਨ ਵੱਡੀ ਗਿਣਤੀ ’ਚ ਲੋਕ ਪਤੰਗ ਉਡਾਉਂਦੇ ਹਨ, ਪਰ ਥੋੜ੍ਹੀ ਜਿਹੀ ਲਾਪਰਵਾਹੀ ਵੀ ਇਨ੍ਹਾਂ ਦੀ ਜਾਨ ਨੂੰ ਖ਼ਤਰੇ ’ਚ ਪਾ ਦਿੰਦੀ ਹੈ।
ਇਸੇ ਤਰ੍ਹਾਂ ਦਾ ਮਾਮਲਾ ਨੇੜਲੇ ਪਿੰਡ ਅਮਰਪੁਰਾ ’ਚ ਸਾਹਮਣੇ ਆਇਆ, ਜਿੱਥੇ ਦੇ ਰਹਿਣ ਵਾਲੇ ਕਾਲੂ ਰਾਮ ਦਾ 6 ਸਾਲਾ ਪੁੱਤਰ ਦੀਵਾਂਸ਼ੂ ਸਵੇਰੇ ਉਡਾਉਂਦੇ ਸਮੇਂ ਗਰਮ ਪਾਣੀ ’ਚ ਡਿੱਗਣ ਨਾਲ ਝੁਲਸ ਗਿਆ। ਉਸ ਨੂੰ ਸਥਾਨਕ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿੱਥੋਂ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਹੋ ਗਈ ਵੱਡੀ ਵਾਰਦਾਤ ; ਅੱਧੀ ਰਾਤੀਂ ਘਰ 'ਚ ਵੜੇ ਲੁਟੇਰਿਆਂ ਨੇ ਲੱਤਾਂ ਬੰਨ੍ਹ ਔਰਤ ਦਾ ਕਰ'ਤਾ ਕਤਲ
ਜਾਣਕਾਰੀ ਅਨੁਸਾਰ ਦੀਵਾਂਸ਼ੂ ਸਵੇਰੇ ਘਰ ਦੇ ਵਿਹੜੇ ’ਚ ਪਤੰਗ ਉਡਾ ਰਿਹਾ ਸੀ ਅਤੇ ਇਸ ਦੌਰਾਨ ਵਿਹੜੇ ’ਚ ਇਕ ਭੱਠੀ ’ਤੇ ਪਾਣੀ ਗਰਮ ਕੀਤਾ ਜਾ ਰਿਹਾ ਸੀ। ਪਤੰਗ ਉਡਾਉਂਦੇ ਸਮੇਂ ਦੀਵਾਂਸ਼ੂ ਅਚਾਨਕ ਗਰਮ ਪਾਣੀ ’ਚ ਡਿੱਗ ਪਿਆ, ਜਿਸ ਕਾਰਨ ਉਸ ਦੀਆਂ ਦੋਵੇਂ ਲੱਤਾਂ ਬੁਰੀ ਤਰ੍ਹਾਂ ਸੜ ਗਈਆਂ।
ਪਰਿਵਾਰ ਉਸ ਨੂੰ ਤੁਰੰਤ ਸਥਾਨਕ ਹਸਪਤਾਲ ਲੈ ਗਿਆ, ਜਿਥੇ ਡਾਕਟਰਾਂ ਨੇ ਉਸ ਦੇ ਜ਼ਖਮਾਂ ’ਤੇ ਪੱਟੀ ਕੀਤੀ ਅਤੇ ਗੰਭੀਰ ਹਾਲਤ ਵੇਖਦਿਆਂ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ, ਜਿੱਥੇ ਉਹ ਫਿਲਹਾਲ ਜ਼ੇਰੇ ਇਲਾਜ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਲੋਹੜੀ ਵਾਲੇ ਦਿਨ ਗੁਰੂ ਨਗਰੀ 'ਚ ਚੱਲ ਗਈਆਂ ਤਲਵਾਰਾਂ ; ਸ਼ਰੇਆਮ ਵੱਢ'ਤਾ ਨੌਜਵਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e