ਜ਼ੀਰਕਪੁਰ ’ਚ ਖ਼ੌਫ਼ਨਾਕ ਵਾਰਦਾਤ, ਚਾਕੂਆਂ ਨਾਲ ਹਮਲਾ ਕਰ ਨੌਜਵਾਨ ਨੂੰ ਉਤਾਰਿਆ ਮੌਤ ਦੇ ਘਾਟ

Sunday, Mar 12, 2023 - 07:48 PM (IST)

ਜ਼ੀਰਕਪੁਰ ’ਚ ਖ਼ੌਫ਼ਨਾਕ ਵਾਰਦਾਤ,  ਚਾਕੂਆਂ ਨਾਲ ਹਮਲਾ ਕਰ ਨੌਜਵਾਨ ਨੂੰ ਉਤਾਰਿਆ ਮੌਤ ਦੇ ਘਾਟ

ਜ਼ੀਰਕਪੁਰ (ਮੇਸ਼ੀ) : ਬੀਤੀ ਰਾਤ ਤਕਰੀਬਨ 11 ਵਜੇ ਜ਼ੀਰਕਪੁਰ ਦੇ ਪਿੰਡ ਭਬਾਤ ਵਿਖੇ ਦੋ ਫੁੱਟ ਦੀ ਗਲੀ ’ਚ ਇਕ ਨੌਜਵਾਨ ਦਾ ਚਾਕੂਆਂ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ ਗਿਆ। ਨੌਜਵਾਨ ਦੇ ਮੂੰਹ, ਢਿੱਡ ਅਤੇ ਗਰਦਨ ’ਤੇ ਚਾਰ ਵਾਰ ਕੀਤੇ ਗਏ ਸਨ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਦੋ ਸਨ, ਜੋ ਸਲੇਟੀ ਰੰਗ ਦੀ ਐਕਟਿਵਾ ’ਤੇ ਆਏ ਸਨ, ਜਿਨ੍ਹਾਂ ਨੇ ਦੋ ਮਿੰਟਾਂ ’ਚ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਫ਼ਰਾਰ ਹੋ ਗਏ ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਸ਼੍ਰੋਮਣੀ ਅਕਾਲੀ ਦਲ ਨੇ 2024 ਲੋਕ ਸਭਾ ਚੋਣਾਂ ਲਈ ਐਲਾਨਿਆ ਪਹਿਲਾ ਉਮੀਦਵਾਰ (ਵੀਡੀਓ)

ਇਸ ਦੌਰਾਨ ਭੱਜਣ ਵੇਲੇ ਹਮਲਾਵਰ ਸੀ.ਸੀ.ਟੀ.ਵੀ. ’ਚ ਕੈਦ ਹੋ ਗਏ ਹਨ ਪਰ ਫੁਟੇਜ ’ਚ ਉਨ੍ਹਾਂ ਦੇ ਚਿਹਰੇ ਸਾਫ਼ ਦਿਖਾਈ ਨਹੀਂ ਦੇ ਰਹੇ ਹਨ। ਪੁਲਸ ਘਟਨਾ ਦੇ ਆਲੇ-ਦੁਆਲੇ ਹੋਰ ਸੀ.ਸੀ.ਟੀ.ਵੀ. ਵੀ ਸਕੈਨ ਕਰ ਰਹੀ ਹੈ। ਪੁਲਸ ਅਨੁਸਾਰ ਨੌਜਵਾਨ ਦੀ ਪਛਾਣ ਸੋਹਣ ਸਿੰਘ ਵਜੋਂ ਹੋਈ ਹੈ, ਮੂਲ ਰੂਪ ’ਚ ਬਠਿੰਡਾ ਦਾ ਰਹਿਣ ਵਾਲਾ ਹੈ ਅਤੇ ਜ਼ੀਰਕਪੁਰ ’ਚ ਕਿਰਾਏ ਦੇ ਮਕਾਨ ਵਿਚ ਰਹਿੰਦਾ ਸੀ। ਸੋਹਣ ਕੋਸਮੋ ਪਲਾਜ਼ਾ ’ਚ ਕੰਮ ਕਰਦਾ ਸੀ। ਮੁੱਢਲੀ ਜਾਂਚ ’ਚ ਮਾਮਲਾ ਲੁੱਟ ਦਾ ਜਾਪਦਾ ਸੀ ਪਰ ਜਦੋਂ ਮੌਕੇ ’ਤੇ ਜਾ ਕੇ ਜਾਂਚ ਕੀਤੀ ਗਈ ਤਾਂ ਉਸ ਕੋਲੋਂ ਮੋਬਾਈਲ ਮਿਲਿਆ। ਪੁਲਸ ਮਾਮਲੇ ’ਚ ਵੱਖ-ਵੱਖ ਤੱਥਾਂ ’ਤੇ ਕੰਮ ਕਰ ਰਹੀ ਹੈ। ਪੁਲਸ ਨੇ ਇਸ ਮਾਮਲੇ ’ਚ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 302 ਤਹਿਤ ਕੇਸ ਦਰਜ ਕਰ ਲਿਆ ਹੈ।

ਇਹ ਖ਼ਬਰ  ਵੀ ਪੜ੍ਹੋ : ਸਿੱਖਿਆ ਮੰਤਰੀ ਬੈਂਸ ਦਾ ਅਹਿਮ ਬਿਆਨ, ‘ਸਕੂਲ ਸਿੱਖਿਆ ਵਿਭਾਗ ਨੇ ਦਾਖ਼ਲਿਆਂ ’ਚ ਸਿਰਜਿਆ ਇਤਿਹਾਸਕ ਰਿਕਾਰਡ’
 


author

Manoj

Content Editor

Related News