ਨਿਯੁਕਤੀ ਪੱਤਰ ਨਾ ਦੇਣ ''ਤੇ ਅਧਿਆਪਕਾਂ ਨੇ ਕੀਤੀ ਨਾਅਰੇਬਾਜ਼ੀ

Monday, Apr 02, 2018 - 06:24 AM (IST)

ਬਠਿੰਡਾ, (ਪਰਮਿੰਦਰ)- ਬੀ. ਐੱਡ. ਅਧਿਆਪਕ ਯੋਗਤਾ ਪ੍ਰੀਖਿਆ ਅਤੇ ਸਬਜੈਕਟ ਟੈਸਟ ਪਾਸ 3582 ਮਾਸਟਰ ਕਾਡਰ ਬੇਰੋਜ਼ਗਾਰ ਅਧਿਆਪਕਾਂ ਨੇ ਭਰਤੀ ਪ੍ਰਕਿਰਿਆ ਤੋਂ ਬਾਅਦ ਨਿਯੁਕਤੀ ਪੱਤਰ ਨਾ ਮਿਲਣ ਕਾਰਨ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਅਧਿਆਪਕਾਂ ਦੀ ਇਕ ਮੀਟਿੰਗ ਟੀਚਰਜ਼ ਹੋਮ 'ਚ ਆਯੋਜਿਤ ਹੋਈ, ਜਿਸ 'ਚ ਬਠਿੰਡਾ ਦੇ ਇਲਾਵਾ ਮਾਨਸਾ, ਫਰੀਦਕੋਟ, ਮੋਗਾ ਆਦਿ ਜ਼ਿਲਿਆਂ ਤੋਂ ਅਧਿਆਪਕਾਂ ਨੇ ਸ਼ਿਰਕਤ ਕੀਤੀ। 
ਉਕਤ ਬੇਰੋਜ਼ਗਾਰ ਅਧਿਆਪਕਾਂ ਨੇ ਦੱਸਿਆ ਕਿ ਸਤੰਬਰ 2017 ਦੌਰਾਨ ਅਸਾਮੀਆਂ ਦਾ ਵਿਗਿਆਪਨ ਜਾਰੀ ਕੀਤਾ ਗਿਆ ਸੀ, ਜਿਸਦੇ ਬਾਅਦ ਹੋਏ ਟੈਸਟ ਨੂੰ ਉਹ ਪਾਸ ਕਰ ਚੁੱਕੇ ਹਨ ਅਤੇ ਜਨਵਰੀ 'ਚ ਅਧਿਆਪਕਾਂ ਦੀ ਸਕਰੂਟਨੀ ਵੀ ਹੋ ਚੁੱਕੀ ਹੈ। ਹੁਣ ਸਰਕਾਰ ਵੱਲੋਂ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦੇਣ 'ਚ ਦੇਰੀ ਕੀਤੀ ਜਾ ਰਹੀ ਹੈ, ਜਿਸ ਨਾਲ ਅਧਿਆਪਕਾਂ ਵਿਚ ਭਾਰੀ ਰੋਸ ਹੈ। ਉਨ੍ਹਾਂ ਦੱਸਿਆ ਕਿ ਹੁਣ ਸਕੂਲਾਂ 'ਚ ਨਵਾਂ ਸੈਸ਼ਨ ਸ਼ੁਰੂ ਹੋ ਚੁੱਕਾ ਹੈ ਅਤੇ ਅਧਿਆਪਕਾਂ ਦੀ ਸਕੂਲਾਂ 'ਚ ਸਖਤ ਜ਼ਰੂਰਤ ਹੈ। ਪਰ ਸਰਕਾਰ ਉਨ੍ਹਾਂ ਦੇ ਨਿਯੁਕਤੀ ਪੱਤਰ ਦੇਣ 'ਚ ਟਾਲ-ਮਟੋਲ ਕਰ ਰਹੀ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਅਧਿਆਪਕਾਂ ਨੂੰ ਜਲਦ ਨਿਯੁਕਤੀ ਪੱਤਰ ਜਾਰੀ ਕੀਤੇ ਜਾਣ।
ਇਸ ਮੌਕੇ ਸੁਭਦੀਪ ਸਿੰਘ, ਜਗਜੀਤ ਸਿੰਘ, ਗੁਰਦੀਪ ਸਿੰਘ, ਸੁਰਿੰਦਰ ਸਿੰਘ, ਕਰਮਜੀਤ ਕੌਰ ਪੂਹਲਾ, ਵੀਰਪਾਲ ਕੌਰ, ਹਰਪ੍ਰੀਤ ਕੌਰ, ਸੁਖਜੀਤ ਕੌਰ, ਰੇਖਾ ਰਾਣੀ, ਅਨੁਬਾਲਾ, ਗੁਰਪ੍ਰੀਤ ਕੁਮਾਰ, ਗੀਤਾਂਜਲੀ ਸ਼ਰਮਾ, ਰਾਜਪਾਲ ਕੌਰ ਆਦਿ ਹਾਜ਼ਰ ਸਨ।


Related News