ਟਾਇਲਾਂ ਨਾਲ ਲੱਦਿਆ ਟਾਟਾ-407 ਪਲਟਿਆ, ਡਰਾਈਵਰ ਵਾਲ-ਵਾਲ ਬਚਿਆ

03/20/2017 6:22:23 PM

ਕਪੂਰਥਲਾ (ਮੱਲ੍ਹੀ) : ਤਾਸ਼ਪੁਰ ਡਡਵਿੰਡੀ ਨੈਸ਼ਨਲ ਹਾਈਵੇਅ ''ਤੇ ਸੋਮਵਾਰ ਨੂੰ ਟਾਇਲਾਂ ਨਾਲ ਲੱਦਿਆ ਟਾਟਾ-407  ਅਚਾਨਕ ਟਾਇਰ ਫਟਣ ਕਾਰਨ ਪਲਟ ਗਿਆ ਪਰ ਚੰਗੀ ਗੱਲ ਇਹ ਰਹੀ ਕਿ ਇਸ ਨੂੰ ਚਲਾ ਰਿਹਾ ਡਰਾਈਵਰ ਵਾਲ-ਵਾਲ ਬਚ ਗਿਆ। ਮੌਕੇ ''ਤੇ ਪਹੁੰਚੇ ਪੱਤਰਕਾਰਾਂ ਨੂੰ ਹਾਦਸਾ ਗ੍ਰਸਤ ਹੋਏ ਟਾਟਾ-407 ਦੇ ਡਰਾਈਵਰ ਪ੍ਰਭਜੀਤ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਮਹਿਣਾ ਮੋਗਾ ਨੇ ਦੱਸਿਆ ਕਿ ਉਹ ਮੋਗਾ ਤੋਂ ਟਾਇਲਾਂ ਲੈ ਕੇ ਕਪੂਰਥਲਾ ਛੱਡਣ ਲਈ ਜਾ ਰਿਹਾ ਸੀ ਕਿ ਜਦੋਂ ਉਹ ਤਾਸ਼ਪੁਰ-ਡਡਵਿੰਡੀ ਨੈਸ਼ਨਲ ਹਾਈਵੇਅ ''ਤੇ ਜਾ ਰਿਹਾ ਸੀ ਕਿ ਅਚਾਨਕ ਟਾਟਾ-407 ਦਾ ਪਿਛਲਾ ਟਾਇਰ ਫਟ ਗਿਆ ਹੈ, ਜਿਸ ਕਾਰਨ ਗੱਡੀ ਪੁੱਠੀ ਹੋ ਗਈ ਅਤੇ ਇਸ ''ਚ ਲੱਦੀਆਂ ਟਾਇਲਾਂ ਸੜਕ ''ਤੇ ਖਿੱਲਰ ਗਈਆਂ। ਡਰਾਈਵਰ ਦਾ ਕਹਿਣਾ ਸੀ ਕਿ ਟਾਈਲਾਂ ਦੇ ਟੁੱਟਣ ਨਾਲ ਭਾਰੀ ਆਰਥਿਕ ਨੁਕਸਾਨ ਹੋ ਗਿਆ ਹੈ। 

Babita Marhas

News Editor

Related News