ਹਾਈਵੇਅ ''ਤੇ ਕੂੜੇ ਦੇ ਟਰੱਕ ਨੂੰ ਅਚਾਨਕ ਲੱਗੀ ਅੱਗ, ਡਰਾਈਵਰ ਦੀ ਹੋਈ ਮੌਤ
Thursday, Apr 11, 2024 - 04:39 AM (IST)

ਨੈਸ਼ਨਲ ਡੈਸਕ — ਉੱਤਰਾਖੰਡ ਦੇ ਨੈਨੀਤਾਲ ਜ਼ਿਲ੍ਹੇ ਦੇ ਭੀਮਤਾਲ 'ਚ ਵੀਰਵਾਰ ਨੂੰ ਕੂੜੇ ਦੇ ਇਕ ਟਰੱਕ ਨੂੰ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਉਸ ਦਾ ਡਰਾਈਵਰ ਝੁਲਸ ਗਿਆ। ਡਰਾਈਵਰ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਭੀਮਤਾਲ ਨਗਰ ਪਾਲਿਕਾ ਦਾ ਟਰੱਕ ਅੱਜ ਹਲਦਵਾਨੀ ਦੇ ਗੌਲਾਪਰ ਸਥਿਤ ਡੰਪਿੰਗ ਜ਼ੋਨ ਵਿੱਚ ਕੂੜਾ ਲੈ ਕੇ ਗਿਆ ਸੀ। ਵਾਪਸ ਪਰਤਦੇ ਸਮੇਂ ਪਿੰਡ ਕਿਰੋਲੀ ਨੇੜੇ ਟਰੱਕ ਨੂੰ ਅਚਾਨਕ ਅੱਗ ਲੱਗ ਗਈ।
ਅੱਗ ਇੰਨੀ ਭਿਆਨਕ ਸੀ ਕਿ ਇਸ ਕਾਰਨ ਦੋਵੇਂ ਪਾਸੇ ਆਵਾਜਾਈ ਪ੍ਰਭਾਵਿਤ ਹੋ ਗਈ। ਹਲਦਵਾਨੀ ਅਤੇ ਨੈਨੀਤਾਲ ਤੋਂ ਤੁਰੰਤ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਟੀਮਾਂ ਬੜੀ ਮੁਸ਼ਕਿਲ ਨਾਲ ਅੱਗ 'ਤੇ ਕਾਬੂ ਪਾ ਸਕੀਆਂ। ਦੱਸਿਆ ਜਾ ਰਿਹਾ ਹੈ ਕਿ ਇਸ ਕਾਰਨ ਡਰਾਈਵਰ ਝੁਲਸ ਗਿਆ। ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।