ਟਰੱਕ ਅਤੇ ਬੱਸ ਵਿਚਾਲੇ ਹੋਈ ਭਿਆਨਕ ਟੱਕਰ; ਹਾਦਸੇ ''ਚ ਸਕੂਲ ਅਧਿਆਪਕਾ ਦੀ ਮੌਤ, ਵਾਲ-ਵਾਲ ਬਚੇ ਬੱਚੇ

04/09/2024 1:54:05 PM

ਗੋਹਾਨਾ- ਹਰਿਆਣਾ ਦੇ ਗੋਹਾਨਾ ਵਿਚ ਇਕ ਵੱਡਾ ਸੜਕ ਹਾਦਸਾ ਵਾਪਰ ਗਿਆ, ਜਿੱਥੇ ਇਕ ਸਕੂਲੀ ਬੱਸ ਅਤੇ ਟਰੱਕ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਸਕੂਲ ਬੱਸ 'ਚ ਸਵਾਰ ਅਧਿਆਪਕਾ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੋਵਾਂ ਵਾਹਨਾਂ ਦੇ ਡਰਾਈਵਰ ਗੰਭੀਰ ਜ਼ਖ਼ਮੀ ਹੋ ਗਏ ਹਨ। ਇਹ ਹਾਦਸਾ ਗੋਹਾਨਾ ਦੇ ਪਿੰਡ ਬੁਟਾਨਾ ਅਤੇ ਗੰਗਾਨਾ ਪਿੰਡ ਦੇ ਰੋਡ 'ਤੇ ਵਾਪਰਿਆ। ਪੁਲਸ ਨੇ ਮੌਕੇ 'ਤੇ ਪਹੁੰਚ ਅਧਿਆਪਕਾ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਸਬੰਧਤ ਥਾਣੇ ਦੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਗੋਹਾਨਾ ਦੇ ਜੀ.ਵੀ.ਐਮ ਸੀਨੀਅਰ ਸੈਕੰਡਰੀ ਸਕੂਲ ਬੁਟਾਨਾ ਦੀ ਸਕੂਲੀ ਬੱਸ ਜਦੋਂ ਬੁਟਾਨਾ ਤੋਂ ਗੰਗਾਨਾ ਰੇਲਵੇ ਫਾਟਕ ਪਾਰ ਕਰ ਰਹੀ ਸੀ ਤਾਂ ਮੋਡ 'ਤੇ ਬੱਸ ਅਤੇ ਟਰੱਕ ਵਿਚਕਾਰ ਜ਼ਬਰਦਸਤ ਟੱਕਰ ਹੋ ਗਈ। ਬੱਸ 'ਚ ਸਫਰ ਕਰ ਰਹੀ ਸਕੂਲ ਅਧਿਆਪਕਾ ਪ੍ਰਵੀਨ ਪਿੰਡ ਗੰਗਾਨਾ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਡਰਾਈਵਰ ਸੁਸ਼ੀਲ ਦਾ ਪੈਰ ਟੁੱਟ ਗਿਆ। ਖੁਸ਼ਕਿਸਮਤੀ ਰਹੀ ਕਿ ਬੱਚਿਆਂ ਨੂੰ ਕੋਈ ਸੱਟ ਨਹੀਂ ਲੱਗੀ।

ਜਾਣਕਾਰੀ ਮੁਤਾਬਕ ਸਕੂਲ ਦੀ ਛੁੱਟੀ ਹੋਣ ਮਗਰੋਂ ਬੱਸ ਵਾਪਸ ਪਰਤ ਰਹੀ ਸੀ। ਇਸ ਦੌਰਾਨ ਇਹ ਭਿਆਨਕ ਹਾਦਸਾ ਵਾਪਰ ਗਿਆ। ਮਾਮਲੇ ਸਬੰਧੀ ਪੁਲਸ ਨੂੰ ਸੂਚਿਤ ਕੀਤਾ ਗਿਆ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਭੇਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ 'ਤੇ ਪੁਲਸ ਕਾਰਵਾਈ ਕਰੇਗੀ।


Tanu

Content Editor

Related News