ਵ੍ਹਾਈਟ ਹਾਊਸ ਦੇ ਗੇਟ ਨਾਲ ਟਕਰਾਈ ਗੱਡੀ, ਡਰਾਈਵਰ ਦੀ ਮੌਤ: ਅਮਰੀਕੀ ਅਧਿਕਾਰੀ

Sunday, May 05, 2024 - 01:15 PM (IST)

ਵ੍ਹਾਈਟ ਹਾਊਸ ਦੇ ਗੇਟ ਨਾਲ ਟਕਰਾਈ ਗੱਡੀ, ਡਰਾਈਵਰ ਦੀ ਮੌਤ: ਅਮਰੀਕੀ ਅਧਿਕਾਰੀ

ਵਾਸ਼ਿੰਗਟਨ (ਪੋਸਟ ਬਿਊਰੋ) - ਅਮਰੀਕਾ ਦੇ ਰਾਸ਼ਟਰਪਤੀ ਦੀ ਸਰਕਾਰੀ ਰਿਹਾਇਸ਼ ਅਤੇ ਦਫਤਰ ਵ੍ਹਾਈਟ ਹਾਊਸ ਦੇ ਗੇਟ ਨਾਲ ਸ਼ਨੀਵਾਰ ਰਾਤ ਨੂੰ ਇਕ ਵਾਹਨ ਦੀ ਟੱਕਰ ਹੋਣ ਕਾਰਨ ਡਰਾਈਵਰ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਯੂਐਸ ਸੀਕਰੇਟ ਸਰਵਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਰਾਤ ਕਰੀਬ 10:30 ਵਜੇ ਇੱਕ ਵਾਹਨ ਵ੍ਹਾਈਟ ਹਾਊਸ ਕੰਪਲੈਕਸ ਦੇ ਬਾਹਰੀ ਘੇਰੇ 'ਤੇ ਇੱਕ ਗੇਟ ਨਾਲ ਟਕਰਾ ਗਿਆ ਅਤੇ ਹਾਦਸੇ ਤੋਂ ਬਾਅਦ ਵਾਹਨ ਵਿੱਚ ਡਰਾਈਵਰ ਦੀ ਮੌਤ ਹੋ ਗਈ। ਏਜੰਸੀ ਨੇ ਕਿਹਾ ਕਿ ਸੁਰੱਖਿਆ ਪ੍ਰੋਟੋਕੋਲ ਦਾ ਪਾਲਣ ਕੀਤਾ ਗਿਆ ਹੈ ਪਰ ਵ੍ਹਾਈਟ ਹਾਊਸ ਨੂੰ ਕੋਈ ਖ਼ਤਰਾ ਨਹੀਂ ਹੈ। ਮ੍ਰਿਤਕ ਵਿਅਕਤੀ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ।
 


author

Harinder Kaur

Content Editor

Related News