ਧਾਰਮਿਕ ਪ੍ਰੋਗਰਾਮ ਦੌਰਾਨ ਵੱਡਾ ਹਾਦਸਾ! 120 ਫੁੱਟ ਉੱਚਾ ਰੱਥ ਡਿੱਗਾ, ਹਜ਼ਾਰਾਂ ਸ਼ਰਧਾਲੂ ਲੈ ਰਹੇ ਸੀ ਹਿੱਸਾ

Saturday, Apr 06, 2024 - 08:10 PM (IST)

ਬੈਂਗਲੁਰੂ, (ਇੰਟ.)- ਇਥੇ ਅਨੇਕਲ ਦੇ ਨੇੜੇ ਇਕ ਧਾਰਮਿਕ ਅਤੇ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਸ਼ਨੀਵਾਰ ਨੂੰ 120 ਫੁੱਟ ਉੱਚਾ ਮੰਦਰ ਦਾ ਰੱਥ ਡਿੱਗ ਗਿਆ। ਜਦੋਂ ਇਹ ਘਟਨਾ ਵਾਪਰੀ ਤਾਂ 10 ਤੋਂ ਵੱਧ ਪਿੰਡਾਂ ਦੇ ਹਜ਼ਾਰਾਂ ਸ਼ਰਧਾਲੂ ਹੁਸਕੁਰ ਮਦੂਰੰਮਾ ਮੰਦਰ ਦੇ ਸਾਲਾਨਾ ਮੇਲੇ ’ਚ ਹਿੱਸਾ ਲੈ ਰਹੇ ਸਨ।

ਸੈਂਕੜੇ ਸ਼ਰਧਾਲੂ ਚਾਰੇ ਪਾਸੇ ਬੰਨ੍ਹੀਆਂ ਰੱਸੀਆਂ ਦੀ ਮਦਦ ਨਾਲ ਵਿਸ਼ਾਲ ਅਤੇ ਸ਼ਾਨਦਾਰ ਤਰੀਕੇ ਨਾਲ ਸਜੇ ਰੱਥ ਨੂੰ ਚੁੱਕਣ ਦੀ ਕੋਸ਼ਿਸ਼ ਕਰ ਰਹੇ ਸਨ, ਤਾਂ ਇਸ ਦਾ ਸੰਤੁਲਨ ਵਿਗੜ ਗਿਆ ਅਤੇ ਜ਼ਮੀਨ ’ਤੇ ਆ ਡਿੱਗਾ। ਘਟਨਾ ’ਚ ਕਿਸੇ ਨੂੰ ਕੋਈ ਸੱਟ ਨਹੀਂ ਲੱਗੀ। ਬਾਅਦ ’ਚ ਟਰੈਕਟਰਾਂ ਅਤੇ ਬੈਲ ਗੱਡੀਆਂ ਦੀ ਮਦਦ ਨਾਲ ਰੱਥ ਨੂੰ ਵਾਪਸ ਉਸ ਦੀ ਮੂਲ ਸਥਿਤੀ ’ਚ ਲਿਆਂਦਾ ਗਿਆ। ਹੁਸਕੁਰ ਮਦੂਰੰਮਾ ਮੇਲਾ ਇਕ ਪ੍ਰਸਿੱਧ ਸਾਲਾਨਾ ਰੱਥ ਮੇਲਾ ਹੈ, ਜਿੱਥੇ ਇਹ ਰੱਥ ਮੁੱਖ ਆਕਰਸ਼ਣ ਹੁੰਦੇ ਹਨ। ਇਕ ਦਹਾਕਾ ਪਹਿਲਾਂ ਤੱਕ, ਸੌ ਤੋਂ ਵੱਧ ਰੱਥ ਇਸ ਪ੍ਰਸਿੱਧ ਤਿਉਹਾਰ ਦੀ ਸ਼ੋਭਾ ਵਧਾਉਂਦੇ ਸਨ ਪਰ ਹਾਲ ਹੀ ਦੇ ਸਾਲਾਂ ’ਚ ਇਹ ਗਿਣਤੀ ਬਹੁਤ ਘਟ ਕੇ ਸਿਰਫ 10 ਤੋਂ 15 ਰਹਿ ਗਈ ਹੈ।


Rakesh

Content Editor

Related News