ਰਾਸ਼ਟਰੀ ਯੁਵਾ ਹਫਤਾ ਹੋਇਆ ਸੰਪੰਨ

01/20/2019 3:26:27 PM

ਤਰਨਤਾਰਨ (ਰਾਜੂ)-ਸਵਾਮੀ ਵਿਵੇਕਾਨੰਦ ਜੀ ਵਲੋਂ ਦਿੱਤਾ ਗਿਆ ਸਸ਼ਕਤ ਨਾਅਰਾ ਭਾਰਤ ਦੇ ਯੁਵਾ ਵਰਗ ਨੂੰ ਕਰਮਸ਼ੀਲਤਾ ਤੇ ਭਾਰਤ ਨੂੰ ਸ਼੍ਰੇਸ਼ਠ ਬਣਾਉਣ ਦਾ ਸੁਨੇਹਾ ਦਿੰਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਨਹਿਰੂ ਯੁਵਾ ਕੇਂਦਰ ਤਰਨਤਾਰਨ, ਜਲੰਧਰ ਤੇ ਕਪੂਰਥਲਾ ਦੇ ਡੀ. ਵਾਈ. ਸੀ. ਬਿਕਰਮ ਸਿੰਘ ਗਿੱਲ ਨੇ ਹਿਮਾਚਲ ਭਾਸ਼ਾ ਸੰਸਕ੍ਰਿਤੀ ਵਿਭਾਗ ਤੇ ਨਹਿਰੂ ਯੁਵਾ ਕੇਂਦਰ ਨਾਲ ਸਬੰਧਤ ਐੱਨ. ਜੀ. ਓ. ਕਲਾ ਸੁਮਨ ਰੰਗਮੰਚ ਦੇ ਸਹਿਯੋਗ ਨਾਲ ਐੱਨ. ਵਾਈ. ਕੇ. ਵਲੋਂ ਆਯੋਜਿਤ ਕਰਵਾਏ ਗਏ ਰਾਸ਼ਟਰੀ ਯੁਵਾ ਹਫਤਾ ਦੇ ਸਮਾਪਤੀ ਪ੍ਰੋਗਰਾਮ ਵਿਚ ਨੌਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਕੀਤਾ। ਇਸ ਮੌਕੇ ਕਲਾ ਸੁਮਨ ਰੰਗਮੰਚ ਦੇ ਡਾਇਰੈਕਟਰ ਰਮੇਸ਼ ਸਿੰਘ ਚੰਦੇਲ ਨੇ ਉਨ੍ਹਾਂ ਦਾ ਨਿੱਘਾ ਸੁਆਗਤ ਕੀਤਾ। ਚੰਦੇਲ ਨੇ ਸਵਾਮੀ ਵਿਵੇਕਾਨੰਦ ਜੀ ਦੇ ਰਾਸ਼ਟਰ ਪ੍ਰੇਮ ਅਤੇ ਉਨ੍ਹਾਂ ਨੂੰ ਹੀ ਸਮਰਪਤ ਰਾਸ਼ਟਰੀ ਯੁਵਾ ਹਫਤੇ ਦੇ ਮਹੱਤਵ ’ਤੇ ਚਾਨਣਾ ਪਾਇਆ। ਉਨ੍ਹਾਂ ਨੇ ਜ਼ਿਲੇ ਦੇ ਯੁਵਾ ਮੰਡਲਾਂ ਵੱਲੋਂ ਆਪਣੇ-ਆਪਣੇ ਏਰੀਏ ਦੇ ਵੱਖ-ਵੱਖ ਥਾਵਾਂ ’ਤੇ ਕਰਵਾਏ ਗਏ ਰਾਸ਼ਟਰੀ ਯੁਵਾ ਪ੍ਰੋਗਰਾਮਾਂ ਦੀ ਜਾਣਕਾਰੀ ਦਿੱਤੀ। ਪ੍ਰੋਗਰਾਮ ਵਿਚ ਵਿਦਿਆਰਥੀਆਂ ਵੱਲੋਂ ਲੋਕ ਗੀਤ, ਲੋਕ ਡਾਂਸ, ਸਕਿੱਟ, ਅਤੇ ਮਮਿੱਕਰੀ ਦੀਆਂ ਲਾਜਵਾਬ ਆਈਟਮਾਂ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਸਮਾਗਮ ’ਚ ਪਹੁੰਚੇ ਪਤਵੰਤੇ ਸੱਜਣਾਂ ਨੂੰ ਸਨਮਾਨਤ ਵੀ ਕੀਤਾ ਗਿਆ। ਬਿਕਰਮ ਸਿੰਘ ਗਿੱਲ ਨੇ ਰਾਸ਼ਟਰੀ ਯੁਵਾ ਹਫਤੇ ਵਿਚ ਕਲਚਰਲ ਆਈਟਮਾਂ ਪੇਸ਼ ਕਰਨ ਅਤੇ ਸਹਿਯੋਗ ਦੇਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ।

Related News