Alert ਹੋ ਜਾਣ ਲੋਕ, ਚਲਾਨ ਹੋਣ 'ਤੇ ਲਾਇਸੈਂਸ ਰੱਦ ਹੋਇਆ ਤਾਂ ਪਵੇਗਾ ਵੱਡਾ ਪੰਗਾ, ਇਹ ਕੰਮ ਹੋਇਆ ਲਾਜ਼ਮੀ

05/07/2024 2:07:48 PM

ਚੰਡੀਗੜ੍ਹ : ਜੇਕਰ ਤੁਸੀਂ ਵੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਹੋ ਅਤੇ ਚਲਾਨ ਦੌਰਾਨ ਤੁਹਾਡਾ ਲਾਇਸੈਂਸ ਰੱਦ ਹੋ ਜਾਂਦਾ ਹੈ ਤਾਂ ਵੱਡਾ ਪੰਗਾ ਪੈ ਜਾਵੇਗਾ ਕਿਉਂਕਿ ਇਹ ਲਾਇਸੈਂਸ ਹੁਣ ਸੌਖੇ ਤਰੀਕੇ ਨਾਲ ਨਹੀਂ ਮਿਲੇਗਾ। ਦਰਅਸਲ ਚੰਡੀਗੜ੍ਹ ਟ੍ਰੈਫਿਕ ਪੁਲਸ ਨੇ ਹੁਣ ਨਵਾਂ ਕਾਨੂੰਨ ਜਾਂ ਫਾਰਮੂਲਾ ਤਿਆਰ ਕੀਤਾ ਹੈ। ਇਸ ਦੇ ਮੱਦੇਨਜ਼ਰ ਜੇਕਰ ਬਿਨਾਂ ਹੈਲਮੈੱਟ, ਓਵਰਸਪੀਡ ਜਾਂ ਖ਼ਤਰਨਾਕ ਡਰਾਈਵਿੰਗ ਅਤੇ ਮੋਬਾਇਲ ਸੁਣਦੇ ਹੋਏ ਚਲਾਨ ਹੁੰਦਾ ਹੈ ਤਾਂ ਉਸ ਵਿਅਕਤੀ ਦਾ ਲਾਇਸੈਂਸ ਰੱਦ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਔਖੇ ਫਾਰਮੂਲਿਆਂ ਨੂੰ ਹਊਆ ਮੰਨਣ ਵਾਲੇ PSEB ਵਿਦਿਆਰਥੀਆਂ ਲਈ ਖ਼ੁਸ਼ਖ਼ਬਰੀ, ਪੜ੍ਹੋ ਪੂਰੀ ਖ਼ਬਰ

ਲਾਇਸੈਂਸ ਰੱਦ ਹੋਣ ਤੋਂ ਬਾਅਦ ਉਸ ਵਿਅਕਤੀ ਨੂੰ ਕਲਾਸਾਂ ਲਾਉਣੀਆਂ ਪੈਣਗੀਆਂ ਅਤੇ ਫਿਰ ਪੇਪਰ ਦੇਣਾ ਲਾਜ਼ਮੀ ਹੋਵੇਗਾ। ਇਹ ਪੇਪਰ 30 ਨੰਬਰਾਂ ਦਾ ਹੋਵੇਗਾ ਅਤੇ ਜੇਕਰ 30 'ਚੋਂ 24 ਨੰਬਰ ਤੋਂ ਘੱਟ ਆਉਂਦੇ ਹਨ ਤਾਂ ਉਕਤ ਵਿਅਕਤੀ ਨੂੰ ਲਾਇਸੈਂਸ ਜਾਰੀ ਨਹੀਂ ਹੋਵੇਗਾ। ਪੇਪਰ 'ਚ 4 ਵਿਕਲਪ ਦਿੱਤੇ ਹੋਣਗੇ, ਜਿਸ 'ਚੋਂ ਸਹੀ ਚੁਣਨਾ ਹੋਵੇਗਾ।

ਇਹ ਵੀ ਪੜ੍ਹੋ : ਪੂਰੇ ਪੰਜਾਬ 'ਚ Heat Wave ਦਾ ਅਲਰਟ, ਸੂਬਾ ਵਾਸੀਆਂ ਲਈ Advisory ਜਾਰੀ, ਬਚ ਕੇ ਰਹੋ

ਜੇਕਰ ਤੁਸੀਂ ਫੇਲ੍ਹ ਹੋ ਗਏ ਤਾਂ ਦੁਬਾਰਾ ਕਲਾਸਾਂ ਹੋਣਗੀਆਂ ਅਤੇ ਪੇਪਰ ਦੁਬਾਰਾ ਦੇਣਾ ਪਵੇਗਾ ਤਾਂ ਹੀ ਲਾਇਸੈਂਸ ਮਿਲੇਗਾ। ਇਹ ਕਲਾਸਾਂ ਚੰਡੀਗੜ੍ਹ ਸੈਕਟਰ-23 ਦੇ ਟ੍ਰੈਫਿਕ ਪਾਰਕ 'ਚ ਲੱਗਣਗੀਆਂ। ਜੇਕਰ ਲਾਇਸੈਂਸ ਰੱਦ ਹੋਣ ਦੇ ਬਾਵਜੂਦ ਵੀ ਡਰਾਈਵਿੰਗ ਕਰਦੇ ਫੜ੍ਹੇ ਗਏ ਤਾਂ ਦੁੱਗਣਾ ਜੁਰਮਾਨਾ ਭਰਨਾ ਪਵੇਗਾ। ਹਾਲਾਂਕਿ ਪੁਲਸ ਵੱਲੋਂ ਕਿਹਾ ਗਿਆ ਹੈ ਕਿ ਪੇਪਰ 'ਚ ਟ੍ਰੈਫਿਕ ਨਿਯਮਾਂ ਬਾਰੇ ਸਵਾਲ-ਜਵਾਬ ਹਨ, ਜਿਹੜੇ ਕਿ ਆਸਾਨ ਹਨ ਪਰ ਤੁਹਾਨੂੰ ਹੁਣ ਪੇਪਰ ਪਾਸ ਹੋਣ ਤੋਂ ਬਾਅਦ ਹੀ ਰੱਦ ਲਾਈਸੈਂਸ ਦੁਬਾਰਾ ਮਿਲ ਸਕੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


Babita

Content Editor

Related News