ਕ੍ਰਿਕਟ ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਜੈਕ ਕਲਾਰਕ ਦਾ ਹੋਇਆ ਦਿਹਾਂਤ

Wednesday, Apr 10, 2024 - 03:40 PM (IST)

ਐਡੀਲੇਡ : ਸਾਬਕਾ ਕ੍ਰਿਕਟਰ ਅਤੇ ਕ੍ਰਿਕਟ ਆਸਟ੍ਰੇਲੀਆ (ਸੀ. ਏ.) ਦੇ ਸਾਬਕਾ ਪ੍ਰਧਾਨ ਜੈਕ ਕਲਾਰਕ ਦਾ ਦਿਹਾਂਤ ਹੋ ਗਿਆ ਹੈ। ਉਹ 70 ਸਾਲਾਂ ਦੇ ਸਨ। ਕਲਾਰਕ ਆਪਣੇ ਪਿੱਛੇ ਪਤਨੀ ਅਤੇ ਦੋ ਧੀਆਂ ਛੱਡ ਗਿਆ ਹੈ। ਆਸਟ੍ਰੇਲੀਅਨ ਕ੍ਰਿਕਟ ਬੋਰਡ ਮੁਤਾਬਕ ਕਲਾਰਕ ਦੀ ਮੌਤ ਐਡੀਲੇਡ ਵਿੱਚ ਹੋਈ। ਉਨ੍ਹਾਂ ਕਿਹਾ ਕਿ ਕਲਾਰਕ ਨੇ 1999 ਤੋਂ 2011 ਤੱਕ ਆਸਟਰੇਲੀਆਈ ਕ੍ਰਿਕਟ ਬੋਰਡ ਦੀ ਸੇਵਾ ਕੀਤੀ ਅਤੇ ਆਪਣੇ ਕਾਰਜਕਾਲ ਦੇ ਆਖਰੀ ਤਿੰਨ ਸਾਲਾਂ ਤੱਕ ਸੀਏ ਦੇ ਪ੍ਰਧਾਨ ਰਹੇ।

2008 ਤੋਂ 2011 ਤੱਕ ਦੇ ਚੇਅਰਮੈਨ ਵਜੋਂ ਉਸਦੇ ਕਾਰਜਕਾਲ ਵਿੱਚ ਬਿਗ ਬੈਸ਼ ਲੀਗ ਦੀ ਸ਼ੁਰੂਆਤ ਹੋਈ ਤੇ 2010-11 ਦੀ ਘਰੇਲੂ ਐਸ਼ੇਜ਼ ਲੜੀ ਵਿੱਚ ਹਾਰ ਤੋਂ ਬਾਅਦ ਆਸਟਰੇਲੀਆਈ ਟੀਮ ਦੀ ਸਮੀਖਿਆ ਕਰਦੇ ਹੋਏ ਉਨ੍ਹਾਂ ਆਸਟ੍ਰੇਲੀਆ ਦੀ ਉਚ ਪ੍ਰਦਰਸ਼ਨ ਵਾਲੀ ਬ੍ਰਾਂਚ ਨੂੰ ਨਵਾਂ ਆਕਾਰ ਦਿੱਤਾ। ਸ਼ਾਮਲ ਹੈ। ਉਸਨੇ 21 ਸਾਲਾਂ ਲਈ ਦੱਖਣੀ ਆਸਟਰੇਲੀਆਈ ਕ੍ਰਿਕਟ ਐਸੋਸੀਏਸ਼ਨ ਦੇ ਡਾਇਰੈਕਟਰ ਵਜੋਂ ਵੀ ਸੇਵਾ ਕੀਤੀ ਅਤੇ 2012 ਵਿੱਚ ਉਸਨੂੰ SACA ਦਾ ਆਨਰੇਰੀ ਲਾਈਫ ਮੈਂਬਰ ਬਣਾਇਆ ਗਿਆ।

ਮੌਜੂਦਾ CA ਪ੍ਰਧਾਨ ਮਾਈਕ ਬੇਅਰਡ ਨੇ ਕਲਾਰਕ ਦੇ ਦਿਹਾਂਤ 'ਤੇ ਸੋਗ ਪ੍ਰਗਟ ਕਰਦੇ ਹੋਏ ਕਿਹਾ, 'ਜੈਕ ਕਲਾਰਕ ਨੇ ਕ੍ਰਿਕਟ ਆਸਟ੍ਰੇਲੀਆ ਅਤੇ SACA ਨਾਲ ਆਪਣੀਆਂ ਪ੍ਰਮੁੱਖ ਭੂਮਿਕਾਵਾਂ ਵਿੱਚ ਆਸਟਰੇਲੀਆਈ, ਦੱਖਣੀ ਆਸਟ੍ਰੇਲੀਆਈ ਅਤੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸ਼ਾਨਦਾਰ ਯੋਗਦਾਨ ਪਾਇਆ ਅਤੇ ਸਾਰੇ ਖੇਡ ਜਗਤ ਵਿੱਚ ਉਸਦੀ ਬਹੁਤ ਪ੍ਰਸ਼ੰਸਾ ਕੀਤੀ ਜਾਂਦੀ ਹੈ। 

ਉਨ੍ਹਾਂ ਨੇ ਕਿਹਾ, 'ਕ੍ਰਿਕਟ ਆਸਟ੍ਰੇਲੀਆ ਦੀ ਤਰਫੋਂ, ਮੈਂ ਜੈਕ ਦੀ ਪਤਨੀ ਸੂ, ਉਨ੍ਹਾਂ ਦੀਆਂ ਬੇਟੀਆਂ ਜਾਰਜੀ ਅਤੇ ਲੂਸੀ, ਉਨ੍ਹਾਂ ਦੇ ਪਰਿਵਾਰ ਅਤੇ ਦੋਸਤਾਂ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕਰਦਾ ਹਾਂ।' SACA ਦੇ ਪ੍ਰਧਾਨ ਵਿਲ ਰੇਨਰ ਨੇ ਕਿਹਾ: 'ਜੈਕ ਖੇਡ ਦੇ ਅਸਲ ਕਿਰਦਾਰਾਂ ਵਿੱਚੋਂ ਇੱਕ ਸੀ। ਅਸੀਂ ਉਸਦੇ ਹਾਸੇ ਅਤੇ ਜੀਵਨ ਲਈ ਉਤਸ਼ਾਹ ਨੂੰ ਯਾਦ ਕਰਾਂਗੇ।


Tarsem Singh

Content Editor

Related News