ਪਲਾਸਟਿਕ ਲਿਫਾਫੇ ਬੰਦ ਹੋਣ ਕਾਰਨ ਦੁਕਾਨਦਾਰ ਪਰੇਸ਼ਾਨ, ਕੇਂਦਰ ਸਰਕਾਰ ਨੂੰ ਕੀਤੀ ਇਹ ਅਪੀਲ

10/03/2019 9:49:01 AM

ਤਰਨਤਾਰਨ (ਵਿਜੇ ਅਰੋੜਾ) : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਗਾਂਧੀ ਜਯੰਤੀ ਦੇ ਮੌਕੇ ਸਵੱਛ ਭਾਰਤ ਅਭਿਆਨ ਚਲਾਇਆ ਗਿਆ। ਇਸ ਦੇ ਤਹਿਤ ਦੇਸ਼ 'ਚ ਵੱਖ-ਵੱਖ ਥਾਂਵਾਂ 'ਤੇ ਸਫਾਈ ਕੀਤੀ ਗਈ ਤੇ ਪਾਲਸਟਿਕ ਮੁਕਤ ਭਾਰ ਦਾ ਨਾਅਰਾ ਦਿੱਤਾ ਗਿਆ। ਸਰਕਾਰੀ ਅਧਿਕਾਰੀਆਂ ਵਲੋਂ ਇਹ ਪਹਿਲ ਕਦਮੀ ਕੀਤੀ ਗਈ ਪਰ ਤਰਨਤਾਰਨ 'ਚ ਦੁਕਾਨਾਂ ਨੂੰ ਇਸ ਕਾਰਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੰਡੀਆਂ 'ਚ ਸਬਜ਼ੀ ਵਿਕਰੇਤਾ ਵੀ ਕਾਫੀ ਪਰੇਸ਼ਾਨ ਹਨ। ਦੁਕਾਨਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਜਨਤਾ ਨੂੰ ਘਰੋਂ ਥੈਲੇ ਲਿਆਉਣ ਲਈ ਜਾਗਰੂਕ ਕੀਤਾ ਜਾਵੇ।


Baljeet Kaur

Content Editor

Related News