ਚੋਣ ਬਾਂਡ ਦਾ ਮੁੱਦਾ ਮੁੜ ਪਹੁੰਚਿਆ ਸੁਪਰੀਮ ਕੋਰਟ,  ਕੀਤੀ ਇਹ ਅਪੀਲ

Tuesday, Apr 16, 2024 - 10:45 AM (IST)

ਚੋਣ ਬਾਂਡ ਦਾ ਮੁੱਦਾ ਮੁੜ ਪਹੁੰਚਿਆ ਸੁਪਰੀਮ ਕੋਰਟ,  ਕੀਤੀ ਇਹ ਅਪੀਲ

ਦਿੱਲੀ (ਭਾਸ਼ਾ) - ਸੁਪਰੀਮ ਕੋਰਟ ’ਚ ਇਕ ਪਟੀਸ਼ਨ ਦਾਇਰ ਕਰ ਕੇ ਇਸ ਅਦਾਲਤ ਦੇ 15 ਫਰਵਰੀ ਦੇ ਉਸ ਫੈਸਲੇ 'ਤੇ ਮੁੜ ਵਿਚਾਰ ਕਰਨ ਦੀ ਬੇਨਤੀ ਕੀਤੀ ਗਈ ਹੈ, ਜਿਸ ਵਿਚ ਮੋਦੀ ਸਰਕਾਰ ਦੀ ਸਿਆਸੀ ਚੰਦੇ ਦੀ ਚੋਣ ਬਾਂਡ ਸਕੀਮ ਨੂੰ ਰੱਦ ਕਰ ਦਿੱਤਾ ਗਿਆ ਸੀ। ਵਕੀਲ ਮੈਥਿਊਜ਼ ਜੇ. ਨੇਦੁਮਪਾਰਾ ਵਲੋਂ ਦਾਇਰ ਸਮੀਖਿਆ ਪਟੀਸ਼ਨ ’ਚ ਕਿਹਾ ਗਿਆ ਹੈ ਕਿ ਇਸ ਅਦਾਲਤ ਨੇ ਸਕੀਮ ਵਿਰੁੱਧ ਪਟੀਸ਼ਨ ’ਤੇ ਵਿਚਾਰ ਕੀਤਾ ਅਤੇ ਇਸ ਗੱਲ ਨੂੰ ਧਿਆਨ ’ਚ ਰੱਖੇ ਬਿਨਾਂ ਹੀ ਕਾਨੂੰਨ ਅਤੇ ਯੋਜਨਾ ਨੂੰ ਰੱਦ ਕਰ ਦਿੱਤਾ ਕਿ ਅਜਿਹਾ ਕਰ ਕੇ ਉਹ ਸੰਸਦ 'ਤੇ ਅਪੀਲੀ ਅਥਾਰਟੀ ਵਜੋਂ ਕੰਮ ਕਰ ਰਹੀ ਹੈ।

ਇਹ ਵੀ ਪੜ੍ਹੋ :     ਪੁੱਤਰ ਦੇ ਗੁਨਾਹ ਦੀ ਮਾਪਿਆਂ ਨੂੰ ਮਿਲੀ ਸਜ਼ਾ, ਹੋਈ 15 ਸਾਲ ਦੀ ਜੇਲ੍ਹ

ਇਹ ਵੀ ਪੜ੍ਹੋ :     ਅਮਰੀਕੀ ਮੇਅਰ ਨੂੰ ਮਾਰਨ ਦੀ ਧਮਕੀ ਦੇਣ ਵਾਲੀ ਗੁਜਰਾਤੀ ਮੂਲ ਦੀ ਭਾਰਤੀ ਲੜਕੀ ਗ੍ਰਿਫ਼ਤਾਰ

ਪਟੀਸ਼ਨ 'ਚ ਕਿਹਾ ਗਿਆ ਹੈ ਕਿ ਅਦਾਲਤ ਨੇ ਅਜਿਹੇ ਮਾਮਲੇ ’ਤੇ ਆਪਣੇ ਵਿਵੇਕ ਦੀ ਵਰਤੋਂ ਕੀਤੀ ਜੋ ਵਿਧਾਨਕ ਅਤੇ ਕਾਰਜਕਾਰੀ ਨੀਤੀ ਦੇ ਵਿਸ਼ੇਸ਼ ਖੇਤਰ ’ਚ ਆਉਂਦਾ ਹੈ। ਨੇਦੁਮਪਾਰਾ ਨੇ ਆਪਣੀ ਪਟੀਸ਼ਨ ’ਚ ਦਾਅਵਾ ਕੀਤਾ ਕਿ ਅਦਾਲਤ ਇਸ ਗੱਲ ਨੂੰ ਧਿਆਨ ’ਚ ਰੱਖਣ ਵਿੱਚ ਅਸਫਲ ਰਹੀ ਕਿ ਇਸ ਮਾਮਲੇ ’ਤੇ ਲੋਕਾਂ ਦੀ ਰਾਏ ਵੱਖੋ-ਵੱਖਰੀ ਹੋ ਸਕਦੀ ਹੈ । ਇਸ ਦੇਸ਼ ਦੇ ਵਧੇਰੇ ਲੋਕ ਇਸ ਯੋਜਨਾ ਦੇ ਹੱਕ ’ਚ ਹੋ ਸਕਦੇ ਹਨ, ਜੋ ਉਨ੍ਹਾਂ ਦੇ ਚੁਣੇ ਹੋਏ ਨੁਮਾਇੰਦਿਆਂ ਵਲੋਂ ਹੋਂਦ ’ਚ ਲਿਆਂਦੀ ਗਈ ਹੈ।

ਇਹ ਵੀ ਪੜ੍ਹੋ :     ਵੀਡੀਓ 'ਚ ਦੇਖੋ ਕਿਵੇਂ ਇਜ਼ਰਾਇਲੀ ਜਹਾਜ਼ਾਂ ਨੇ ਇਰਾਨ ਦੇ ਸੈਂਕੜੇ ਡਰੋਨ, ਮਿਜ਼ਾਈਲਾਂ ਨੂੰ ਕੀਤਾ ਨਸ਼ਟ

ਇਹ ਵੀ ਪੜ੍ਹੋ :     ਜੈਸ਼ੰਕਰ ਦੇ ਈਰਾਨ ਨੂੰ ਕੀਤੇ ਫੋਨ ਕਾਲ ਦਾ ਕਮਾਲ, ਜਹਾਜ਼ 'ਚ ਫਸੇ 17 ਭਾਰਤੀਆਂ ਨੂੰ ਲੈ ਕੇ ਮਿਲੀ ਖੁ਼ਸ਼ਖ਼ਬਰੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


author

Harinder Kaur

Content Editor

Related News