ਵਿਦਿਆਰਥੀ ਨੇ ਰੇਲ ਗੱਡੀ ਅੱਗੇ ਛਾਲ ਮਾਰ ਕੀਤੀ ਖ਼ੁਦਕੁਸ਼ੀ, ਬੋਰਡ ਪ੍ਰੀਖਿਆ ''ਚ ਫ਼ੇਲ ਹੋਣ ਕਾਰਨ ਸੀ ਪਰੇਸ਼ਾਨ

Sunday, Apr 21, 2024 - 03:33 PM (IST)

ਵਿਦਿਆਰਥੀ ਨੇ ਰੇਲ ਗੱਡੀ ਅੱਗੇ ਛਾਲ ਮਾਰ ਕੀਤੀ ਖ਼ੁਦਕੁਸ਼ੀ, ਬੋਰਡ ਪ੍ਰੀਖਿਆ ''ਚ ਫ਼ੇਲ ਹੋਣ ਕਾਰਨ ਸੀ ਪਰੇਸ਼ਾਨ

ਹਮੀਰਪੁਰ (ਵਾਰਤਾ)- ਉੱਤਰ ਪ੍ਰਦੇਸ਼ 'ਚ ਹਮੀਰਪੁਰ ਜ਼ਿਲ੍ਹੇ ਦੇ ਸੁਮੇਰਪੁਰ ਖੇਤਰ 'ਚ ਹਰਈ ਸਕੂਲ ਬੋਰਡ ਪ੍ਰੀਖਿਆ 'ਚ ਫ਼ੇਲ ਹੋਣ 'ਤੇ ਵਿਦਿਆਰਥੀ ਨੇ ਰੇਲ ਗੱਡੀ ਅੱਗੇ ਛਾਲ ਮਾਰ ਖ਼ੁਦਕੁਸ਼ੀ ਕਰ ਲਈ। ਪੁਲਸ ਅਨੁਸਾਰ ਬਾਂਦਾ ਜ਼ਿਲ੍ਹੇ ਦੇ ਜਸਪੁਰਾ ਪਿੰਡ ਵਾਸੀ ਸ਼ਿਵਾ (16) ਪੁੱਤ ਨਰੇਂਦਰ ਸਿੰਘ ਪਿੰਡ ਦੇ ਮਧੂਸੂਦਨਦਾਸ ਇੰਟਰ ਕਾਲਜ 'ਚ ਹਾਈ ਸਕੂਲ 'ਚ ਪੜ੍ਹਦਾ ਸੀ। ਸ਼ਨੀਵਾਰ ਨੂੰ ਹਾਈ ਸਕੂਲ ਦੇ ਪ੍ਰੀਖਿਆ ਨਤੀਜੇ 'ਚ ਫ਼ੇਲ ਹੋਣ 'ਤੇ ਉਹ ਪਰੇਸ਼ਾਨੀ 'ਚ ਆ ਗਿਆ। ਰਿਜਲਟ ਆਉਣ ਤੋਂ ਬਾਅਦ ਸ਼ਨੀਵਾਰ ਸ਼ਾਮ 6 ਵਜੇ ਘਰੋਂ ਨਿਕਲ ਗਿਆ।

ਪਰਿਵਾਰ ਵਾਲੇ ਰਾਤ ਭਰ ਉਸ ਦੀ ਭਾਲ ਕਰਦੇ ਰਹੇ ਪਰ ਉਸ ਦਾ ਕੁਝ ਪਤਾ ਨਹੀਂ ਲੱਗਾ। ਵਿਦਿਆਰਥੀ ਨੇ ਕੱਲ੍ਹ ਦੇਰ ਰਾਤ ਰੇਲ ਗੱਡੀ ਅੱਗੇ ਛਾਲ ਮਾਰ ਜਾਨ ਦੇ ਦਿੱਤੀ। ਐਤਵਾਰ ਨੂੰ ਰੇਲਵੇ ਟਰੈਕ 'ਤੇ ਉਸ ਦੀ ਲਾਸ਼ ਪਈ ਹੋਣ ਦੀ ਸੂਚਨਾ ਰੇਲਵੇ ਕਰਮੀਆਂ ਨੂੰ ਦਿੱਤੀ ਗਈ। ਮ੍ਰਿਤਕ ਦੀ ਮਾਂ ਦਾ ਤਿੰਨ ਸਾਲ ਪਹਿਲਾਂ ਦਿਹਾਂਤ ਹੋ ਚੁੱਕਿਆ ਹੈ। ਪਿਤਾ ਹੀ ਪਾਲਣ ਪੋਸ਼ਣ ਕਰਦਾ ਸੀ। ਜਾਣਕਾਰੀ ਹੋਣ 'ਤੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਹੈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8 


author

DIsha

Content Editor

Related News