ਆਪਣੇ ਹੱਥੀਂ 14 ਸਾਲਾਂ ਧੀ ਦੀ ਜ਼ਿੰਦਗੀ ਉਜਾੜਨ ਜਾ ਰਹੀ ਸੀ ਮਾਂ, ਇੰਝ ਹੋਇਆ ਬਚਾਅ

Thursday, Oct 01, 2020 - 11:41 AM (IST)

ਆਪਣੇ ਹੱਥੀਂ 14 ਸਾਲਾਂ ਧੀ ਦੀ ਜ਼ਿੰਦਗੀ ਉਜਾੜਨ ਜਾ ਰਹੀ ਸੀ ਮਾਂ, ਇੰਝ ਹੋਇਆ ਬਚਾਅ

ਤਰਨਤਾਰਨ (ਰਮਨ): ਜ਼ਿਲ੍ਹਾ ਬਾਲ ਵਿਕਾਸ ਭਲਾਈ ਵਿਭਾਗ ਵਲੋਂ ਇਕ ਨਾਬਾਲਗ ਜੋੜੇ ਦੇ ਹੋਣ ਜਾ ਰਹੇ ਵਿਆਹ ਨੂੰ ਰੁਕਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਕਾਰਵਾਈ ਵਿਭਾਗ ਦੇ ਅਧਿਕਾਰੀਆਂ ਵਲੋਂ ਤੁਰੰਤ ਹਰਕਤ 'ਚ ਆਉਂਦੇ ਹੀ ਕੀਤੀ ਗਈ। ਫ਼ਿਲਹਾਲ ਪ੍ਰਸ਼ਾਸਨ ਨੇ ਦੋਵਾਂ ਧਿਰਾਂ ਦੇ ਪਰਿਵਾਰਕ ਮੈਂਬਰਾਂ ਪਾਸੋਂ ਲਿਖਤੀ ਰੂਪ 'ਚ ਮੁਆਫ਼ੀ ਨਾਮਾ ਲਿਖਵਾਉਂਦੇ ਹੋਏ ਜੋੜੇ ਦੇ ਬਾਲਗ ਹੋਣ ਤੱਕ ਵਿਆਹ ਨਾ ਕਰਵਾਉਣ ਦੀ ਚੇਤਾਵਨੀ ਦੇ ਦਿੱਤੀ ਹੈ।

ਇਹ ਵੀ ਪੜ੍ਹੋ : ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਸਾਊਦੀ 'ਚ ਦਰਦਨਾਕ ਮੌਤ, ਧਰਤੀ ਦੀ ਹਿੱਕ ਨੂੰ ਪਾੜ ਰਹੇ ਨੇ ਭੈਣਾਂ ਦੇ ਵੈਣ

ਜਾਣਕਾਰੀ ਅਨੁਸਾਰ ਜ਼ਿਲ੍ਹੇ ਦੇ ਪਿੰਡ ਬੰਗਾਲੀਪੁਰ ਨਿਵਾਸੀ ਮਨਜਿੰਦਰ ਕੌਰ ਵਿਧਵਾ ਪਤਨੀ ਗੁਰਜੀਤ ਸਿੰਘ ਆਪਣੀ 10ਵੀਂ ਜਮਾਤ 'ਚ ਪੜ੍ਹਦੀ 14 ਸਾਲਾਂ ਧੀ ਦਾ ਵਿਆਹ ਬਿਨਾਂ ਸੋਚੇ ਸਮਝੇ ਪਿੰਡ ਮੱਖੀ ਦੇ ਨਿਵਾਸੀ ਗੁਰਭੇਜ ਸਿੰਘ ਦੇ 17 ਸਾਲਾਂ ਬੇਟੇ ਨਾਲ ਪੱਕਾ ਕਰ ਦਿੱਤਾ ਗਿਆ। ਪਤਾ ਲੱਗਾ ਹੈ ਕਿ ਮੁੰਡਾ ਕੋਈ ਕਾਰੋਬਾਰ ਵੀ ਨਹੀਂ ਕਰਦਾ ਹੈ। ਦੋਵਾਂ ਧਿਰਾਂ ਵਲੋਂ ਵਿਆਹ ਦੀਆਂ ਸਾਰੀਆਂ ਰਸਮਾਂ ਪੂਰੀਆਂ ਕਰਦੇ ਹੋਏ ਇਕ ਦੂਜੇ ਨੂੰ ਸ਼ਗਨ ਵੀ ਦੇ ਦਿੱਤੇ ਗਏ। ਦੋਵਾਂ ਪਰਿਵਾਰਾਂ ਨੇ ਨਾਬਲਗ ਜੋੜੀ ਦਾ ਵਿਆਹ ਕਰਨ ਲਈ ਰਿਸ਼ਤੇਦਾਰਾਂ ਨੂੰ ਸੱਦਾ ਪੱਤਰ ਵੀ ਭੇਜ ਦਿੱਤਾ ਗਿਆ। ਵਿਆਹ ਲਈ 2 ਅਕਤੂਬਰ ਨੂੰ ਸਾਰੇ ਇੰਤਜ਼ਾਮ ਪੂਰੇ ਕੀਤੇ ਜਾ ਰਹੇ ਸਨ ਕਿ ਪਿੰਡ ਤੋਂ ਕਿਸੇ ਵਿਅਕਤੀ ਨੇ ਬਾਲ ਵਿਕਾਸ ਵਿਭਾਗ ਦੀ ਹੈਲਪ ਲਾਈਨ ਨੰਬਰ 1098 ਉੱਪਰ ਇਸ ਹੋਣ ਜਾ ਰਹੇ ਵਿਆਹ ਦੀ ਸੂਚਨਾ ਦੇ ਦਿੱਤੀ। ਸੂਚਨਾ ਮਿਲਦੇ ਹੀ ਬਾਲ ਵਿਕਾਸ ਵਿਭਾਗ ਦੀ ਟੀਮ ਵਲੋਂ ਬੰਗਾਲੀਪੁਰ ਪਿੰਡ 'ਚ ਪੁੱਜ ਇਸ ਹੋਣ ਜਾ ਰਹੇ ਵਿਆਹ ਨੂੰ ਰੋਕ ਦਿੱਤਾ ਗਿਆ।

ਇਹ ਵੀ ਪੜ੍ਹੋ : : ਹੁਣ ਪੁਲਸ ਨੂੰ ਚਲਾਨ ਕੱਟਣਾ ਪਵੇਗਾ ਭਾਰੀ, ਅਣਗਹਿਲੀ ਵਰਤਣ ਵਾਲੇ ਮੁਲਾਜ਼ਮ 'ਤੇ ਹੋਵੇਗੀ ਕਾਰਵਾਈ

ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਸੂਚਨਾ ਦੇ ਅਧਾਰ 'ਤੇ ਬਾਲ ਸੁਰੱਖਿਆ ਵਿਭਾਗ ਦੀ ਟੀਮ ਜਿਸ 'ਚ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਰਾਜੇਸ਼ ਕੁਮਾਰ, ਬਾਲ ਸੁਰੱਖਿਆ ਅਫਸਰ ਸੁਖਮਨਜੀਤ ਸਿੰਘ, ਰਾਜੇਸ਼ ਕੁਮਾਰ ,ਅੰਜਲੀ ਸ਼ਰਮਾ, ਜਗਪ੍ਰੀਤ ਕੌਰ ਆਦਿ ਸ਼ਾਮਲ ਸਨ ਵਲੋਂ ਦੋਵਾਂ ਧਿਰਾਂ ਨੂੰ ਤਾੜਨਾ ਦਿੰਦੇ ਹੋਏ ਇਸ ਵਿਆਹ ਨੂੰ ਉਦੋਂ ਤੱਕ ਰੋਕ ਲਗਾਈ ਗਈ ਹੈ ਜਦੋਂ ਤੱਕ ਮੁੰਡਾ ਤੇ ਕੁੜੀ ਬਾਲਗ ਨਹੀਂ ਹੋ ਜਾਂਦੇ। ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਤੋਂ ਮੁਆਫ਼ੀ ਨਾਮਾ ਲਿਖਵਾਉਂਦੇ ਹੋਏ ਤਾੜਨਾ ਦੇ ਦਿੱਤੀ ਗਈ ਹੈ।
 


author

Baljeet Kaur

Content Editor

Related News